ਟ੍ਰਿਪਲ-H ਨੇ ਜਿੰਦਰ ਨੂੰ ਹਰਾ ਕੇ ਵੀ ਜਿੱਤ ਲਿਆ ਭਾਰਤੀਆਂ ਦਾ ਦਿਲ
Published : Dec 10, 2017, 7:59 pm IST
Updated : Dec 10, 2017, 2:40 pm IST
SHARE ARTICLE

WWE ਦੇ ਸੁਪਰ ਸਟਾਰ ਜਿੰਦਰ ਮਾਹਲ ਅਤੇ ਟ੍ਰਿਪਲ-ਐੱਚ ਵਿਚਾਲੇ ਸ਼ਨੀਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਫਾਇਟ ਹੋਈ। ਭਾਰਤ ਵਿੱਚ ਪਹਿਲੀ ਵਾਰ ਆਪਣਾ ਮੈਚ ਖੇਡ ਰਹੇ ਪੰਜਾਬੀ ਫਾਇਟਰ ਜਿੰਦਰ ਮਾਹਲ ਨੂੰ ਟ੍ਰਿਪਲ ਐਚ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।ਦੋਵੇਂ ਰੈਸਲਰਾਂ ਵਿੱਚ ਚੰਗੀ ਲਡ਼ਾਈ ਹੋਈ। ਮੈਚ ਜ਼ਬਰਦਸਤ ਰਿਹਾ ਪਰ ਅਖੀਰ ਵਿੱਚ ਜਿੰਦਰ ਮਾਹਲ ਨੂੰ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਜਿੱਤਣ ਤੋਂ ਬਾਅਦ ਟ੍ਰਿਪਲ-ਐੱਚ ਭਾਰਤੀਆਂ ਦਾ ਦਿਲ ਜਿੱਤਣ ਵਿੱਚ ਜ਼ਰੂਰ ਕਾਮਯਾਬ ਰਹੇ। ਮੈਚ ਹਾਰਨ ਤੋਂ ਬਾਅਦ ਜਦ ਜਿੰਦਰ ਰਿੰਗ ਛੱਡ ਕੇ ਵਾਪਸ ਜਾ ਰਿਹਾ ਸੀ ਤਾਂ ਟ੍ਰਿਪਲ ਐਚ ਨੇ ਉਸ ਨੂੰ ਰਿੰਗ ਵਿੱਚ ਵਾਪਸ ਬੁਲਾਇਆ।

ਜਿੰਦਰ ਆਪਣੇ ਸਿੰਘ ਬ੍ਰਦਰਸ ਨਾਲ ਰਿੰਗ ਵਿੱਚ ਵਾਪਸ ਆਇਆ। ਟ੍ਰਿਪਲ ਐੱਚ ਨੇ ਕਿਹਾ ਲੋਕ ਭਾਵੇਂ ਤੇਰੀ ਬੁਰਾਈ ਕਰਵ ਪਰ ਮੈਂ ਇਹ ਮੈਚ ਜਿੱਤ ਕੇ ਇੱਜ਼ਤ ਕਮਾ ਲਈ ਹੈ।
ਟ੍ਰਿਪਲ ਐਚ ਨੇ ਅੱਗੇ ਕਿਹਾ ਕਿ ਮੈਂ 1996 ਤੋਂ ਭਾਰਤ ਆ ਰਿਹਾ ਹਾਂ। ਇੱਕ ਵਾਰ ਫਿਰ ਭਾਰਤ ਆਉਣਾ ਅਤੇ ਮਾਹਲ ਨਾਲ ਫਾਇਟ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਸ ਤੋਂ ਬਾਅਦ ਜਿੰਦਰ ਨੇ ਟ੍ਰਿਪਲ ਐਚ ਨਾਲ ਹੱਥ ਮਿਲਾਇਆ ਅਤੇ ਪੈਰੀਂ ਹੱਥ ਵੀ ਲਾਏ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement