ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ Netflix ਦੇ ਸ਼ੋਅ 'ਚ ਆਉਣਗੇ ਨਜ਼ਰ
Published : Mar 10, 2018, 3:12 pm IST
Updated : Mar 10, 2018, 9:42 am IST
SHARE ARTICLE

ਵਾਸ਼ਿੰਗਟਨ : ਸਾਬਕਾ ਅਮਰੀਕੀ ਰਾਸ਼‍ਟਰਪਤੀ ਬਰਾਕ ਓਬਾਮਾ ਨੂੰ ਰਾਜਨੀਤੀ ਤੋਂ ਵਿਦਾ ਹੋਏ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਅਤੇ ਇਸਦੇ ਬਾਅਦ ਵੀ ਲੋਕ ਉਨ੍ਹਾਂ ਦੇ ਬਾਰੇ ਜਾਣਨ ਲਈ ਬੇਕਰਾਰ ਰਹਿੰਦੇ ਹਨ। ਜੇਕਰ ਤੁਸੀਂ ਓਬਾਮਾ ਅਤੇ Netflix ਦੇ ਫੈਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਦੁਗਣੀ ਖ਼ੁਸ਼ੀ ਤੋਂ ਘੱਟ ਨਹੀਂ ਹੈ। 

ਅਜਿਹੀਆਂ ਖ਼ਬਰਾਂ ਹਨ ਕਿ ਹਾਈ ਪ੍ਰੋਫਾਈਲ ਸ਼ੋਅ ਦੀ ਇਕ ਸੀਰੀਜ਼ ਨੂੰ ਲੈ ਕੇ ਸਾਬਕਾ ਅਮਰੀਕੀ ਰਾਸ਼‍ਟਰਪਤੀ ਬਰਾਕ ਓਬਾਮਾ ਦੀ Netflix ਨਾਲ ਗੱਲਬਾਤ ਚੱਲ ਰਹੀ ਹੈ। ਇਕ ਰਿਪੋਰਟ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ Netflix ਦੁਨੀਆ ਦੀ ਇਕ ਮੰਨੀ-ਪ੍ਰਮੰਨੀ ਅਮਰੀਕੀ ਮਨੋਰੰਜਨ ਕੰਪਨੀ ਹੈ, ਜੋ ਆਨਲਾਈਨ ਵੀਡੀਓ ਸ਼ੋਅ ਦਾ ਨਿਰਮਾਣ ਕਰਦੀ ਹੈ। ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਇਸ ਦੇ ਲੱਖਾਂ ਮੈਂਬਰ ਹਨ। 



ਪ੍ਰਸ‍ਤਾਵਿਤ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ Netflix ਦੁਆਰਾ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੂੰ ਵੀਡੀਓ ਸ‍ਟਰੀਮਿੰਗ ਸਰਵਿਸ ਨੂੰ ਲੈ ਕੇ ਖ਼ਾਸ ਸਮੱਗਰੀ ਲਈ ਕੀਮਤ ਅਦਾ ਕੀਤੀ ਜਾਵੇਗੀ। ਹਾਲਾਂਕਿ ਕੰਪਨੀ ਨੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਰਿਪੋਰਟ ਵਿਚ ਇਹ ਸ‍ਪੱਸ਼‍ਟ ਰੂਪ ਨਾਲ ਕਿਹਾ ਗਿਆ ਹੈ ਕਿ ਓਬਾਮਾ ਮੌਜੂਦਾ ਅਮਰੀਕੀ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਜਾਂ ਕੰਜ਼ਰਵੇਟਿਵ ਆਲੋਚਕਾਂ ਦਾ ਜਵਾਬ ਦੇਣ ਲਈ Netflix ਦੇ ਸ਼ੋਅ ਦਾ ਸਿੱਧੇ ਰੂਪ ਨਾਲ ਇਸ‍ਤੇਮਾਲ ਨਹੀਂ ਕਰਨਗੇ। ਇਸ ਦੀ ਵਜ੍ਹਾ ਉਨ੍ਹਾਂ ਨੇ ਪ੍ਰੇਰਣਾਦਾਇਕ ਕਹਾਣੀਆਂ 'ਤੇ ਆਧਾਰਿਤ ਸ਼ੋਅ ਪ੍ਰੋਡਿਊਸ ਕਰਨ 'ਤੇ ਜ਼ੋਰ ਦਿੱਤਾ ਹੈ। 



ਉਥੇ ਹੀ ਰਿਪੋਰਟ ਵਿਚ ਇਹ ਵੀ ਕਿਹਾ ਕਿ ਸਮਝੌਤੇ ਦੀਆਂ ਵਿੱਤੀ ਸ਼ਰਤਾਂ ਦੇ ਬਾਰੇ ਵਿਚ ਫਿਲਹਾਲ ਪਤਾ ਨਹੀਂ ਚਲ ਸਕਿਆ ਹੈ। Netflix ਦੇ ਇਲਾਵਾ ਐਪਲ ਅਤੇ ਐਮਾਜ਼ਾਨ ਡਾਟ ਕਾਮ ਦੇ ਅਧਿਕਾਰੀਆਂ ਨੇ ਵੀ ਸਮੱਗਰੀ ਸਮਝੌਤੇ ਨੂੰ ਲੈ ਕੇ ਓਬਾਮਾ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਪੈਂਗਵਿਨ ਰੈਂਡਮ ਹਾਊਸ ਨੇ ਬਰਾਕ ਓਬਾਮਾ ਅਤੇ ਮਿਸ਼ੇਲ ਓਬਾਮਾ ਦੁਆਰਾ ਦੋ ਕਿਤਾਬਾਂ ਪ੍ਰਕਾਸ਼ਿਤ ਕਰਨ ਨੂੰ ਲੈ ਕੇ ਸਮਝੌਤਾ ਕੀਤਾ ਸੀ।



ਹਾਲਾਂਕਿ ਰਾਸ਼‍ਟਰਪਤੀ ਓਬਾਮਾ Netflix ਲਈ ਅਜ਼ਨਬੀ ਨਹੀਂ ਹਨ ਅਤੇ ਕੁਝ ਹੀ ਦਿਨ ਪਹਿਲਾਂ ਉਹ ਇਸ 'ਤੇ ਨਜ਼ਰ ਆਏ ਸਨ। ਓਬਾਮਾ Netflix 'ਤੇ ਆਉਣ ਵਾਲੀ ਡੇਵਿਡ ਲੈਟਰਮੈਨ ਦੀ ਨਵੀਂ ਇੰਟਰਵਿਊ ਸੀ‍ਰੀਜ਼, 'ਮਾਈ ਨੇਕ‍ਸ‍ਟ ਗੈਸ‍ਟ ਨੀਡਸ ਨੋ ਇੰਟਰੋਡਕ‍ਸ਼ਨ' ਵਿਚ ਨਜ਼ਰ ਆਏ ਸਨ। ਹੁਣ ਤੱਕ Netflix ਤੋਂ ਇਸ 'ਤੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਓਬਾਮਾ Netflix ਦੇ ਸੀਈਓ ਰੀਡ ਹੈਸ਼ਟਿੰਗ‍ਸ ਦੇ ਕਾਫ਼ੀ ਕਰੀਬੀ ਹਨ ਅਤੇ ਇਸ ਵਜ੍ਹਾ ਨਾਲ ਹੀ ਉਨ੍ਹਾਂ ਦੇ Netflix ਨਾਲ ਜੁੜਨ ਦੀਆਂ ਖ਼ਬਰਾਂ ਹਨ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement