ਪਾਕਿ ਦਾ ਦਾਅਵਾ : ਜਾਧਵ ਦੀ ਪਤਨੀ ਦੇ ਜੋੜੇ ਵਿਚ ਸੀ 'ਧਾਤੂ ਦੀ ਵਸਤੂ'
Published : Dec 28, 2017, 1:12 am IST
Updated : Dec 27, 2017, 7:42 pm IST
SHARE ARTICLE

ਇਸਲਾਮਾਬਾਦ, 27 ਦਸੰਬਰ : ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਜਦੋਂ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੀ ਪਤਨੀ ਇਸਲਾਮਾਬਾਦ 'ਚ ਵਿਦੇਸ਼ ਦਫ਼ਤਰ 'ਚ ਅਪਣੇ ਪਤੀ ਨੂੰ ਮਿਲਣ ਪਹੁੰਚੀ ਤਾਂ ਉਸ ਦੇ ਬੂਟਾਂ 'ਚ 'ਧਾਤੂ ਦੀ ਵਸਤੂ' ਮਿਲੀ। ਇਕ ਪਾਕਿਸਤਾਨੀ ਅਖ਼ਬਾਰ ਦੀ ਰੀਪੋਰਟ ਮੁਤਾਬਕ ਵਿਦੇਸ਼ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਬੂਟਾਂ ਵਿਚ ਧਾਤੂ ਦੀ ਵਸਤੂ ਮਿਲੀ। ਇਸ ਨੂੰ ਜਾਧਵ ਨਾਲ ਮੁਲਾਕਾਤ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਨੇ ਰੱਖ ਲਿਆ। ਬਸ ਇੰਨਾ ਹੀ ਨਹੀਂ ਪਾਕਿਸਤਾਨ ਨੇ ਭਾਰਤ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿਤਾ, ਜਿਸ 'ਚ ਕਿਹਾ ਗਿਆ ਸੀ ਕਿ ਜਾਧਵ ਦੀ ਪਤਨੀ ਅਤੇ ਮਾਂ ਨਾਲ ਬਦਸਲੂਕੀ ਕੀਤੀ ਗਈ। ਪਾਕਿਸਤਾਨ ਨੇ ਸਗੋਂ ਕਿ ਦਾਅਵਾ ਕੀਤਾ ਕਿ ਜਾਧਵ ਦੀ ਪਤਨੀ ਦੇ ਬੂਟਾਂ ਨੂੰ ਸੁਰੱਖਿਆ ਦੇ ਆਧਾਰ 'ਤੇ ਜ਼ਬਤ ਕਰ ਲਿਆ ਗਿਆ, ਕਿਉਂਕਿ ਉਸ 'ਚ ਕੁੱਝ ਸੀ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ, ''ਬੂਟਾਂ ਵਿਚ ਕੁਝ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਉਨ੍ਹਾਂ ਬੂਟਾਂ ਦੇ ਬਦਲੇ ਇਕ ਜੋੜੀ ਦੂਜੀਆਂ ਜੁੱਤੀਆਂ ਦਿਤੀਆਂ। ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਸਾਰੇ ਗਹਿਣੇ ਵਾਪਸ ਕਰ ਦਿਤੇ ਗਏ। ਉਧਰ ਭਾਰਤ ਨੇ ਪਾਕਿਸਤਾਨ 'ਤੇ ਸੁਰੱਖਿਆ ਦੇ ਬਹਾਨੇ ਜਾਧਵ ਦੇ ਪਰਵਾਰ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਸੀ। ਇਕ ਬਿਆਨ 'ਚ ਕਿਹਾ ਗਿਆ, ''ਇਸ ਦੋਸ਼ ਵਿਚ ਮੰਗਲ ਸੂਤਰ, ਚੂੜੀਆਂ ਅਤੇ ਬਿੰਦੀ ਹਟਾਉਣਾ ਸ਼ਾਮਲ ਹੈ। ਇਸ ਦੇ ਨਾਲ ਹੀ ਕਪੜੇ ਵੀ ਬਦਲਵਾਏ ਗਏ, ਜਿਨ੍ਹਾਂ ਦੀ ਸੁਰੱਖਿਆ ਲਈ ਲੋੜ ਨਹੀਂ ਸੀ।''    

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement