ਸਾਊਦੀ ਅਰਬ, ਯੂ.ਏ.ਈ. 'ਚ 2018 ਤੋਂ ਲੱਗ ਸਕਦੈ ਟੈਕਸ
Published : Dec 28, 2017, 2:17 am IST
Updated : Dec 27, 2017, 8:47 pm IST
SHARE ARTICLE

ਦੁਬਈ, 27 ਦਸੰਬਰ: ਵੱਡੀ ਗਿਣਤੀ 'ਚ ਵਿਦੇਸ਼ੀ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਅਤੇ ਉਨ੍ਹਾਂ ਨੂੰ ਟੈਕਸਮੁਕਤ ਜੀਵਨਸ਼ੈਲੀ ਦਾ ਭਰੋਸਾ ਦੇਣ ਵਾਲੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਖਾੜੀ ਦੇਸ਼ ਵੀ ਹੁਣ ਟੈਕਸ ਲਾਉਣ ਦੀ ਰਾਹ ਉਤੇ ਚੱਲਣ ਦੀ ਯੋਜਨਾ ਬਣਾ ਰਹੇ ਹਨ। ਤਿੰਨ ਸਾਲ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਕਮੀ ਕਰ ਕੇ ਖ਼ਜ਼ਾਨੇ ਨੂੰ ਵਧਾਉਣ ਲਈ ਉਨ੍ਹਾਂ ਦੀ ਯੋਜਨਾ ਗਲੇ ਸਾਲ ਤੋਂ ਜ਼ਿਆਦਾਤਰ ਮਾਲ ਅਤੇ ਸੇਵਾਵਾਂ 'ਤੇ 5 ਫ਼ੀ ਸਦੀ ਟੈਕਸ ਲਾਉਣ ਦੀ ਹੈ।ਇਹ ਵੈਲਿਊ ਐਡਿਡ ਟੈਕਸ (ਵੈਟ) ਖਾਣ-ਪੀਣ, ਕਪੜਿਆਂ, ਇਲੈਕਟ੍ਰਾਨਿਕਸ ਅਤੇ ਗੈਸੋਲੀਨ ਦੇ ਨਾਲ ਫ਼ੋਨ, ਪਾਣੀ, ਬਿਜਲੀ ਦੇ ਬਿਲ ਅਤੇ ਹੋਟਲ 'ਚ ਕਮਰਿਆਂ ਦੀ ਬੁਕਿੰਗ 'ਤੇ ਲਗਾਏ ਜਾਣ ਦੀ ਪੇਸ਼ਕਸ਼ ਹੈ।


ਦੁਬਈ 'ਚ ਨੌਕਰੀ ਦੀ ਭਾਲ ਕਰ ਰਹੀ 23 ਸਾਲਾਂ ਦੀ ਵਿਦਿਆਰਥਣ ਇਲਦਾ ਨਗੋਂਬੇ ਦਾ ਕਹਿਣਾ ਹੈ ਕਿ ਉਹ ਡਰੀ ਹੋਈ ਹੈ ਕਿਉਂਕਿ ਦੁਬਈ 'ਚ ਚੀਜ਼ਾਂ ਪਹਿਲਾਂ ਹੀ ਬਹੁਤ ਮਹਿੰਗੀਆਂ ਹਨ। ਇਸ 'ਤੇ 5 ਫ਼ੀ ਸਦੀ ਟੈਕਸ ਲਗਣਾ ਬੜਾ ਅਜੀਬ ਖ਼ਿਆਲ ਹੈ। ਉਮੀਦ ਹੈ ਕਿ ਇਸ ਟੈਕਸ ਪ੍ਰਣਾਲੀ ਤੋਂ ਰੀਅਲ ਅਸਟੇਟ ਦੀ ਵਿਕਰੀ, ਕਿਰਾਏ, ਹਵਾਈ ਜਹਾਜ਼ ਦੀ ਟਿਕਟ, ਕੁੱਝ ਵਿਸ਼ੇਸ਼ ਇਲਾਜ ਅਤੇ ਸਕੂਲਾਂ ਦੀ ਫ਼ੀਸ ਨੂੰ ਬਾਹਰ ਰਖਿਆ ਜਾਵੇਗਾ। ਹੋਰ ਖਾੜੀ ਦੇਸ਼ਾਂ 'ਚ ਵੀ ਆਉਣ ਵਾਲੇ ਸਾਲਾਂ 'ਚ ਅਪਣੀ ਵੈਟ ਵਿਵਸਥਾ ਲਿਆਉਣ ਦੀ ਵੀ ਉਮੀਦ ਹੈ।  (ਪੀਟੀਆਈ)

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement