ਸੈਂਕੜੇ ਲੋਕਾਂ ਨੇ ਇਮੀਗ੍ਰੇਸ਼ਨ ਆਦੇਸ਼ ਦੇ ਵਿਰੋਧ 'ਚ ਟਰੰਪ ਹੋਟਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ
Published : Sep 10, 2017, 11:17 pm IST
Updated : Sep 10, 2017, 5:47 pm IST
SHARE ARTICLE



ਨਿਊਯਾਰਕ, 10 ਸਤੰਬਰ : ਨੌਜਵਾਨ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਵਾਲੇ ਪ੍ਰੋਗਰਾਮ ਨੂੰ ਖ਼ਤਮ ਕਰਨ ਵਾਲੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦਾ ਵਿਰੋਧ ਕਰਨ ਲਈ ਸੈਂਕੜੇ ਲੋਕ ਨਿਊਯਾਰਕ ਸ਼ਹਿਰ ਵਿਚ ਟਰੰਪ ਇੰਟਰਨੈਸ਼ਲਨ ਹੋਟਲ ਐਂਡ ਟਾਵਰ ਦੇ ਬਾਹਰ ਇਕੱਤਰ ਹੋਏ। ਇਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਥਾਂ ਵਿਚ 'ਨੋ ਵਨ ਇਸ ਇੱਲ-ਲੀਗਲ' ਅਤੇ 'ਇਮੀਗ੍ਰੈਂਟਸ ਵੇਲਕਮ' ਲਿਖੇ ਪੋਸਟਰ ਅਤੇ ਬੈਨਰ ਸਨ। ਪ੍ਰਦਰਸ਼ਕਾਰੀ 'ਡਿਪੋਰਟ ਡੋਨਾਲਡ ਟਰੰਪ' ਅਤੇ 'ਨੋ ਹੇਟ, ਨੋ ਫੀਅਰ, ਇਮੀਗ੍ਰੈਂਟਸ ਆਰ ਵੈਲਕਮ ਹੀਅਰ' ਦੇ ਨਾਹਰੇ ਲਗਾ ਰਹੇ ਸਨ।

ਅਟਾਰਨੀ ਜਨਰਲ ਜੈਫ ਸੈਸਨ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਉਬਾਮਾ ਪ੍ਰਸ਼ਾਸਨ ਦੇ ਉਸ ਆਦੇਸ਼ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ, ਜਿਸ ਤਹਿਤ ਬਚਪਨ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਏ ਗਏ ਨੌਜਵਾਨਾਂ ਨੂੰ ਇਥੇ ਠਹਿਰਣ ਦਾ ਮੌਕਾ ਮਿਲਦਾ ਸੀ। ਇਸ ਰੈਲੀ ਵਿਚ ਆਏ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਬਾਮਾ ਪ੍ਰਸ਼ਾਸਨ ਦੇ ਪ੍ਰੋਗਰਾਮ ਨਾਲ ਲਾਭ ਹੋਇਆ ਸੀ। ਉਸ ਪ੍ਰੋਗਰਾਮ ਨੂੰ ਡੇਫਰਡ ਏਕਸ਼ਨ ਫੌਰ ਚਾਈਲਡਹੁਡ ਐਰਾਈਵਲ ਪ੍ਰੋਗਰਾਮ (ਡੀ.ਸੀ.ਏ.) ਕਿਹਾ ਜਾਂਦਾ ਹੈ। (ਪੀਟੀਆਈ)

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement