ਪਾਕਿਸਤਾਨ ਦੀਆਂ ਗ਼ਲਤੀਆਂ ਲੱਭਣ ਤੋਂ ਪਹਿਲਾਂ ਅਸੀ ਅਪਣੇ ਪ੍ਰਬੰਧ ਦੀਆਂ ਖ਼ਾਮੀਆਂ ਬਾਰੇ ਵੀ ਤਾਂ ਕੁੱਝ ਕਰੀਏ
Published : Jan 1, 2018, 3:00 pm IST
Updated : Jan 1, 2018, 9:30 am IST
SHARE ARTICLE

ਸਪੋਕਸਮੈਨ ਅਖ਼ਬਾਰ ਨੇ ਹਮੇਸ਼ਾ ਹੀ ਅਪਣੀ ਸੂਝ-ਬੂਝ ਅਤੇ ਦਲੇਰੀ ਨਾਲ ਹਰ ਗੰਭੀਰ ਤੋਂ ਗੰਭੀਰ ਮੁੱਦੇ ਨੂੰ ਲੋਕਾਂ ਦੇ ਸਨਮੁਖ ਪੇਸ਼ ਕੀਤਾ ਹੈ ਤੇ ਮੇਰੇ ਵਰਗੇ ਹਜ਼ਾਰਾਂ ਹੀ ਪਾਠਕਾਂ ਨੂੰ ਵਿਚਾਰਾਂ ਦੀ ਆਜ਼ਾਦੀ ਦਾ ਮਤਲਬ ਸਮਝਾਇਆ ਹੈ।

ਮੇਰਾ ਅੱਜ ਦਾ ਵਿਸ਼ਾ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਪਾਕਿਸਤਾਨ ਵਲੋਂ ਕੀਤਾ ਗਿਆ ਸਲੂਕ ਹੈ, ਜਿਸ ਨੂੰ ਪਿਛਲੇ ਸਾਲ ਪਾਕਿਸਤਾਨ ਨੇ ਜਾਸੂਸੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ। ਤਾਜ਼ਾ ਘਟਨਾਕ੍ਰਮ ਉਸ ਦੇ ਪ੍ਰਵਾਰ ਵਲੋਂ ਪਾਕਿਸਤਾਨ ਵਿਚ ਉਸ ਨਾਲ ਕੀਤੀ ਮੁਲਾਕਾਤ ਨਾਲ ਸਬੰਧਤ ਹੈ। ਉਸ ਦੀ ਮਾਂ ਅਤੇ ਉਸ ਦੀ ਪਤਨੀ ਨੇ ਉਥੇ ਜਾ ਕੇ 40 ਮਿੰਟਾਂ ਦੇ ਲਗਭਗ ਉਸ ਨਾਲ ਗੱਲਬਾਤ ਕੀਤੀ। ਭਾਰਤੀ ਇਲੈਕਟ੍ਰਾਨਿਕ ਮੀਡੀਆ ਵਲੋਂ ਇਸ ਮੁਲਾਕਾਤ ਬਾਰੇ ਬਹੁਤ ਹਾਲ-ਦੁਹਾਈ ਪਾਈ ਜਾ ਰਹੀ ਹੈ ਕਿ 'ਪਾਕਿਸਤਾਨ ਨੇ ਮਾਂ ਅਤੇ ਪੁੱਤਰ ਵਿਚਕਾਰ ਕੱਚ ਦੀ ਕੰਧ ਖੜੀ ਕਰ ਦਿਤੀ, ਉਸ ਦੀ ਮਾਂ ਅਤੇ ਪਤਨੀ ਦੀ ਬੇਇੱਜ਼ਤੀ ਕੀਤੀ ਗਈ' ਵਗ਼ੈਰਾ ਵਗ਼ੈਰਾ। ਜਾਧਵ ਅਤੇ ਉਸ ਦੇ ਪ੍ਰਵਾਰ ਦੀ ਮੁਲਾਕਾਤ ਇੰਟਰਕਾਮ ਜ਼ਰੀਏ ਕਰਵਾਈ ਗਈ ਸੀ ਅਤੇ ਸਾਡਾ ਮੀਡੀਆ ਚੰਗੀ ਤਰ੍ਹਾਂ ਜਾਣਦਾ ਹੈ ਕਿ ਭਾਰਤ ਦੀਆਂ ਤਿਹਾੜ ਵਰਗੀਆਂ ਜੇਲਾਂ ਵਿਚ ਇਹ ਪ੍ਰਬੰਧ ਬਹੁਤ ਸਮਾਂ ਪਹਿਲਾਂ ਤੋਂ ਹੀ ਚਲ ਰਿਹਾ ਹੈ। 



ਇਸ ਤੋਂ ਵੀ ਅੱਗੇ ਜਾ ਕੇ ਗੱਲ ਕਰੀਏ ਤਾਂ ਮੈਂ ਖ਼ੁਦ ਭਾਰਤ ਦੇ ਰਾਜਸਥਾਨ ਸੂਬੇ ਦੀਆਂ ਜੇਲਾਂ ਵੇਖੀਆਂ ਹਨ ਜਿਥੇ ਕੈਦੀਆਂ ਅਤੇ ਉਨ੍ਹਾਂ ਦੇ ਪ੍ਰਵਾਰਕ ਜੀਆਂ ਦੀ ਮੁਲਾਕਾਤ ਕਰਵਾਉਣ ਲਈ ਉਨ੍ਹਾਂ ਵਿਚਕਾਰ ਲੋਹੇ ਦੀਆਂ ਦੋ ਜਾਲੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਇਕ ਦੂਜੇ ਤੋਂ ਦੂਰੀ 3 ਤੋਂ 4 ਫ਼ੁੱਟ ਦੇ ਲਗਭਗ ਹੁੰਦੀ ਹੈ। ਕੈਦੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਗੱਲ ਕਰਨ ਲਈ ਬਹੁਤ ਜ਼ਿਆਦਾ ਉੱਚੀ ਬੋਲਣਾ ਪੈਂਦਾ ਹੈ, ਫਿਰ ਵੀ ਕੋਈ ਇਕ ਅੱਧੀ ਗੱਲ ਹੀ ਇਕ-ਦੂਜੇ ਨੂੰ ਸਮਝ ਲਗਦੀ ਹੈ ਕਿਉਂਕਿ ਇਕੋ ਸਮੇਂ 8-10 ਕੈਦੀਆਂ ਦੀ ਮੁਲਾਕਾਤ ਉਨ੍ਹਾਂ ਦੇ ਪ੍ਰਵਾਰਾਂ ਨਾਲ ਕਰਵਾਈ ਜਾਂਦੀ ਹੈ। 


ਘਰ ਤੋਂ ਲਿਆਂਦਾ ਗਿਆ ਸਮਾਨ ਜਿਵੇਂ ਰੋਟੀ ਅਤੇ ਕਪੜੇ ਆਦਿ ਵਾਪਸ ਕਰ ਦਿਤੇ ਜਾਂਦੇ ਹਨ। ਜੇ ਕੋਈ ਪ੍ਰਵਾਰ ਅਪਣੇ ਬੰਦੇ ਨੂੰ 1000 ਰੁਪਏ ਦਿੰਦਾ ਹੈ ਤਾਂ ਜੇਲ ਦੇ ਮੁਲਾਜ਼ਮਾਂ ਵਲੋਂ ਉਸ ਵਿਚੋਂ 200 ਰੁਪਏ ਰੱਖ ਕੇ ਕੈਦੀ ਨੂੰ ਸਿਰਫ਼ 800 ਰੁਪਏ ਹੀ ਦਿਤੇ ਜਾਂਦੇ ਹਨ। ਇਸ ਘਟੀਆ ਸਿਸਟਮ ਬਾਰੇ ਹੋਰ ਵੀ ਬਹੁਤ ਕੁੱਝ ਹੈ ਦੱਸਣ ਵਾਲਾ ਪਰ ਜ਼ਿਆਦਾ ਕੁੱਝ ਨਾ ਲਿਖਦਾ ਹੋਇਆ ਏਨਾ ਹੀ ਕਹਾਂਗਾ ਕਿ ਦੂਜੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਭਾਰਤੀ ਮੀਡੀਆ ਨੂੰ ਇਕ ਨਜ਼ਰ ਸਾਡੇ ਅਪਣੇ ਸਿਸਟਮ ਵਲ ਵੀ ਮਾਰ ਲੈਣੀ ਚਾਹੀਦੀ ਹੈ ਕਿ ਸਾਡੇ ਪਾਸੇ ਮੁਲਾਕਾਤਾਂ ਕਿਵੇਂ ਕਰਵਾਈਆਂ ਜਾਂਦੀਆਂ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement