Spicejet ਯਾਤਰੀਆਂ ਨੂੰ ਕਰਵਾਵੇਗਾ ਮੁਫਤ 'ਚ ਹਵਾਈ ਸਫਰ
Published : Dec 7, 2017, 3:22 am IST
Updated : Dec 6, 2017, 9:52 pm IST
SHARE ARTICLE

ਏਅਰਲਾਈਨ ਮੁਕਾਬਲੇ ਦੇ ਦੌਰ 'ਚ ਗ੍ਰਾਹਕਾਂ ਲਈ ਸਮੇਂ-ਸਮੇਂ 'ਤੇ ਸਪੈਸ਼ਲ ਆਫਰ ਪੇਸ਼ ਕਰਦੀ ਰਹਿੰਦੀ ਹੈ। ਪਿਛਲੇ ਦਿਨੀਂ ਕਈ ਏਅਰਲਾਈਂਸ ਵਲੋਂ ਸਸਤੀ ਦਰ 'ਤੇ ਹਵਾਈ ਟਿਕਟਾਂ ਮੁਹੱਈਆਂ ਕਰਾਈਆਂ ਗਈਆਂ। ਹੁਣ ਜਦੋਂ ਸਾਲ 2017 ਦਾ ਆਖਰੀ ਮਹੀਨਾ ਚੱਲ ਰਿਹਾ ਹੈ ਤਾਂ ਸਪਾਈਸਜੈੱਟ ਨੇ ਗ੍ਰਾਹਕਾਂ ਲਈ ਸਪੈਸ਼ਲ ਆਫਰ ਪੇਸ਼ ਕੀਤਾ ਹੈ। ਇਸ ਆਫਰ ਅਧੀਨ ਯਾਤਰੀ ਮੁਫਤ 'ਚ ਸਫਰ ਕਰ ਸਕਦੇ ਹਨ। ਸ਼ਾਇਦ ਇਸ ਖਬਰ ਨੂੰ ਪੜ੍ਹ ਕੇ ਯਕੀਨ ਨਾ ਹੋਵੇਂ ਪਰ ਇਸ ਆਫਰ ਦੇ ਅਧੀਨ ਤੁਹਾਨੂੰ ਜਿਥੇ ਵੀ ਜਾਣਾ ਹੈ ਤੁਸੀਂ ਉਸ ਜਗ੍ਹਾ ਦੀ ਟਿਕਟ ਬੁੱਕ ਕਰਵਾ ਲਓ। ਇਸ ਤੋਂ ਬਾਅਦ ਕੰਪਨੀ ਵਲੋਂ ਤੁਹਾਨੂੰ ਟਿਕਟ 'ਤੇ ਖਰਚ ਹੋਇਆ ਪੂਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ।

ਭਾਰਤੀ ਏਅਰਲਾਈਂਸ ਮਾਰਕਿਟ 'ਚ ਕਈ ਹਵਾਈ ਕੰਪਨੀਆਂ ਗ੍ਰਾਹਕਾਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਫਲਾਈਟ 'ਤੇ ਪਹਿਲਾਂ ਤੋਂ ਹੀ ਬੰਪਰ ਛੂਟ ਦਿੰਦੀ ਆ ਰਹੀਆਂ ਹਨ। ਅਜਿਹੀਆਂ ਹੀ ਆਫਰਾਂ ਤੋਂ ਇਕ ਕਦਮ ਅੱਗੇ ਵੱਧ ਕੇ ਇਸ ਵਾਰ ਸਪਾਈਸਜੈੱਟ ਮੁਫਤ 'ਚ ਸਫਰ ਕਰਨ ਦਾ ਮੌਕਾ ਦੇ ਰਹੀ ਹੈ। ਨਵੇਂ ਆਫਰ ਅਧੀਨ ਸਪਾਈਸਜੈੱਟ ਆਪਣੇ ਯਾਤਰੀਆਂ ਨੂੰ ਪੂਰੇ ਕਿਰਾਏ ਨੂੰ ਰਿਡੀਮ ਕਰਨ ਦਾ ਆਫਰ ਦੇ ਰਹੀ ਹੈ। ਸਪਾਈਸਜੈੱਟ ਦਾ ਇਹ ਆਫਰ 1 ਦਸੰਬਰ ਤੋਂ ਸ਼ੁਰੂ ਹੋ ਚੁਕਿਆ ਹੈ ਅਤੇ 31 ਦਸੰਬਰ 2017 ਤਕ ਚੱਲੇਗਾ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement