
ਸੀਰੀਆ ‘ਚ ਬੀਤੇ ਦਿਨ ਵਿਦਰੋਹੀਆਂ ਦੇ ਕਬਜ਼ੇ ਵਾਲੇ ਹਿੱਸੇ ‘ਚ ਵੱਡੇ ਪੱੱਧਰ ‘ਤੇ ਹਵਾਈ ਹਮਲੇ ਹੋਏ ਹਨ। ਜਿਸ ਤੋਂ ਬਾਅਦ ਬਰਤਾਨੀਆ, ਫਰਾਂਸ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਹੰਗਾਮੀ ਬੈਠਕ ਸੱਦਣ ਦੀ ਮੰਗ ਕੀਤੀ ਹੈ। ਸੀਰੀਆ ‘ਚ ਹੁਣ ਤੱਕ 800 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਸੀਰੀਆ ਗ੍ਰਹਿ ਯੁੱਧ ਹੁਣ ਅੱਠਵੇਂ ਸਾਲ ਵਿਚ ਦਾਖਲ ਹੋ ਰਿਹਾ ਹੈ।
ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਸੀਰੀਆ ਦੇ ਬਹੁਤੇ ਸ਼ਹਿਰਾਂ ਨੂੰ ਆਈ.ਐਸ. ਦੇ ਲੜਾਕਿਆਂ ਦੇ ਕੋਲੋਂ ਛੁਡਵਾ ਲਿਆ ਹੈ ਅਤੇ ਘੌਟਾ ਸ਼ਹਿਰ ਲੜਾਕਿਆਂ ਦੇ ਕਬਜ਼ੇ ‘ਚ ਹੈ। ਘੌਟਾ ‘ਤੇ ਕਬਜ਼ੇ ਲਈ ਰਾਸ਼ਟਰਪਤੀ ਨੇ ਰੂਸ ਨਾਲ ਮਿਲ ਕੇ ਆਪਣੇ ਲੋਕਾਂ ‘ਤੇ ਹੀ ਕਹਿਰ ਢਾਹ ਦਿੱਤਾ ਹੈ।
ਸਾਲ 2013 ਤੋਂ ਹੀ ਘੌਟਾ ਸ਼ਹਿਰ ਸੀਰੀਆ ਸਰਕਾਰ ਅਤੇ ਜੰਗ ਲੜਨ ਵਾਲਿਆਂ ਵਿਚਾਲੇ ਫਸਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਦਾ ਹਾਲ ਦੂਜੀ ਸੰਸਾਰ ਜੰਗ ਨਾਲੋਂ ਵੀ ਮਾੜਾ ਹੋ ਚੁੱਕਿਆ ਹੈ। ਸ਼ਹਿਰ ਵਿੱਚ ਹਸਪਤਾਲਾਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ ਅਤੇ ਨਾ ਤਾਂ ਦਵਾਈਆਂ ਹਨ ਅਤੇ ਨਾ ਹੀ ਖਾਣ-ਪੀਣ ਦੀਆਂ ਚੀਜ਼ਾਂ ਅਤੇ ਸ਼ਹਿਰ ਦੇ ਵਿੱਚ ਭੁੱਖਮਰੀ ਫੈਲ ਚੁੱਕੀ ਹੈ।
ਪਿਛਲੇ ਸਾਲ ਰੂਸ ਅਤੇ ਇਰਾਨ ਨੇ ਸਾਂਝੇ ਤੌਰ ਕਿਹਾ ਸੀ ਕਿ ਉਹ ਇਸ ਹਿੱਸੇ ਵਿੱਚ ਆਪਣੇ ਜੰਗੀ ਜਹਾਜ਼ ਨਹੀਂ ਉਡਾਉਣਗੇ। ਪਰ ਬੀਤੀ 19 ਫਰਵਰੀ ਨੂੰ ਸੀਰੀਆਈ ਏਅਰਫੋਰਸ ਨੇ ਸ਼ਹਿਰ ‘ਤੇ ਇੰਨੇ ਬੰਬ ਸੁੱਟੇ ਜਿਸ ਦੇ ਵਿੱਚ ਤੱਕ 700 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਿਨ੍ਹਾਂ ਦੀ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸੀਰੀਆ ਦੇ ਵਿਚ ਪਿਛਲੇ 11 ਦਿਨਾਂ ਵਿਚ ਹੋਏ ਬੰਬ ਧਮਾਕਿਆਂ ਵਿਚ 500 ਦੇ ਕਰੀਬ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ।
ਇਸ ਸਮੇਂ ਸੀਰੀਆ ਗ੍ਰਹਿ ਯੁੱਧ ਦੇ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇਹ ਹਮਲਾ ਘਰੇਲੂ ਯੁੱਧ ਦੇ ਦੌਰਾਨ ਹੀ ਇੱਕ ਹਮਲਾ ਸੀ ਅਤੇ ਇਹ ਗ੍ਰਹਿ ਯੁੱਧ ਹੁਣ ਅੱਠਵੇਂ ਸਾਲ ਵਿਚ ਦਾਖਲ ਹੋ ਰਿਹਾ ਹੈ। ਖਾਲਸਾ ਏਡ ਖ਼ੂਨ-ਖ਼ਰਾਬੇ ਦੇ ਵਿਚਕਾਰ, ਸੀਰੀਆ ਵਿਚ ਮਨੁੱਖਤਾ ਅਤੇ ਹਮਦਰਦੀ ਦਿਖਾਉਦਾ ਹੋਇਆ ਉੱਥੇ ਜਾ ਪਹੁੰਚਿਆਂ ਹੈ। ਖਾਲਸਾ ਏਡ ਸੀਰੀਆ ਦੇ ਵਿੱਚ ਪੂਰੀ ਲਗਨ ਦੇ ਨਾਲ ਲੋਕਾਂ ਦੀ ਭਲਾਈੇ ਦੇ ਲਈ ਮੁਫਤ ਭੋਜਨ ਤੋਂ ਲੈ ਕੇ ਸਿਹਤ ਸੇਵਾਵਾਂ ਦੀ ਸੇਵਾ ਪ੍ਰਦਾਨ ਕਰ ਰਿਹਾ ਹੈ।