
ਫ੍ਰੈਂਕਫਰਟ ਐਮ
ਮੈਨ, 10 ਸਤੰਬਰ : ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਅੱਜ ਕਿਹਾ ਹੈ ਕਿ ਜਰਮਨੀ
ਈਰਾਨ ਨਾਲ ਹੋਏ ਸਮਝੌਤੇ ਦੀ ਤਰਜ਼ 'ਤੇ ਉੱਤਰੀ ਕੋਰੀਆਈ ਪ੍ਰਮਾਣੂ ਹਥਿਆਰ ਅਤੇ ਮਿਜ਼ਾਈਲ
ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਰਣਨੀਤਕ ਤੌਰ 'ਤੇ ਮਦਦ ਕਰਨ ਨੂੰ ਤਿਆਰ ਹੈ।
ਮਰਕੇਲ ਨੇ
ਹਫ਼ਤਵਾਰੀ ਅਖ਼ਬਾਰ 'ਐਫ.ਏ.ਐਸ.' ਨੂੰ ਦਸਿਆ, ''ਜੇ ਸਾਨੂੰ ਗੱਲਬਾਤ 'ਚ ਸ਼ਾਮਲ ਹੋਣ ਲਈ ਕਿਹਾ
ਗਿਆ ਤਾਂ ਮੈਂ ਤੁਰੰਤ ਹਾਂ ਕਹਾਂਗੀ।'' ਉਨ੍ਹਾਂ ਕਿਹਾ ਕਿ ਈਰਾਨ ਅਤੇ 6 ਮਹਾਂਸ਼ਕਤੀਆਂ
ਵਿਚਾਲੇ ਸਾਲ 2015 'ਚ ਇਕ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਤਹਿਰਾਨ ਨੂੰ ਅਪਣੇ ਪ੍ਰਮਾਣੂ
ਪ੍ਰੋਗਰਾਮ ਨੂੰ ਵਾਪਸ ਲੈਣਾ ਸੀ ਅਤੇ ਇਸ ਨਾਲ ਸਬੰਧਤ ਜਾਂਚ ਲਈ ਅਪਣੇ ਪ੍ਰਮਾਣੂੰ
ਕੇਂਦਰਾਂ ਦੇ ਦਰਵਾਜ਼ੇ ਖੋਲ੍ਹਣੇ ਸਨ, ਜਿਸ ਤੋਂ ਬਾਅਦ ਈਰਾਨ ਤੋਂ ਕੁਝ ਪਾਬੰਦੀਆਂ ਹਟਾਈਆਂ
ਜਾ ਰਹੀਆਂ ਹਨ। ਇਹ ਕਾਫੀ ਲੰਮਾ ਸਮਾਂ ਸੀ ਪਰ ਰਣਨੀਤੀ ਦੇ ਹਿਸਾਬ ਨਾਲ ਮਹੱਤਵਪੂਰਨ ਸੀ।
ਮਰਕੇਲ
ਨੇ ਕਿਹਾ, ''ਉੱਤਰ ਕੋਰੀਆ ਸੰਘਰਸ਼ ਖ਼ਤਮ ਕਰਨ ਲਈ ਮੈਂ ਇਸ ਤਰ੍ਹਾਂ ਦੇ ਸਮਝੌਤੇ ਦੀ ਕਲਪਨਾ
ਕਰ ਸਕਦੀ ਹਾਂ। ਯੂਰਪ ਅਤੇ ਖਾਸ ਤੌਰ 'ਤੇ ਜਰਮਨੀ ਇਸ 'ਚ ਸਰਗਰਮ ਯੋਗਦਾਨ ਲਈ ਤਿਆਰ
ਹੈ।'' ਮਰਕੇਲ ਦਾ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਵਾਸ਼ਿੰਗਟਨ ਨੇ ਸੰਯੁਕਤ ਰਾਸ਼ਟਰ
ਸੁਰੱਖਿਆ ਪ੍ਰੀਸ਼ਦ ਪਿਉਂਗਯਾਂਗ 'ਤੇ ਸਖ਼ਤ ਪਾਬੰਦੀ ਲਗਾਉਣ ਲਈ ਵੋਟ ਦੀ ਅਪੀਲ ਕੀਤੀ ਹੈ।
(ਪੀਟੀਆਈ)