'ਸਾਊਦੀ ਅਰਬ ਤੋਂ 35 ਭਾਰਤੀ ਵਾਪਸ ਘਰ ਪਰਤੇ'
Published : Dec 24, 2017, 12:57 am IST
Updated : Dec 23, 2017, 7:27 pm IST
SHARE ARTICLE

ਐਸ.ਏ.ਐਸ. ਨਗਰ, 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਅਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਦੇ ਉੱਦਮਾਂ ਸਦਕਾ ਸਾਉਦੀ ਅਰਬ ਵਿਚ ਫਸੇ 35 ਭਾਰਤੀ ਨੌਜਵਾਨ ਜੋ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਰਹਿਣ ਵਾਲੇ ਹਨ, ਨੂੰ ਵਾਪਸ ਆਪੋ ਅਪਣੇ ਘਰਾਂ ਤਕ ਪਹੁੰਚਾਇਆ ਗਿਆ ਹੈ।ਬੀਬੀ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਕੋਲ ਇਹਨਾਂ ਨੌਜਵਾਨਾਂ ਦਾ ਕੇਸ ਹਰਿਆਣਾ ਦੇ ਵਸਨੀਕ ਅਮਨਦੀਪ ਸਿੰਘ ਲੈ ਕੇ ਆਇਆ ਸੀ ਜਿਸ ਨੇ ਦਸਿਆ ਕਿ ਇਹ ਭਾਰਤੀ ਨੌਜਵਾਨ ਕੰਮ ਕਰਨ ਲਈ ਸਾਉਦੀ ਅਰਬ ਗਏ ਸਨ ਪਰ ਉਥੇ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ। ਇਥੇ ਉਨ੍ਹਾਂ ਨੂੰ ਬਿਨਾਂ ਪੈਸੇ ਦਿਤੇ ਕੰਮ ਕਰਵਾਇਆ ਜਾਂਦਾ ਸੀ ਅਤੇ ਖਾਣਾ ਤਕ ਨਹੀਂ ਸੀ ਦਿਤਾ ਜਾਂਦਾ। ਪਾਣੀ ਪੀਣ ਲਈ ਵੀ ਇਹ ਨੌਜਵਾਨ ਤਰਸਦੇ ਸਨ। ਜਦੋਂ ਕੋਈ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਦਵਾਈ ਤਕ ਨਹੀਂ ਸੀ ਦਿਤੀ ਜਾਂਦੀ। ਇਹਨਾਂ ਨੌਜਵਾਨਾਂ ਨੇ ਜਦੋਂ ਘਰ ਵਾਪਸ ਆਉਣ ਲਈ ਕਿਹਾ ਤਾਂ ਸ਼ੇਖ ਨੇ ਕਿਹਾ ਕਿ ਮੈਂ ਤੁਹਾਡੀ ਖਰੀਦ ਕੀਤੀ ਹੈ। ਸਾਰੇ ਨੌਜਵਾਨ ਇਕ ਹੀ ਕਮਰਾ ਵਿਚ ਰੱਖੇ ਗਏ ਸੀ ਅਤੇ ਕੰਮ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਹੀ ਬੰਦ ਕਰ ਦਿਤਾ ਜਾਂਦਾ ਸੀ। ਉਨ੍ਹਾਂ ਨਾਲ ਜਾਨਵਰਾਂ ਤੋਂ ਜ਼ਿਆਦਾ ਬੁਰਾ ਵਿਵਹਾਰ ਕੀਤਾ ਜਾਂਦਾ ਸੀ। ਨੌਜਵਾਨਾਂ ਨੇ ਕਿਹਾ ਕਿ ਏਜੰਟਾਂ ਨੇ ਧੋਖਾ ਕਰ ਕੇ ਉਨ੍ਹਾਂ ਨੂੰ ਸਾਉਦੀ ਅਰਬ ਦੇ ਸ਼ੇਖ ਕੋਲ ਵੇਚ ਦਿਤਾ। 


ਬੀਬੀ ਰਾਮੂਵਾਲੀਆ ਅਨੁਸਾਰ ਇਨ੍ਹਾਂ ਦੇ ਘਰ ਵਾਲਿਆਂ ਨੇ ਉਨ੍ਹਾਂ ਨਾਲ ਸੰਪਰਕ ਕਾਇਮ ਕੀਤਾ ਅਤੇ ਉਨ੍ਹਾਂ ਨੇ ਅੰਬੈਸੀ ਵਿਚ ਗੱਲ ਕਰ ਕੇ ਇਨ੍ਹਾਂ ਨੌਜਵਾਨਾਂ ਦਾ ਛੁਟਕਾਰਾ ਕਰਵਾਇਆ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਰਾਜਦੂਤ ਅਹਿਮ ਜਾਵੇਦ ਨੂੰ ਇਕ ਪੱਤਰ 'ਤੇ ਸਾਰੇ ਨੌਜਵਾਨਾਂ ਦੇ ਪਾਸਪੋਰਟ ਨੰਬਰਾਂ ਦੀ ਸੂਚੀ ਭੇਜੀ ਅਤੇ ਲਗਾਤਾਰ ਫੋਨ 'ਤੇ ਰਾਬਤਾ ਕਾਇਮ ਕੀਤਾ ਜਿਸ ਦੇ ਸਦਕਾ 15 ਦਿਨਾਂ ਵਿਚ ਸਾਰੇ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾ ਸਕਿਆ। ਇਸ ਮੌਕੇ ਅਮਨਦੀਪ ਸਿੰਘ, ਬੂਟਾ ਸਿੰਘ, ਕਾਸਿਫ, ਲਾਹਿਰ ਅੱਲਾ, ਸ਼ੇਖ, ਮਿੰਨੂ, ਤਰਫਦਾਰ ਅਤੇ ਅਕਰਮ ਨੇ ਬੀਬੀ ਰਾਮੂਵਾਲੀਆ ਤੇ ਉਨ੍ਹਾਂ ਦੀ ਸੰਸਥਾ ਹੈਲਪਿੰਗ ਹੈਪਲੈਸ ਦੀ ਪੂਰੀ ਟੀਮ ਦਾ ਧਨਵਾਦ ਕੀਤਾ। ਇਸ ਮੌਕੇ ਅਰਵਿੰਦਰ ਸਿੰਘ ਭੁੱਲਰ ਉੱਘੇ ਸਮਾਜ ਸੇਵੀ, ਕੁਲਦੀਪ ਸਿੰਘ ਬੈਰੋਪੁਰ ਸਕੱਤਰ, ਤਨਵੀਰ ਸਿੰਘ, ਸ਼ਿਵ ਅਗਰਵਾਲ ਸਲਾਹਕਾਰ ਤੇ ਸੁਖਦੇਵ ਸਿੰਘ ਹਾਜ਼ਰ ਸਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement