ਪਾਕਿ 'ਚ ਉੱਠੀ ਭਗਤ ਸਿੰਘ ਨੂੰ ਨਿਸ਼ਾਨ - ਏ - ਹੈਦਰ ਦੇਣ ਦੀ ਮੰਗ
Published : Jan 19, 2018, 4:39 pm IST
Updated : Jan 19, 2018, 11:09 am IST
SHARE ARTICLE

ਲਾਹੌਰ: ਸ਼ਹੀਦ - ਏ - ਆਜਮ ਭਗਤ ਸਿੰਘ ਨੂੰ ਪਾਕਿਸਤਾਨ ਦਾ ਸਰਵਉੱਚ ਬਹਾਦਰੀ ਇਨਾਮ ਨਿਸ਼ਾਨ - ਏ - ਹੈਦਰ ਮਿਲਣਾ ਚਾਹੀਦਾ ਹੈ। ਨਾਲ ਹੀ ਲਾਹੌਰ ਦੇ ਸ਼ਾਦਮਾਨ ਚੌਕ ਉਤੇ ਉਨ੍ਹਾਂ ਦੀ ਇਕ ਤਸਵੀਰ ਲਗਾਈ ਜਾਣੀ ਚਾਹੀਦੀ ਹੈ। ਇਹ ਮੰਗ ਪਾਕਿਸਤਾਨ ਦੇ ਇਕ ਸੰਗਠਨ ਤੋਂ ਕੀਤੀ ਗਈ ਹੈ। ਇਹ ਸੰਗਠਨ ਆਜਾਦੀ ਦੇ ਇਸ ਮਹਾਨ ਸੈਨਾਪਤੀ ਨੂੰ ਕੋਰਟ ਵਿਚ ਨਿਰਦੋਸ਼ ਸਾਬਤ ਕਰਨ ਲਈ ਕੰਮ ਕਰ ਰਿਹਾ ਹੈ।

ਸ਼ਹੀਦ ਭਗਤ ਸਿੰਘ ਨੂੰ ਦੋ ਹੋਰ ਆਜਾਦੀ ਸੈਨਾਨੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ 23 ਮਾਰਚ, 1931 ਨੂੰ 23 ਸਾਲ ਦੀ ਉਮਰ ਵਿਚ ਲਾਹੌਰ 'ਚ ਫ਼ਾਂਸੀ ਦਿੱਤੀ ਗਈ ਸੀ। ਇਸ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਸਾਜ਼ਿਸ਼ ਰਚੀ ਅਤੇ ਬ੍ਰਿਟਿਸ਼ ਪੁਲਿਸ ਅਧਿਕਾਰੀ ਜਾਨ ਪੀ ਸਾਂਡਰਸ ਦੀ ਹੱਤਿਆ ਕੀਤੀ। 



ਪਾਕਿਸਤਾਨ ਦੀ ਪੰਜਾਬ ਪ੍ਰਾਂਤ ਦੀ ਸਰਕਾਰ ਨੂੰ ਦਿੱਤੀ ਆਪਣੀ ਤਾਜ਼ਾ ਅਰਜੀ ਵਿਚ ਭਗਤ ਸਿੰਘ ਮੈਮੋਰਿਅਲ ਫਾਉਂਡੇਸ਼ਨ ਨੇ ਕਿਹਾ ਹੈ ਕਿ ਭਗਤ ਸਿੰਘ ਨੇ ਉਪ-ਮਹਾਂਦੀਪ ਦੀ ਆਜਾਦੀ ਲਈ ਆਪਣੀ ਕੁਰਬਾਨੀ ਦਿੱਤੀ ਸੀ। ਮੰਗ ਦੇ ਅਨੁਸਾਰ, ਪਾਕਿਸਤਾਨ ਦੇ ਸੰਸਥਾਪਕ ਕਾਇਦੇ ਆਜਮ ਮੋਹੰਮਦ ਅਲੀ ਜਿਨਾਹ ਨੇ ਭਗਤ ਸਿੰਘ ਨੂੰ ਇਹ ਕਹਿੰਦੇ ਹੋਏ ਸ਼ਰਧਾਂਜਲੀ ਦਿੱਤੀ ਸੀ ਕਿ ਉਪ-ਮਹਾਂਦੀਪ ਵਿਚ ਉਨ੍ਹਾਂ ਵਰਗਾ ਕੋਈ ਵੀਰ ਸ਼ਖਸ ਨਹੀਂ ਹੋਇਆ ਹੈ। ਭਗਤ ਸਿੰਘ ਸਾਡੇ ਨਾਇਕ ਹਨ। ਉਹ ਮੇਜਰ ਅਜੀਜ ਭੱਟੀ ਦੀ ਤਰ੍ਹਾਂ ਹੀ ਸਰਵਉੱਚ ਬਹਾਦਰੀ ਇਨਾਮ (ਨਿਸ਼ਾਨ - ਏ - ਹੈਦਰ) ਪਾਉਣ ਦੇ ਹੱਕਦਾਰ ਹਨ, ਜਿਨ੍ਹਾਂ ਨੇ ਭਗਤ ਸਿੰਘ ਨੂੰ ਸਾਡਾ ਨਾਇਕ ਅਤੇ ਆਦਰਸ਼ ਘੋਸ਼ਿਤ ਕੀਤਾ ਸੀ। 



ਫਾਉਂਡੇਸ਼ਨ ਨੇ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਚੌਕ ਕਰਨ ਦੀ ਵੀ ਮੰਗ ਕੀਤੀ। ਫਾਊਂਡੇਸ਼ਨ ਨੇ ਕਿਹਾ, ਪੰਜਾਬ ਸਰਕਾਰ ਨੂੰ ਇਸ ਵਿਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਜੋ ਦੇਸ਼ ਆਪਣੇ ਨਾਇਕਾਂ ਨੂੰ ਭੁਲਾ ਦਿੰਦੇ ਹਨ, ਉਹ ਧਰਤੀ ਤੋਂ ਗਲਤ ਸ਼ਬਦਾਂ ਦੀ ਤਰ੍ਹਾਂ ਮਿਟ ਗਏ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement