
ਪੇਰੂ: ਪੇਰੂ ਵਿਚ ‘ਡੇਵਿਲਸ ਕਰਵ’ ਨਾਮਕ ਦੁਰਘਟਨਾ ਸੰਭਾਵਿਕ ਖੇਤਰ ਵਿਚ ਟਰੱਕ ਨਾਲ ਟਕਰਾਉਣ ਦੇ ਬਾਅਦ ਇਕ ਬੱਸ ਪਹਾੜੀ ਤੋਂ ਹੇਠਾਂ ਡਿੱਗ ਗਈ। ਹਾਦਸੇ ਵਿਚ ਘੱਟ ਤੋਂ ਘੱਟ 48 ਲੋਕ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬਸ ਹੁਆਚੋ ਤੋਂ 55 ਮੁਸਾਫਰਾਂ ਨੂੰ ਲੈ ਕੇ ਲੀਮਾ ਆ ਰਹੀ ਸੀ। ਉਸੇ ਦੌਰਾਨ ਹਾਦਸਾ ਹੋਇਆ। ਬੱਸ ਪਹਾੜੀ ਤੋਂ 100 ਮੀਟਰ ਹੇਠਾਂ ਡਿੱਗੀ ਅਤੇ ਸਮੁੰਦਰ ਕੰਡੇ ਚਟਾਨਾਂ 'ਤੇ ਪਲਟ ਗਈ।
ਇਸਤੋਂ ਪਹਿਲਾਂ ਅਧਿਕਾਰੀਆਂ ਨੇ 36 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਜਵਾਰਭਾਟਾ ਅਤੇ ਲਹਿਰਾਂ ਦੇ ਬੱਸ ਤੱਕ ਪੁੱਜਣ ਦੇ ਕਾਰਨ ਰਾਤ ਵਿਚ ਲਾਸ਼ਾਂ ਨੂੰ ਕੱਢਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ।
ਪੁਲਿਸ ਹੈਲੀਕਾਪਟਰ ਨੇ ਕੁਝ ਬਚਾਅ ਕਰਮੀਆਂ ਨੂੰ ਸਿੱਧੇ ਬੱਸ ਦੇ ਕੋਲ ਉਤਾਰਿਆ ਜਦੋਂ ਕਿ ਹੋਰਾਂ ਨੂੰ ਪੈਦਲ ਹੀ ਉੱਥੇ ਤਕ ਪਹੁੰਚਾਇਆ ਗਿਆ।