ਪਾਕਿ 'ਚ ਹਿੰਦੂ ਲੜਕੀ ਅਗਵਾ, ਮੁਸਲਮਾਨ ਬਣਾ ਕੇ ਜਬਰਨ ਕਰਵਾਇਆ ਵਿਆਹ
Published : Feb 10, 2018, 11:23 am IST
Updated : Feb 10, 2018, 5:53 am IST
SHARE ARTICLE

ਇਸਲਾਮਾਬਾਦ : ਪਾਕਿਸਤਾਨ ਵਿੱਚ ਇੱਕ ਵਾਰ ਫਿਰ ਤੋਂ ਇੱਕ ਹਿੰਦੂ ਲੜਕੀ ਨੂੰ ਜਬਰਨ ਮੁਸਲਮਾਨ ਬਣਾਇਆ ਗਿਆ ਹੈ। ਕਲੀਮ ਦੀਨ ਨੇ ਟਵੀਟ ਕੀਤਾ ਹੈ ਕਿ ਹਿੰਦੂ ਲੜਕੀ ਨੀਸ਼ਾ ਨੂੰ ਜਬਰਨ ਇਸਲਾਮ ਕਬੂਲ ਕਰਾਇਆ ਗਿਆ ਅਤੇ ਉਸਦਾ ਵਿਆਹ ਮੁਸਲਮਾਨ ਲੜਕੇ ਨਾਲ ਕਰਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨੀਸ਼ਾ ਨੂੰ ਅਗਵਾ ਕਰ ਮਦਰਸੇ ਵਿੱਚ ਲੈ ਜਾਇਆ ਗਿਆ ਅਤੇ ਜਬਰਨ ਉਸਦਾ ਧਰਮ ਬਦਲਿਆ ਗਿਆ। 


ਇਹ ਮਾਮਲਾ ਸਿੰਧ ਦੇ ਘੋਟਕੀ ਜਿਲ੍ਹੇ ਦੇ ਭਰਚੰਡੀ ਇਲਾਕੇ ਦਾ ਹੈ। ਅਕੀਲ ਇਲਾਕੇ ਦੀ ਮੰਦਿਰ ਵਾਲੀ ਗਲੀ ਵਿੱਚ ਰਹਿੰਦੀ ਨੀਸ਼ਾ ਦਾ ਧਰਮ ਬਦਲਣ ਦੇ ਬਾਅਦ ਉਸਦਾ ਨਾਮ ਸਕੀਨਾ ਕਰ ਦਿੱਤਾ ਗਿਆ ਹੈ। ਸਕੀਨਾ ਨਾਲ ਜਬਰਦਸਤੀ ਕਹਾਇਆ ਗਿਆ ਹੈ ਕਿ ਉਸਨੇ ਆਪਣੀ ਇੱਛਾ ਨਾਲ ਇਸਲਾਮ ਕਬੂਲ ਕੀਤਾ ਹੈ ਅਤੇ ਉਸਨੇ ਇੱਕ ਮੁਸਲਮਾਨ ਲੜਕੇ ਨਾਲ ਨਿਕਾਹ ਵੀ ਕਰ ਲਿਆ ਹੈ। 


ਨੀਸ਼ਾ ਦੇ ਪਿਤਾ ਦੀਵਾਨ ਮਲ ਨੇ ਪੁਲਿਸ ਵਿੱਚ ਇਸ ਦੀ ਸ਼ਿਕਾਇਤ ਕੀਤੀ ਹੈ। ਨਾਲ ਹੀ ਇਲਾਕੇ ਦੇ ਰਸੂਖਦਾਰ ਮੁਸਲਮਾਨਾਂ ਤੋਂ ਧੀ ਦੇ ਨਾਲ ਹੋਈ ਜਿਆਦਤੀ ਦੀ ਗੁਹਾਰ ਲਗਾਈ। ਮਨੁੱਖੀਅਧਿਕਾਰ ਵਰਕਰ ਕਪਿਲ ਦੇਵ ਸਿੰਧੀ ਨੇ ਵੀ ਇਲਜ਼ਾਮ ਲਗਾਇਆ ਹੈ ਕਿ ਨਿਸ਼ਾ ਨੂੰ ਜਬਰਨ ਮੁਸਲਮਾਨ ਬਣਾਇਆ ਗਿਆ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement