
ਸੋਸ਼ਲ ਮੀਡੀਆ ਅੱਜਕਲ ਲੋਕਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਜਿਥੇ ਇਹ ਲੋਕਾਂ ਨੂੰ ਇਕ ਦੂਜੇ ਨਾਲ ਜੋੜਦਾ ਹੈ ਉਥੇ ਹੀ ਵੱਖ ਕਰਨ ਵਿਚ ਵੀ ਪਿੱਛੇ ਨਹੀਂ ਹੈ। ਹਾਲ ਹੀ ਵਿਚ ਫੇਸਬੁੱਕ ਦੀ ਪੋਸਟ ਤੋਂ ਹੀ ਇਕ ਕੁੜੀ ਵੱਲੋਂ ਸਹੇਲੀ ਦਾ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਦਰਅਸਲ 2 ਸਾਲ ਪਹਿਲਾਂ ਕੈਨੇਡਾ 'ਚ ਰੋਜ਼ ਐਂਟਨੀ ਨੇ ਆਪਣੀ ਸਹੇਲੀ ਬ੍ਰਿਟਨੀ ਗਾਰਗੋਲ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਨੂੰ ਕੈਨੇਡਾ ਦੇ ਸਸਕਾਟੂਨ 'ਚ ਬਾਹਰੀ ਇਲਾਕੇ ਵਿਚ ਕੂੜੇ ਦੇ ਢੇਰ 'ਤੇ ਸੁੱਟ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਉਸ ਦੀ ਲਾਸ਼ ਨੂੰ ਬਰਾਮਦ ਕਰਕੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਜਿਸ ਵਿਚ ਉਸਦੀ ਹੀ ਸਹੇਲੀ ਮਾਮਲੇ 'ਚ ਦੋਸ਼ੀ ਸਾਬਿਤ ਹੋਈ ਦਰਅਸਲ ਪੁਲਿਸ ਨੂੰ ਬ੍ਰਿਟਨੀ ਦੀ ਲਾਸ਼ ਨੇੜਿਓ ਸਹੇਲੀ ਰੋਜ਼ ਦੀ ਬੈਲਟ ਮਿਲੀ ਸੀ। ਇਸੇ ਬੈਲਟ ਦੇ ਸਹਾਰੇ ਹੀ ਪੁਲਿਸ ਰੋਜ਼ ਤੱਕ ਪਹੁੰਚਣ 'ਚ ਸਫਲ ਹੋਈ ਅਤੇ ਉਸ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਕੁੜੀ ਰੋਜ਼ ਤੱਕ ਪਹੁੰਚਣ 'ਚ ਫੇਸਬੁੱਕ 'ਤੇ ਪੋਸਟ ਕੀਤੀ ਗਈ ਸੈਲਫੀ ਨੇ ਪੁਲਿਸ ਦੀ ਮਦਦ ਕੀਤੀ।
ਦਰਅਸਲ ਰੋਜ਼ ਨੇ ਬ੍ਰਿਟਨੀ ਦਾ ਗਲ ਘੁੱਟਣ ਤੋਂ ਦੋ ਘੰਟੇ ਪਹਿਲਾਂ ਉਸ ਨਾਲ ਲਈ ਗਈ ਸੈਲਫੀ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਸੀ, ਜਿਸ 'ਚ ਰੋਜ਼ ਐਂਟਨੀ ਨੇ ਉਹ ਹੀ ਬੈਲਟ ਲਾਈ ਹੋਈ ਸੀ। ਇਸ ਦੇ ਸਹਾਰੇ ਹੀ ਪੁਲਿਸ ਰੋਜ਼ ਤੱਕ ਪਹੁੰਚੀ ਅਤੇ ਉਸ ਤੋਂ ਪੁੱਛ-ਗਿੱਛ ਕੀਤੀ। ਪੁੱਛ-ਗਿੱਛ ਵਿਚ ਰੋਜ਼ ਨੇ ਬੈਲਟ ਨਾਲ ਬ੍ਰਿਟਨੀ ਦਾ ਗਲ ਘੁੱਟਣ ਦੀ ਗੱਲ ਕਬੂਲ ਕੀਤੀ। ਪੁਲਿਸ ਨੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਅਦਾਲਤ ਨੂੰ ਦੱਸਿਆ ਕਿ ਇਹ ਸਭ ਜ਼ਿਆਦਾ ਸ਼ਰਾਬ ਪੀਣ ਕਾਰਨ ਹੀ ਹੋਇਆ ਸੀ।
ਉਹਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿਚ ਦੋਵਾਂ ਦੀ ਲੜਾਈ ਹੋਈ ਅਤੇ ਉਸਤੋਂ ਇਹ ਗੁਨਾਹ ਹੋ ਗਿਆ। ਜਿਸ ਦਾ ਉਸਨੂੰ ਬਹੁਤ ਪਛਤਾਵਾ ਹੈ।