ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਚੰਗੀ ਖਬਰ, ਇਸ ਦੇਸ਼ ਵਿਚ ਹੈ ਨੌਕਰੀਆਂ ਦੀ ਭਰਮਾਰ
Published : Nov 19, 2017, 8:52 am IST
Updated : Nov 19, 2017, 3:22 am IST
SHARE ARTICLE

ਟੋਕੀਓ (ਏਜੰਸੀ)- ਇਕ ਪਾਸੇ ਭਾਰਤ ਵਿਚ ਬੇਰੋਜ਼ਗਾਰੀ ਵਧ ਰਹੀ ਹੈ, ਨੌਕਰੀਆਂ ਦੇ ਮੁਕਾਬਲੇ ਨੌਕਰੀ ਚਾਹੁਣ ਵਾਲੇ ਵਧ ਰਹੇ ਹਨ, ਉਥੇ ਹੀ ਜਾਪਾਨ ਵਿਚ ਹਾਲਾਤ ਇਸ ਦੇ ਉਲਟ ਹਨ। ਉਥੇ ਨੌਕਰੀਆਂ ਜ਼ਿਆਦਾ ਹੋ ਗਈਆਂ ਹਨ, ਜਦੋਂ ਕਿ ਨੌਕਰੀ ਚਾਹੁਣ ਵਾਲੇ ਘੱਟ। ਆਲਮ ਇਹ ਹੈ ਕਿ ਵਰਕਫੋਰਸ ਵਿਚ ਆਈ ਇਸ ਕਮੀ ਨੂੰ ਦੂਰ ਕਰਨ ਲਈ ਉਥੋਂ ਦੀਆਂ ਕੰਪਨੀਆਂ ਵਿਦੇਸ਼ੀ ਵਰਕਰਾਂ ਨੂੰ ਕੰਮ ਉੱਤੇ ਰੱਖਣ ਵਿਚ ਦਿਲਚਸਪੀ ਲੈ ਰਹੀਆਂ ਹਨ। ਕੰਪਨੀਆਂ ਨੇ ਇਸ ਬਾਰੇ ਜਾਪਾਨ ਸਰਕਾਰ ਨੂੰ ਜਾਣੂ ਕਰਵਾਇਆ ਹੈ। ਸਤੰਬਰ ਤਕ ਦੇ ਸਰਕਾਰੀ ਅੰਕੜਿਆਂ ਮੁਤਾਬਕ ਜਾਪਾਨ ਵਿਚ ਬੇਰੋਜ਼ਗਾਰੀ ਦੀ ਦਰ 2.8 ਫੀਸਦੀ ਹੈ। ਉਥੇ ਪੇਸ਼ ਕੀਤੀ ਜਾਣ ਵਾਲੀ ਹਰ 152 ਨੌਕਰੀਆਂ ਲਈ 100 ਕਾਮੇ ਹੀ ਸਾਹਮਣੇ ਆ ਰਹੇ ਹਨ।


ਮਾਹਰਾਂ ਦਾ ਕਹਿਣਾ ਹੈ ਕਿ ਮੈਨਪਾਵਰ ਦੀ ਕਮੀ ਨਾ ਸਿਰਫ ਜਾਪਾਨ ਦੀ ਇਕੋਨਾਮਿਕ ਗ੍ਰੋਥ ਸਗੋਂ ਸਮਾਜਿਕ ਸੁਰੱਖਿਆ ਵਿਵਸਥਾ ਲਈ ਵੀ ਖਤਰਾ ਬਣ ਰਹੀ ਹੈ। ਦੇਸ਼ ਦੀ ਆਬਾਦੀ ਘਟਣ ਦਾ ਰੁਝਾਨ ਇਸ ਸਮੱਸਿਆ ਨੂੰ ਗੰਭੀਰ ਬਣਾ ਰਿਹਾ ਹੈ। ਸੰਯੁਕਤ ਰਾਸ਼ਰਟ ਮੁਤਾਬਕ ਜਾਪਾਨ ਵਿਚ ਅਬਾਦੀ ਵਧਣ ਦੀ ਸਾਲਾਨਾ ਔਸਤ ਦਰ ਸਿਫਰ ਤੋਂ ਹੇਠਾਂ ਚਲ ਰਹੀ ਹੈ। ਇਹ 2010 ਤੋਂ 2015 ਦਰਮਿਆਨ (-) 0.12 ਫੀਸਦੀ ਰਹੀ ਹੈ। ਭਾਰਤ ਵਿਚ ਇਹ 1.26 ਫੀਸਦੀ, ਅਮਰੀਕਾ ਵਿਚ 0.75 ਫੀਸਦੀ ਅਤੇ ਚੀਨ ਵਿਚ 0.52 ਫੀਸਦੀ ਹੈ। ਜਪਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਅਕਿਮੋ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਅਕਿਓ ਮਿਮੁਰਾ ਦਾ ਕਹਿਣਾ ਹੈ ਕਿ ਦੇਸ਼ ਵਿਚ ਵਰਕਫੋਰਸ ਵਿਚ ਕਮੀ ਦੀ ਗੰਭੀਰਤਾ ਵਧ ਰਹੀ ਹੈ। ਇਹ ਸਮੱਸਿਆ ਨਿਜੀ ਖੇਤਰ ਵਿਚ ਮੁਸ਼ਕਲਾਂ ਖੜੀਆਂ ਹੋ ਰਹੀਆਂ ਹਨ।


 ਖਾਸ ਕਰਕੇ ਛੋਟੇ ਉਦਯੋਗਾਂ (ਐਸ.ਐਮ.ਈ.) ਵਿਚ ਜਿਥੇ 70 ਫੀਸਦੀ ਵਰਕਰ ਕੰਮ ਕਰਦੇ ਹਨ। ਚੈਂਬਰਸ ਆਫ ਕਾਮਰਸ ਦੇ ਇਕ ਸਰਵੇ ਮੁਤਾਬਕ 60 ਫੀਸਦੀ ਜਾਪਾਨੀ ਐਸ.ਐਮ.ਈ. ਵਰਕਰਾਂ ਦੀ ਕਮੀ ਨਾਲ ਜੂਝ ਰਹੀ ਹੈ। ਨਤੀਜਾ ਇਹ ਹੈ ਕਿ ਜਾਂ ਤਾਂ ਆਰਡਰ ਪੂਰੇ ਕਰਨ ਵਿਚ ਦੇਰੀ ਹੋ ਰਹੀ ਹੈ ਜਾਂ ਆਰਡਰ ਕੈਂਸਲ ਹੋ ਰਹੇ ਹਨ ਜਾਂ ਫਿਰ ਉਨ੍ਹਾਂ ਨੂੰ ਆਟੋਮੇਸ਼ਨ ਕਰਨਾ ਪੈ ਰਿਹਾ ਹੈ। ਮਿਮੁਰਾ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਲਚੀਲਾ ਬਣਾਉਣ ਲਈ ਇਕ ਪੈਨਲ ਬਣਾਉਣ ਦਾ ਸੁਝਾਅ ਦਿੱਤਾ ਹੈ। ਨਾਲ ਹੀ ਸਰਕਾਰ ਤੋਂ ਹੋਰ ਉਪਾਅ ਕੱਢਣ ਨੂੰ ਕਿਹਾ ਹੈ ਤਾਂ ਜੋ ਜਾਪਾਨ ਦੀ ਲੇਬਰ ਮਾਰਕੀਟ ਵਿਚ ਵਿਦੇਸ਼ੀ ਵਰਕਰ ਦੀ ਪਹੁੰਚ ਵਧ ਸਕੇ। ਮਜ਼ਦੂਰ, ਸਿਹਤ ਅਤੇ ਕਲਿਆਣ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਜਪਾਨ ਵਿਚ ਪਿਛਲੇ ਸਾਲ ਵਿਦੇਸ਼ੀ ਮੁਲਾਜ਼ਮਾਂ ਦੀ ਗਿਣਤੀ ਪਹਿਲੀ ਵਾਰ 10 ਲੱਖ ਤੋਂ ਪਾਰ ਕਰ ਗਈ ਸੀ। ਇਹ ਅੰਕੜਾ ਦੇਸ਼ ਦੀ ਕੁਲ ਵਰਕਰ ਫੋਰਸ ਦੇ 0.65 ਫੀਸਦੀ ਦੇ ਬਰਾਬਰ ਹੈ।

SHARE ARTICLE
Advertisement

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM
Advertisement