ਵਿਕਟੋਰੀਅਨ ਸੰਸਦ ਨੇ ਵੀ ਬਾਬੇ ਨਾਨਕ ਨੂੰ ਕੀਤਾ ਸਿਜ਼ਦਾ
Published : Mar 15, 2018, 12:30 pm IST
Updated : Mar 15, 2018, 7:00 am IST
SHARE ARTICLE

ਮੈਲਬੋਰਨ : ਵਿਕਟੋਰੀਆ ਦੀ ਰਾਜਧਾਨੀ ਮੈਲਬੋਰਨ ਦੀ ਵਿਕਟੋਰੀਅਨ ਸੰਸਦ 'ਚ ਪਹਿਲੀ ਵਾਰ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ ਜਿਸ 'ਚ ਆਸਟਰੇਲੀਆ ਦੀਆਂ ਪ੍ਰਮੁਖ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਿੱਖ ਕੌਮ ਨੂੰ ਵਧਾਈ ਦਿਤੀ। ਜ਼ਿਕਰਯੋਗ ਹੈ ਕਿ ਆਸਟਰੇਲੀਆ 'ਚ ਪਹਿਲੀ ਵਾਰ ਸੰਸਦ 'ਚ ਨਾਨਕਸ਼ਾਹੀ ਨਵੇਂ ਸਾਲ ਦਾ ਸਮਾਰੋਹ ਕਰਵਾਇਆ ਗਿਆ। ਸੁਪਰੀਮ ਸਿੱਖ ਕੌਂਸਲ ਆਫ਼ ਆਸਟਰੇਲੀਆ ਵਲੋਂ ਉਲੀਕੇ ਗਏ ਇਸ ਸਮਾਗਮ 'ਚ 25 ਸਿੱਖ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।



ਇਸ ਮੌਕੇ ਸੰਸਦ ਦੇ ਦੋਹਾਂ ਸਦਨਾਂ ਦੇ ਸਪੀਕਰਾਂ ਦੇ ਨਾਲ-ਨਾਲ ਵਿਕਟੋਰੀਆ ਦੇ ਮੁੱਖ ਮੰਤਰੀ ਡੈਨੀਅਲ ਐਂਡ੍ਰਿਊਜ਼ ਅਤੇ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਏ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਉਘੇ ਕੀਰਤਨੀਏ ਦਇਆ ਸਿੰਘ ਨੇ ਅਰਦਾਸ ਨਾਲ ਕੀਤੀ। ਇਸ ਤੋਂ ਬਾਅਦ ਭਾਈ ਝਲਮਣ ਸਿੰਘ ਅਤੇ ਸਾਥੀਆਂ ਨੇ ਰਬਾਬ ਅਤੇ ਤਬਲੇ ਦੇ ਸੰਗੀਤ ਨਾਲ ਜੋੜ ਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿਤਾ। ਸੰਸਦ ਦੀ ਰਾਜ ਸਭਾ ਦੇ ਪ੍ਰਧਾਨ ਸਪੀਕਰ ਬਰੂਸ ਐਟਕਿਨਸਨ ਨੇ ਸਿੱਖਾਂ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਉਂਦੇ ਹੋਏ ਵਧਾਈ ਦਿਤੀ। 



ਸੰਸਦ ਦੀ ਵਿਧਾਨ ਸਭਾ ਦੇ ਸਪੀਕਰ ਕੌਲਿਨ ਬਰੁੱਕਸ ਨੇ ਵੀ ਸੰਸਦ ਵਲੋਂ ਸਿੱਖਾਂ ਨੂੰ 'ਜੀ ਆਇਆਂ ਨੂੰ' ਕਿਹਾ। ਲੇਬਰ ਸਰਕਾਰ ਦੇ ਸੰਸਦ ਮੈਂਬਰ ਸਟੀਵ ਡਿਮੋਪੋਲਸ, ਜੋ ਮਡੇਨੀਅਲ ਐਂਡ੍ਰਿਊਜ਼ ਦੇ ਬੁਲਾਰੇ ਬਣ ਕੇ ਆਏ ਸਨ, ਨੇ ਵੀ ਸਿੱਖਾਂ ਵਲੋਂ ਕੀਤੇ ਜਾਂਦੇ ਕਾਰਜਾਂ ਜਿਵੇਂ ਕਿ ਖ਼ੂਨ ਦਾਨ ਮੁਹਿੰਮ, ਗ਼ਰੀਬਾਂ ਲਈ ਲੰਗਰ ਆਦਿ ਦਾ ਜ਼ਿਕਰ ਕਰਦਿਆਂ ਸਿੱਖ ਕੌਮ ਨੂੰ ਆਸਟਰੇਲੀਆ ਦਾ ਅਹਿਮ ਹਿੱਸਾ ਦਸਿਆ। ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਮੈਥਿਊ ਗਾਏ ਦੇ ਨੁਮਾਇੰਦੇ ਕਰੇਗ ਉਂਡਾਰਚੀ ਨੇ ਆਸਟਰੇਲੀਆ ਦੇ ਵਿਕਾਸ 'ਚ ਸਿੱਖ ਕੌਮ ਵਲੋਂ ਪਾਏ ਹੋਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਸਿੱਖ ਕੌਮ ਨੂੰ ਇਸ ਮੌਕੇ ਵਧਾਈ ਦਿਤੀ। 



ਅਮਰੀਕਾ ਦੇ ਸਿੱਖ ਰਿਸਰਚ ਇੰਸਟੀਚਿਊਟ ਦੇ ਹਰਿੰਦਰ ਸਿੰਘ ਉਚੇਚੇ ਤੌਰ 'ਤੇ ਇਸ ਸਮਾਗਮ 'ਚ ਸ਼ਾਮਲ ਹੋਏ ਅਤੇ ਉਨ੍ਹਾਂ ਨਾਨਕਸ਼ਾਹੀ ਸਾਲ ਮੌਕੇ ਸਿੱਖ ਕੌਮ ਦੇ ਅਸੂਲਾਂ 'ਤੇ ਚਾਨਣਾ ਪਾਇਆ। ਸੁਪਰੀਮ ਸਿੱਖ ਕੌਂਸਲ ਆਫ਼ ਆਸਟਰੇਲੀਆ ਦੇ ਸਕੱਤਰ ਅਤੇ ਸਮਾਗਮ ਦੇ ਕਨਵੀਨਰ ਹਰਕੀਰਤ ਸਿੰਘ ਨੇ ਕਿਹਾ ਕਿ ਇਹ ਦਿਨ ਬਹੁਤ ਅਹਿਮ ਹੈ ਅਤੇ ਉਨ੍ਹਾਂ ਸੱਭ ਦਾ ਧਨਵਾਦ ਕੀਤਾ ਤੇ ਆਸਟਰੇਲੀਆਈ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸੁਲਝਾਉਣ ਦੀ ਮੰਗ ਰੱਖੀ, ਜਿਸ 'ਚ ਦਸਤਾਰ ਦਾ ਮੁੱਦਾ ਅਹਿਮ ਹੈ। ਇਸ ਮੌਕੇ ਕਈ ਹੋਰ ਆਗੂਆਂ ਨੇ ਵੀ ਕੌਮ ਨੂੰ ਵਧਾਈ ਸੰਦੇਸ਼ ਭੇਜੇ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement