
ਸੀਰੀਆ 'ਚ ਰੂਸ ਦਾ ਇਕ ਜਹਾਜ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 32 ਲੋਕਾਂ ਦੀ ਮੌਤ ਹੋ ਗਈ। ਇਸ 'ਚ 26 ਮੁਸਾਫ਼ਰ ਅਤੇ 6 ਕਰੂ ਮੈਂਬਰ ਸਨ। ਇਹ ਹਾਦਸਾ ਖੇਮਮਿਮ ਬੇਸ ਨੇੜੇ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਰੂਸ ਦੇ ਰਖਿਆ ਵਿਭਾਗ ਦੇ ਹਵਾਲੇ ਤੋਂ ਉਥੇ ਦੀ ਨਿਊਜ਼ ਏਜੰਸੀ ਨੇ ਕੀਤੀ।
ਰੂਸੀ ਮੀਡੀਆ ਮੁਤਾਬਕ ਇਹ ਹਾਦਸਾ ਸੀਰੀਆ ਦੇ ਤਟੀ ਸ਼ਹਿਰ ਲਤਾਕਿਆ ਨੇੜੇ ਹੋਇਆ। ਰੂਸ ਦਾ ਇਹ ਜਹਾਜ਼ ਖਮੇਮਿਮ ਏਅਰਬੇਸ 'ਤੇ ਲੈਂਡਿੰਗ ਸਮੇਂ ਹਾਦਸੇ ਦਾ ਸ਼ਿਕਾਰ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਰੂਸ ਦੀ ਰਾਜਧਾਨੀ ਮਾਸਕੋ ਦੇ ਬਾਹਰੀ ਇਲਾਕੇ 'ਚ ਇਕ ਘਰੇਲੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਜਹਾਜ਼ 'ਚ ਸਵਾਰ ਸਾਰੇ 71 ਲੋਕਾਂ ਦੀ ਮੌਤ ਹੋ ਗਈ ਸੀ।