
ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ WhatsApp ਇੱਕ ਅਜਿਹਾ ਐਪ ਲਾਂਚ ਕਰਨ ਵਾਲੀ ਹੈ ਜਿਸ ਜ਼ਰੀਏ ਯੂਜਰਜ਼ ਸਿੱਧਾ ਬਿਜ਼ਨੈੱਸ ਕੰਪਨੀਆਂ ਨਾਲ ਸੰਪਰਕ ਕਰ ਸਕਣਗੇ। ਕੰਪਨੀਆਂ ਸਿੱਧੇ ਤੌਰ ‘ਤੇ ਜ਼ਰੂਰੀ ਜਾਣਕਾਰੀਆਂ WhatsApp ਜ਼ਰੀਏ ਯੂਜਰਜ਼ ਨਾਲ ਸ਼ੇਅਰ ਕਰ ਸਕਦੀਆਂ ਹਨ।
ਕੰਪਨੀ ਹਾਲੇ ਤੱਕ ਐਪ ਵਿੱਚ WhatsApp ਫਾਰ ਬਿਜ਼ਨੈੱਸ ਫ਼ੀਚਰ ਦੀ ਟੈਸਟਿੰਗ ਕਰ ਰਹੀ ਸੀ ਤੇ ਹੁਣ ਕੰਪਨੀ ਇਸ ਲਈ ਸਟੈਂਡਅਲੋਨ ਐਪ ‘ਤੇ ਕੰਮ ਕਰ ਰਹੀ ਹੈ ਜੇ ਏਸ਼ੀਆ ਲਈ ਹੋਵੇਗੀ। ਇਸ ਐਪ ਵਿੱਚ ਬਿਜ਼ਨੈੱਸ ਕੰਪਨੀਆਂ ਯੂਜਰਜ਼ ਨਾਲ ਜੁਡ਼ ਸਕਣਗੀਆਂ। ਇਹ ਐਪ ਵਟਸਐਪ ਦੀ ਆਮ ਐਪ ਤੋਂ ਵੱਖਰੀ ਹੋਵੇਗੀ।
ਵਟਸਐਪ ਦੀ ਵੈੱਬਸਾਈਟ ‘ਤੇ ਨਵੇਂ ਐਫ.ਕਿਊ (ਪ੍ਰਸ਼ਨ-ਉੱਤਰ) ਵਿੱਚ ਕੰਪਨੀ ਨੇ ਆਪਣੇ ਆਉਣ ਵਾਲੇ ਬਿਜ਼ਨੈੱਸ ਅਕਾਊਂਟ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਵੈਰੀਫਾਈਡ ਤੇ ਨਾਨ-ਵੈਰੀਫਾਈਡ ਅਕਾਊਂਟ ਦੀ ਪਛਾਣ ਹੋਵੇਗੀ।
ਵਟਸਐਪ ਜਿਨ੍ਹਾਂ ਬਿਜ਼ਨੈੱਸ ਅਕਾਊਂਟ ਨੂੰ ਵੈਰੀਫਾਈ ਕਰੇਗਾ, ਉਨ੍ਹਾਂ ਦੇ ਪ੍ਰੋਫ਼ਾਈਲ ਵਿੱਚ ਹਰੇ ਰੰਗ ਦੇ ਚੈੱਕਮਾਰਕ ਬੈਚ ਲੱਗ ਜਾਵੇਗਾ। ਇਸ ਐਪ ਵਿੱਚ ਕਈ ਦਿਲਚਸਪ ਫੀਚਰਜ਼ ਹੋਣਗੇ ਜਿਸ ਵਿੱਚ ਆਟੋ ਰਿਸਪਾਂਸ, ਬਿਜ਼ਨੈਸ ਪ੍ਰੋਫ਼ਾਈਲ ਬਣਾਉਣ ਦੀ ਸੁਵਿਧਾ, ਚੈਟ ਮੈਗਰੇਸ਼ਨ ਤੇ ਐਨਾਲਿਟੀਕ ਸ਼ਾਮਲ ਹਨ।