
ਇੱਕ ਹੋਰ ਪੌਰਨ ਸਟਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲ ਟਰੰਪ ਤੇ ਵੱਡਾ ਇਲਜ਼ਾਮ ਲਗਾਇਆ ਹੈ। ਏਲਨਾ ਈਵਾਂਸ ਨਾਂ ਦੀ ਪੋਰਨ ਸਟਾਰ ਨੇ ਦਾਅਵਾ ਕੀਤਾ ਹੈ ਕਿ ਟਰੰਪ ਨੇ 2006 ਦੇ ਗੌਲਫ ਟੋਰਨਾਮੈਂਟ ਦੌਰਾਨ ਉਸਨੂੰ ਹੋਟਲ ਰੂਮ ਵਿੱਚ ਸੱਦਿਆ ਸੀ। ਉਸਨੇ ‘ਦੀ ਡੇਲੀ ਬੀਸਟ’ ‘ਤੇ ਇਹ ਵੱਡਾ ਦਾਅਵਾ ਕੀਤਾ ਹੈ।
ਇਹ ਇਲਜ਼ਾਮ ਉਸ ਵਕਤ ਆਇਆ ਹੈ ਜਦੋਂ ਪਹਿਲਾਂ ਹੀ ਟਰੰਪ ਉੱਤੇ ਕਥਿਤ ਰੂਪ ਵਿੱਚ 2016 ਦੀ ਚੋਣਾਂ ਤੋਂ ਪਹਿਲਾਂ ਇੱਕ ਪੋਰਨ ਸਟਾਰ ਸਟੇਫਨੀ ਕਿਲਫੋਰਡ ਨਾਲ ਸਰੀਰਿਕ ਸੰਬਧ ਲੁਕਾਉਣ ਲਈ ਉਸਨੂੰ ਪੈਸੇ ਦੇਣ ਦਾ ਮਾਮਲਾ ਉੱਛਲ ਰਿਹਾ ਹੈ।ਵਾਲ ਸਟ੍ਰੀਟ ਜਰਨਲ ਮੁਤਬਾਕ ਟਰੰਪ ਸੰਗਠਨ ਦੇ ਇੱਕ ਵਕੀਲ ਮਾਈਕਲ ਕੋਹੇਨ ਨੇ ਮਹਿਲਾ ਨੂੰ ਇੱਕ ਗੈਰ ਸਮੌਤੇ ਤਹਿਤ 130,000 ਡਾਲਰ ਦਾ ਭੁਗਤਾਨ ਕਰਨ ਦਾ ਪ੍ਰਬੰਧ ਕੀਤਾ ਸੀ।
ਮਹਿਲਾ ਦਾ ਅਸਲ ਨਾਮ ਸਟੇਫਨੀ ਕਿਲਫੋਰਡ ਹੈ। ਕਿਲਫੋਰਡ ਨੇ ਇਲਜ਼ਾਮ ਲਗਾਇਆ ਕਿ ਉਸਦੇ ਵਿੱਚ ਪ੍ਰੇਮ ਸੰਬਧ 2006 ਵਿੱਚ ਹੋਏ ਸਨ। ਜਿਸਦੇ ਇੱਕ ਸਾਲ ਬਾਦ ਟਰੰਪ ਨੇ ਆਪਣੀ ਤੀਸਰੀ ਪਤਨੀ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਵਿਆਹ ਕਰ ਲਿਆ ਸੀ। ਕਿਲ ਫੋਰਡ ਨੇ ਕਿਹਾ ਕਿ ਲੇਕ ਟਾਹੋਏ ਵਿੱਚ ਇੱਕ ਸੇਲੀਬ੍ਰਿਟੀ ਗੋਲਫ ਟੂਰਨਾਮੈਂਟ ਵਿੱਚ ਮਿਲ ਸਨ।