ਪ੍ਰਵੇਜ਼ ਮੁਸ਼ੱਰਫ਼ ਨੂੰ ਲਗਾ ਝਟਕਾ
Published : Mar 10, 2018, 1:06 am IST
Updated : Mar 9, 2018, 7:36 pm IST
SHARE ARTICLE

ਪਾਕਿ ਅਦਾਲਤ ਨੇ ਗ੍ਰਿਫ਼ਤਾਰੀ ਦੇ ਦਿਤੇ ਹੁਕਮ
ਇਸਲਾਮਾਬਾਦ, 9 ਮਾਰਚ : ਪਾਕਿਸਤਾਨ ਦੇ ਇਕ ਵਿਸ਼ੇਸ਼ ਅਦਾਲਤ ਨੇ ੂੰ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ਼ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿਤੇ ਹਨ। ਅਦਾਲਤ ਵਿਚ ਮੁਸ਼ੱਰਫ਼ ਵਿਰੁਧ ਲੱਗੇ ਦੇਸ਼ਧਰੋਹ ਦੇ ਮਾਮਲੇ ਦੀ ਸੁਣਵਾਈ ਚਲ ਰਹੀ ਸੀ ਜਿਸ ਵਿਚ ਉਨ੍ਹਾਂ ਨੂੰ ਸਾਲ 2007 ਵਿਚ ਦੇਸ਼ ਵਿਚ ਐਮਰਜੈਂਸੀ ਲਗਾਉਣ ਲਈ ਮਾਰਚ 2014 ਵਿਚ ਦੇਸ਼ਧਰੋਹ ਦੇ ਦੋਸ਼ ਤੈਅ ਕੀਤੇ ਗਏ ਸਨ। ਐਮਰਜੈਂਸੀ ਲਗਾਉਣ ਕਾਰਨ ਵੱਡੀਆਂ ਅਦਾਲਤਾਂ ਕੇਕਈ ਜਸਟਿਸ ਅਪਣੇ ਘਰਾਂ ਵਿਚ ਨਜ਼ਰਬੰਦ ਸਨ ਅਤੇ ਤਕਰੀਬਨ 100 ਜੱਜ ਅਹੁਦੇ ਤੋਂ ਹਟਾ ਦਿਤੇ ਗਏ ਸਨ। ਪੇਸ਼ਾਵਰ ਹਾਈ ਕੋਰਟ ਦੇ ਮੁੱਖ ਜੱਜ ਅਫ਼ਰੀਦੀ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਮਾਮਲੇ ਵਿਚ ਪਿਛਲੇ ਅੱਠ ਮਹੀਨਿਆਂ ਤੋਂ ਪਹਿਲੀ ਸੁਣਵਾਈ ਕੀਤੀ। 'ਦਿ ਨੇਸ਼ਨ' ਦੀ ਖ਼ਬਰ ਮੁਤਾਬਕ ਸੁਣਵਾਈ ਦੌਰਾਨ ਗ੍ਰਹਿ ਮੰਤਰਾਲੇ ਨੇ ਮੁਸ਼ਰਫ਼ ਦੀ ਜਾਇਦਾਦ 'ਤੇ ਅਦਾਲਤ ਵਿਚ ਇਕ ਰੀਪੋਰਟ ਜਮ੍ਹਾਂ ਕਰਵਾਈ ਜਿਸ ਵਿਚ ਦਸਿਆ ਗਿਆ ਕਿ 7 ਜਾਇਦਾਦ ਵਿਚੋਂ ਚਾਰ ਸਾਬਕਾ ਰਾਸ਼ਟਰਪਤੀ ਦੇ ਨਾਂਅ 'ਤੇ ਹਨ।


ਇਸਤਗਾਸਾ ਪੱਖ ਅਕਰਮ ਸ਼ੇਖ ਨੇ ਅਦਾਲਤ ਨੂੰ ਮੁਸ਼ਰਫ਼ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਨੂੰ ਪੇਸ਼ ਹੋਣ ਦਾ ਹੁਕਮ ਦੇਣ ਨੂੰ ਕਿਹਾ। ਮਾਰਚ 2016 ਵਿਚ ਦੇਸ਼ ਛੱਡ ਕੇ ਦੁਬਈ ਜਾਣ ਵਾਲੇ ਮੁਸ਼ਰਫ਼ ਨੂੰ ਅਦਾਲਤ ਨੇ ਮਈ 2016 ਵਿਚ ਭਗੌੜਾ ਐਲਾਨ ਦਿਤਾ ਸੀ। ਦੇਸ਼ਧਰੋਹ ਦੇ ਮਾਮਲੇ ਵਿਚ ਦੋਸ਼ੀ ਸਾਬਤ ਹੋਣ 'ਤੇ ਸਜ਼ਾ-ਏ-ਮੌਤ ਜਾਂ ਉਮਰਕੈਦ ਦੀ ਸਜ਼ਾ ਦੀ ਵਿਵਸਥਾ ਹੈ।ਅਦਾਲਤ ਨੇ ਬੀਤੇ ਦਿਨ ਦੀ ਸੁਣਵਾਈ ਦੌਰਾਨ ਫ਼ੈਡਰਲ ਜਾਂਚ ਏਜੰਸੀ (ਐਫ਼ਆਈਏ) ਦੇ ਅਧਿਕਾਰੀਆਂ ਤੋਂ ਫ਼ਰਾਰ ਵਿਅਕਤੀ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਦੀ ਕਾਰਵਾਈ ਬਾਰੇ ਪੁਛਿਆ। ਅਧਿਕਾਰੀਆਂ ਨੇ ਦਸਿਆ ਕਿ ਗ੍ਰਹਿ ਮੰਤਰਾਲਾ ਉਨ੍ਹਾਂ ਨੂੰ ਇਕ ਬੇਨਤੀ ਭੇਜਣਗੇ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾ ਸਕਦੀ ਹੈ। ਅਫ਼ਰੀਦੀ ਨੇ ਕਿਹਾ ਕਿ ਅਦਾਲਤ ਮੁਸ਼ਰਫ਼ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਦਿੰਦੀ ਹੈ।                 (ਪੀ.ਟੀ.ਆਈ)

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement