
ਅਮਰੀਕਾ ਦੇ ਵਾਸ਼ਿੰਗਟਨ 'ਚ ਫ੍ਰੀਮੈਨ ਹਾਈ ਸਕੂਲ ਵਿੱਚ ਗੋਲਾਬਾਰੀ ਹੋਈ। ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਜਾਨ ਚੱਲੀ ਗਈ। ਨਾਲ ਹੀ ਹੋਰ ਤਿੰਨ ਜ਼ਖਮੀ ਹੋ ਗਏ ਹਨ। ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸਪੋਕੇਨ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਨੇ ਕਿਹਾ ਕਿ ਰਾਕਫੋਰਡ ਦੇ ਫ੍ਰੀਮੈਨ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ,ਨਾਲ ਹੀ ਤਿੰਨ ਜ਼ਖਮੀ ਹੋ ਗਏ ਹੈ। ਜਖ਼ਮੀ ਹੋਏ ਤਿੰਨ ਲੋਕਾਂ ਨੂੰ ਹਸਪਤਾਲ ਲੈ ਜਾਇਆ ਗਿਆ। ਤਿੰਨਾਂ ਦੀ ਹਾਲਤ ਗੰਭੀਰ ਹੈ।
ਹਮਲਾਵਰ ਨੂੰ ਲਿਆ ਗਿਆ ਹਿਰਾਸਤ 'ਚ
ਜਾਣਕਾਰੀ ਅਨੁਸਾਰ ਰਾਕਫੋਰਡ ਸਪੋਕੇਨ ਕਾਊਟੀ ਦੇ ਦੱਖਣ ਵਿੱਚ ਹੈ। ਕਾਉਂਟੀ ਦੇ ਸ਼ੈਰਿਫ ਓਜ਼ੀ ਕਨੇਜੋਵਿਕ ਨੇ ਦੱਸਿਆ ਕਿ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਇਸ ਘਟਨਾ ਦੇ ਬਾਅਦ ਕਈ ਐਂਬੂਲੈਂਸ ਅਤੇ ਲਾਈਫ ਫਲਾਈਟ ਹੈਲੀਕਾਪਟਰ ਸਕੂਲ ਵਿੱਚ ਭੇਜੇ ਗਏ ਹਨ।
ਸਪੋਕੇਨ ਪਬਲਿਕ ਸਕੂਲ ਨੇ ਟਵਿਟਰ ਉੱਤੇ ਕਿਹਾ ਹੈ ਕਿ ਫ੍ਰੀਮੈਨ ਹਾਈ ਸਕੂਲ ਵਿੱਚ ਕੀਤੀ ਗਈ ਗੋਲੀਬਾਰੀ ਦੀ ਵਜ੍ਹਾ ਨਾਲ ਸਾਰੇ ਸਕੂਲ ਸਾਵਧਾਨੀ ਲਈ ਬੰਦ ਕਰ ਦਿੱਤੇ ਗਏ ਹਨ। ਫ੍ਰੀਮੈਨ ਹਾਈ ਸਕੂਲ ਦੇ ਇੱਕ ਵਿਦਿਆਰਥੀ ਨੇ ਟਵੀਟ ਕੀਤਾ ਕਿ ਹੈ ਕਿ ਉਹ ਜੂਨੀਅਰ ਵਿਦਿਆਰਥੀ ਹੈ ਅਤੇ ਹਾਈ ਸਕੂਲ ਤੋਂ ਇਸ ਘਟਨਾ ਤੋਂ ਪਹਿਲਾਂ ਨਿਕਲ ਆਇਆ ਸੀ। ਉਸਨੇ ਲਿਖਿਆ ਹੈ ਕਿ ਘੱਟ ਤੋਂ ਘੱਟ ਚਾਰ ਗੋਲੀਆਂ ਚਲਾਈਆਂ ਗਈਆਂ ਸਨ।
ਸਪੋਕੇਨ ਦੇ ਸ਼ੈਰਿਫ ਦਫਤਰ ਨੇ ਟਵੀਟ ਕੀਤਾ ਹੈ ਕਿ ਉਸਨੇ ਲੋਕਾਂ ਨੂੰ ਉਸ ਖੇਤਰ ਵਿੱਚ ਜਾਣ ਤੋਂ ਬਚਨ ਲਈ ਕਿਹਾ ਹੈ।ਦੱਸ ਦਈਏ ਕਿ ਏਵਰੀਟਾਊਨ ਫਾਰ ਗਨ ਸੇਫਟੀ ਦੇ ਇੱਕ ਅਧਿਐਨ ਦੇ ਮੁਤਾਬਕ, ਸਾਲ 2013 ਦੇ ਬਾਅਦ ਤੋਂ ਸੰਯੁਕਤ ਰਾਜ ਵਿੱਚ 142 ਸਕੂਲਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ।