ਰਾਸ਼ਟਰਪਤੀ ਦੀ ਚੋਣ : ਵਾਲਦੀਮੀਰ ਪੁਤਿਨ ਨੂੰ ਨੈਵਲਨੀ ਵੱਲੋਂ ਚੁਣੌਤੀ
Published : Dec 26, 2017, 12:46 pm IST
Updated : Dec 26, 2017, 8:30 am IST
SHARE ARTICLE

ਮਾਸਕੋ- ਅਲੈਕਸੀ ਨੈਵਲਨੀ ਨੂੰ ਰੂਸ ਦੇ ਰਾਸ਼ਟਰਪਤੀ ਦੀ ਅਗਲੀ ਚੋਣ ‘ਚ ਮੌਜੂਦਾ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੂੰ ਚੁਣੌਤੀ ਦੇਣ ਵਾਲੇ ਇਕੋ ਇਕ ਵਿਰੋਧੀ ਆਗੂ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾ ਨੇ ਮਾਰਚ ‘ਚ ਹੋਣ ਵਾਲੀ ਚੋਣ ‘ਚ ਖੁਦ ਨੂੰ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਹੈ। ਸਾਰੇ ਰੂਸ ਵਿੱਚ ਅਲੈਕਸੀ ਨੈਵਲਨੀ ਦੇ ਇਸ ਫੈਸਲੇ ਦੇ ਪੱਖ ‘ਚ ਲੋਕ ਇਕੱਠੇ ਹੋ ਰਹੇ ਹਨ। 

ਚੋਣ ਅਧਿਕਾਰੀਆਂ ਦੀ ਮੌਜੂਦਗੀ ‘ਚ ਰੂਸ ਦੇ 20 ਸ਼ਹਿਰਾਂ ‘ਚ 41 ਸਾਲਾ ਵਕੀਲ ਨੈਵਲਨੀ ਦੇ ਸਮਰਥਨ ‘ਚ ਹਜ਼ਾਰਾਂ ਲੋਕ ਮੀਟਿੰਗਾਂ ਕਰ ਰਹੇ ਹਨ। ਉਹ ਨੈਵਲਨੀ ਨੂੰ ਅਧਿਕਾਰਤ ਉਮੀਦਵਾਰ ਬਣਾਉਣ ਦੀ ਮੰਗ ਕਰ ਰਹੇ ਹਨ।ਚੋਣ ਅਧਿਕਾਰੀ ਉਨ੍ਹਾਂ ਨੂੰ ਚੋਣ ਲੜਨ ਜੇ ਅਯੋਗ ਮੰਨਦੇ ਹਨ, ਕਿਉਂਕਿ ਉਨ੍ਹਾਂ ਨੂੰ ਅਪਰਾਧਿਕ ਕੇਸ ਵਿੱਚ ਦੋਸ਼ੀ ਮੰਨਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਵਲ ਕੋਈ ਚਮਤਕਾਰ ਹੀ ਨੈਵਲਨੀ ਨੂੰ ਉਮੀਦਵਾਰ ਬਣਾਉਣ ਵਿੱਚ ਮਦਦ ਕਰੇਗਾ। 


ਨੈਵਲਨੀ ਨੇ ਕਿਹਾ ਕਿ ਉਹ ਪਿੱਛੇ ਹਟਣ ਵਾਲੇ ਨਹੀਂ, ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਣਾ ਅਸੰਭਵ ਹੈ। ਪੱਛਮ ਵਿੱਚ ਪੜ੍ਹੇ ਲਿਖੇ ਨੈਵਲਨੀ ਨੇ ਮੌਜੂਦਾ ਸ਼ਾਸਨ ਬਾਰੇ ਨੌਜਵਾਨ ਪੀੜ੍ਹੀ ਦੇ ਗੁੱਸੇ ਦਾ ਸਾਥ ਦਿੱਤਾ। ਉਨ੍ਹਾਂ ਰੂਸ ‘ਚ ਇਕ ਮਜ਼ਬੂਤ ਵਿਰੋਧੀ ਅੰਦੋਲਨ ਖੜਾ ਕੀਤਾ।

ਕਾਨੂੰਨ ਮੁਤਾਬਕ ਉਮੀਦਵਾਰ ਬਣਨ ਲਈ ਨੈਵਲਨੀ ਕੋਲ ਹਰ ਸ਼ਹਿਰ ਤੋਂ ਘੱਟੋ-ਘੱਟ 500 ਲੋਕਾਂ ਦਾ ਸਮਰਥਨ ਹੋਣਾ ਚਾਹੀਦਾ ਹੈ। ਮਾਸਕੋ ਵਿੱਚ ਕੱਲ੍ਹ ਕਰਵਾਏ ਇਕ ਪ੍ਰੋਗਰਾਮ ਵਿੱਚ ਕਰੀਬ 700 ਲੋਕਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ। ਇਸ ਪ੍ਰੋਗਰਾਮ ਲਈ ਥਾਂ ਨਾ ਮਿਲਣ ‘ਤੇ ਉਨ੍ਹਾਂ ਨੇ ਪਾਰਕ ‘ਚ ਵੱਡਾ ਟੈਂਟ ਲਾ ਕੇ ਚੋਣ ਮੁਹਿੰਮ ਚਲਾਈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਵਾਲੀਵੋਸਤੋਕ, ਇਰਕੁਤਸਕ, ਕ੍ਰੈਸਨੋਯਾਰਕਸਕ, ਨੋਵੋਸਾਈਬ੍ਰਿਸਕ ਤੇ ਹੋਰ ਸ਼ਹਿਰਾਂ ‘ਚ ਸਮਰਥਕਾਂ ਨੇ ਉਨ੍ਹਾਂ ਦੀ ਉਮੀਦਵਾਰੀ ਦੀ ਪੁਸ਼ਟੀ ਕੀਤੀ।



ਵਰਨਣ ਯੋਗ ਹੈ ਕਿ ਪੁਤਿਨ ਨੇ ਰਾਸ਼ਟਰਪਤੀ ਅਹੁਦੇ ਦੀ ਚੌਥੀ ਚੋਣ ਲੜਨ ਦਾ ਐਲਾਨ ਕੀਤਾ ਹੈ। ਜੇ ਉਹ ਜਿੱਤ ਗਏ ਤਾਂ ਜੋਸਫ ਸਟਾਲਿਨ ਤੋਂ ਬਾਅਦ ਉਹ ਸਭ ਤੋਂ ਲੰਬੇ ਸਮੇਂ ਤੱਕ ਅਹੁਦਾ ਸੰਭਾਲਣ ਵਾਲੇ ਰੂਸੀ ਆਗੂ ਬਣ ਜਾਣਗੇ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement