
ਭਾਰਤ ਅਗਲੇ ਸਾਲ ਸੰਯੁਕਤ ਰਾਸ਼ਟਰ ਨੂੰ ਕੀਤੇ ਜਾਣ ਵਾਲੇ ਲਾਜ਼ਮੀ ਯੋਗਦਾਨ 'ਚੋਂ 10 ਲੱਖ ਡਾਲਰ ਦੀ ਬਚਤ ਕਰ ਸਕਦਾ ਹੈ, ਕਿਉਂਕਿ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੇ ਬਜਟ 'ਚ 5 ਫੀਸਦੀ ਕਟੌਤੀ ਦਾ ਪ੍ਰਸਤਾਵ ਕੀਤਾ ਹੈ। ਸਾਲ 2017 'ਚ ਸੰਯੁਕਤ ਰਾਸ਼ਟਰ ਦੇ ਬਜਟ 'ਚ ਭਾਰਤ ਦਾ ਯੋਗਦਾਨ ਕੁਲ 2.04 ਕਰੋੜ ਡਾਲਰ ਸੀ। ਇਸ 'ਚ 5 ਫੀਸਦੀ ਦੀ ਕਟੌਤੀ ਨਾਲ ਲਗਭਗ 10.23 ਲੱਖ ਡਾਲਰ ਦੀ ਬਚਤ ਹੋਵੇਗੀ।
ਸੰਯੁਕਤ ਰਾਸ਼ਟਰ ਮਹਾਸਭਾ ਨੇ ਐਤਵਾਰ ਨੂੰ ਕ੍ਰਿਸਮਸ ਦੀ ਰਾਤ 'ਤੇ ਹੋਈ ਇਕ ਬੈਠਕ 'ਚ ਸਾਲ 2018 ਅਤੇ 2019 ਲਈ 5.39 ਅਰਬ ਦੇ 2 ਸਾਲ ਦੇ ਨਿਯਮਤ ਬਜਟ ਨੂੰ ਮਨਜ਼ੂਰੀ ਦਿੱਤੀ ਸੀ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇਹ ਸਾਲ 2016 ਅਤੇ 2017 ਦੇ ਬਜਟ ਤੋਂ 5 ਫੀਸਦੀ ਜਾਂ 28.6 ਕਰੋੜ ਡਾਲਰ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਇਹ 2018 ਅਤੇ 2019 ਦੇ ਮੂਲ ਬਜਟ ਤੋਂ 19.3 ਕਰੋੜ ਘੱਟ ਹੈ, ਜਿਸ ਦਾ ਗੁਟੇਰੇਸ ਨੇ ਵੀ ਪ੍ਰਸਤਾਵ ਕੀਤਾ ਸੀ।
ਸੰਯੁਕਤ ਰਾਸ਼ਟਰ ਮਹਾਸਭਾ ਇਕ ਵਾਰ 'ਚ 2 ਸਾਲ ਦਾ ਬਜਟ ਪੇਸ਼ ਕਰਦੀ ਹੈ, ਪਰ ਸਾਲ 2020 ਤੋਂ ਪ੍ਰੀਖਣ ਆਧਾਰ 'ਤੇ ਸਾਲਾਨਾ ਬਜਟ ਦੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਉਥੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਅਭਿਆਨਾਂ ਲਈ ਵੱਖਰਾ ਬਜਟ ਪੇਸ਼ ਕੀਤਾ ਜਾਂਦਾ ਹੈ, ਜਿਸ ਦਾ ਅਨੁਮਾਨ ਭਿੰਨ ਸਮੇਂ ਲਈ ਵੱਖੋਂ-ਵੱਖਰਾ ਹੁੰਦਾ ਹੈ।
ਸੰਯੁਕਤ ਰਾਸ਼ਟਰ ਦੇ ਆਮ ਬਜਟ 'ਚ ਭਿੰਨ ਦੇਸ਼ਾਂ ਦੇ ਯੋਗਦਾਨ ਦਾ ਇਕ ਕੰਪਲੈਕਸ ਫਾਰਮੂਲਾ ਹੈ, ਜਿਸ 'ਚ ਪ੍ਰਤੀ ਵਿਅਕਤੀ ਤਨਖਾਹ ਅਤੇ ਘਰੇਲੂ ਉਤਪਾਦ ਦੇ ਆਧਾਰ 'ਤੇ ਗਿਣਤੀ ਕੀਤੀ ਜਾਂਦੀ ਹੈ। ਭਾਰਤ ਦਾ ਸੰਯੁਕਤ ਰਾਸ਼ਟਰ ਦੇ ਬਜਟ 'ਚ ਯੋਗਦਾਨ ਫਿਲਹਾਲ 0.737 ਫੀਸਦੀ ਹੈ, ਪਰ ਭਵਿੱਖ 'ਚ ਅਰਥਵਿਵਸਥਾ 'ਚ ਸੁਧਾਰ 'ਤੇ ਇਸ ਯੋਗਦਾਨ 'ਚ ਵਾਧਾ ਹੋ ਸਕਦਾ ਹੈ।
ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਨਿੱਕੀ ਹੇਲੀ ਨੇ ਬਜਟ 'ਚ ਕਟੌਤੀ ਨੂੰ ਅਮਰੀਕਾ ਦੀ ਸਫਲਤਾ ਕਰਾਰ ਦਿੰਦੇ ਹੋਏ ਅਤ ਇਸ ਦਾ ਕ੍ਰੈਡਿਟ ਲੈਂਦੇ ਹੋਏ ਕਿਹਾ, ''ਅਸੀਂ ਸੰਯੁਕਤ ਰਾਸ਼ਟਰ ਦੇ ਪ੍ਰਬੰਧਨ ਅਤੇ ਸਮਰਥਨ ਕਾਰਜਾਂ ਨੂੰ ਘਟਾਇਆ ਹੈ ਅਤੇ ਪੂਰੇ ਵਿਸ਼ਵ ਨੇ ਸਾਡਾ ਸਾਥ ਦਿੱਤਾ ਹੈ ਅਤੇ ਸੰਯੁਕਤ ਰਾਸ਼ਟਰ ਦੀ ਪੂਰੀ ਪ੍ਰਣਾਲੀ 'ਚ ਵਧ ਅਨੁਸ਼ਾਸਨ ਅਤੇ ਜਵਾਬਦੇਹੀ ਪਾਈ ਹੈ।''
ਉਨ੍ਹਾਂ ਨੇ ਕਿਹਾ, ''ਸੰਯੁਕਤ ਰਾਸ਼ਟਰ ਦੀ ਅਸਮਰਥਾ ਅਤੇ ਫਜ਼ੂਲ-ਖਰਚੀ ਜਗ-ਜ਼ਾਹਰ ਹੈ।'' ਸੰਯੁਕਤ ਰਾਸ਼ਟਰ ਦੇ ਬਜਟ 'ਚ ਅਮਰੀਕਾ ਦੀ ਹਿੱਸੇਦਾਰੀ ਸਭ ਤੋਂ ਵਧ 22 ਫੀਸਦੀ ਹੈ ਅਤੇ ਸਾਲ 2017 'ਚ ਅਮਰੀਕਾ ਨੇ ਕੁਲ 61.1 ਕਰੋੜ ਡਾਲਰ ਦਾ ਯੋਗਦਾਨ ਕੀਤਾ ਸੀ। ਹਾਲਾਂਕਿ ਅਮਰੀਕੀ ਰਾਜ ਦੀ ਸਾਬਕਾ ਗਵਰਨਰ ਦੇ ਅਨੁਭਵ ਨਾਲ ਹੇਲੀ ਨੇ ਆਪਣੀ ਬਜਟ ਵਿਸ਼ੇਸ਼ਤਾ ਦਾ ਉਪਯੋਗ ਕਰਦੇ ਹੋਏ, ਗੱਲਬਾਤ ਦੇ ਦੌਰਾਨ ਕਈ ਹੋਰ ਦੇਸ਼ਾਂ ਨਾਲ ਹੀ ਗੁਟੇਰੇਸ ਨਾਲ ਵੀ ਸੌਦੇਬਾਜ਼ੀ ਕੀਤੀ ਅਤੇ ਬਜਟ 'ਚ ਕਟੌਤੀ ਲਈ ਰਾਜੀ ਕੀਤਾ।
ਸੰਯੁਕਤ ਰਾਸ਼ਟਰ ਦੇ ਸਭ ਤੋਂ ਵੱਡੇ ਯੋਗਦਾਨਕਰਤਾ ਦੇ ਰੂਪ 'ਚ ਇਸ ਕਟੌਤੀ ਦਾ ਸਭ ਤੋਂ ਜ਼ਿਆਦਾ ਫਾਇਦਾ ਅਮਰੀਕਾ ਨੂੰ ਹੋਵੇਗਾ, ਪਰ ਇਸ ਤੋਂ ਇਲਾਵਾ ਸਾਰੇ ਦੇਸ਼ਾਂ ਦੇ ਮੁਲਾਂਕਣ ਦਰ ਦੇ ਅਨੁਪਾਤ 'ਚ ਵਾਧਾ ਹੋਵੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਵਿਦੇਸ਼ ਵਿਭਾਗ ਦੇ ਬਜਟ 'ਚ ਕਟੌਤੀ ਕਰਨਾ ਚਾਹੁੰਦੇ ਹਨ।
ਜਿਸ ਨਾਲ ਸੰਯੁਕਤ ਰਾਸ਼ਟਰ ਨੂੰ ਭੁਗਤਾਨ ਕੀਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਬਜਟ 'ਚ ਕਟੌਤੀ ਦਾ ਸਾਰੇ ਖੇਤਰਾਂ 'ਤੇ ਅਸਰ ਹੋਵੇਗਾ, ਜਿਸ 'ਚ ਕੰਟਰੈਟਿਵ ਸੇਵਾਵਾਂ, ਸਲਾਹਕਾਰਾਂ ਅਤੇ ਯਾਤਰਾ 'ਚ ਕਟੌਤੀ ਦੇ ਨਾਲ ਹੀ ਵਿਸ਼ੇਸ਼ ਰਾਜਨੀਤੀ ਅਭਿਆਨਾਂ ਲਈ ਵੀ ਵਿੱਤ ਪੋਸ਼ਣ 'ਚ ਕਮੀ ਆਵੇਗੀ।