
ਲੰਡਨ,
22 ਸਤੰਬਰ: ਬ੍ਰਿਟੇਨ ਦੇ ਇਕ ਸਾਈਕਲ ਚਾਲਕ ਨੇ ਸੱਭ ਤੋਂ ਤੇਜ਼ ਰਫ਼ਤਾਰ ਨਾਲ ਦੁਨੀਆਂ ਦਾ
ਚੱਕਰ ਲਗਾਉਣ ਦਾ ਨਵਾਂ ਗਿਨੀਜ਼ ਰੀਕਾਰਡ ਬਣਾਇਆ ਹੈ । ਉਸ ਨੇ ਅਪਣੀ ਯਾਤਰਾ 78 ਦਿਨ, 14
ਘੰਟੇ ਅਤੇ 40 ਮਿੰਟ ਵਿਚ ਪੂਰੀ ਕੀਤੀ ।
ਮਾਰਕ ਬਿਊਮੋਂਟ ਨੇ 16 ਵੱਖ-ਵੱਖ ਦੇਸ਼ਾਂ
ਤੋਂ ਹੁੰਦੇ ਹੋਏ ਤਕਰੀਬਨ 28, 968 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ । ਅਪਣੇ ਸਫ਼ਰ ਦੇ
ਸ਼ੁਰੂਆਤੀ 29 ਦਿਨਾਂ ਵਿਚ ਉਨ੍ਹਾਂ ਨੇ ਸਾਈਕਲ ਨਾਲ ਇਕ ਮਹੀਨੇ ਵਿਚ 11,315.29 ਕਿਲੋਮੀਟਰ
ਸਫ਼ਰ ਤੈਅ ਕਰ ਕੇ ਸੱਭ ਤੋਂ ਲੰਬੀ ਦੂਰੀ ਤੈਅ ਕਰਨ ਦਾ ਰੀਕਾਰਡ ਤੋੜਿਆ । ਗਿਨੀਜ਼ ਵਰਲਡ
ਰੀਕਾਰਡ ਦੀ ਨਿਰਣਾਇਕ ਅੰਨਾ ਉਰਫ਼ੋਰਡ ਨੇ ਬਿਊਮੋਂਟ ਨੂੰ ਆਧਿਕਾਰਤ ਪ੍ਰਮਾਣ-ਪੱਤਰ ਦਿੰਦੇ
ਹੋਏ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਸਾਈਕਲ ਨਾਲ ਸੱਭ ਤੋਂ ਤੇਜ਼ ਰਫ਼ਤਾਰ ਨਾਲ (ਵਿਅਕਤੀ
ਵਲੋਂ) ਦੁਨੀਆਂ ਦੀ ਯਾਤਰਾ ਦਾ ਰੀਕਾਰਡ 43 ਦਿਨ ਦੇ ਅਸਾਧਾਰਨ ਅੰਤਰ ਨਾਲ ਤੋੜ ਦਿਤਾ ਹੈ ।
ਸਾਈਕਲ ਨਾਲ ਕੀਤੀ ਗਈ ਸੱਭ ਤੋਂ ਤੇਜ਼ ਰਫ਼ਤਾਰ ਨਾਲ ਦੁਨੀਆਂ ਦੀ ਯਾਤਰਾ ਦਾ ਰੀਕਾਰਡ
(ਔਰਤ ਵਲੋਂ) ਇਟਲੀ ਦੇ ਪਾਉਲਾ ਗਿਆਨੋਟੀ ਦੇ ਨਾਮ ਹੈ ਜਿਸ ਨੇ 144 ਦਿਨਾਂ ਵਿਚ 29,595
ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ । (ਪੀ.ਟੀ.ਆਈ)