ਜ਼ਿੰਦਗੀ 'ਚ ਮਹਿਲਾ ਨੇ ਨਹੀਂ ਜਿੱਤੀ ਸੀ ਕੋਈ ਲਾਟਰੀ, ਜਦੋਂ ਗਲਤੀ ਨਾਲ ਖਰੀਦੀ ਤਾਂ ਮਿਲੀ ਇੰਨੀ ਰਕਮ...
Published : Jan 8, 2018, 4:34 pm IST
Updated : Jan 8, 2018, 11:04 am IST
SHARE ARTICLE

ਵੱਡੀ ਗਿਣਤੀ ਵਿੱਚ ਲੋਕ ਲਾਟਰੀ ਟਿਕਟ ਖਰੀਦਦੇ ਹਨ। ਕਈ ਲੋਕਾਂ ਨੇ ਇਨ੍ਹਾਂ ਟਿਕਟਾਂ ਨਾਲ ਵੱਡੀ ਰਕਮ ਵੀ ਜਿੱਤੀ ਹੈ। ਹਾਲ ਹੀ ਵਿਚ ਨਿਊਜਰਸੀ ਦੀ ਰਹਿਣ ਵਾਲੀ ਇਕ ਮਹਿਲਾ ਦੁਆਰਾ ਗਲਤੀ ਨਾਲ ਖਰੀਦੀ ਗਈ ਲਾਟਰੀ ਟਿਕਟ ਨੇ ਉਸਦੀ ਕਿਸਮਤ ਪੂਰੀ ਤਰ੍ਹਾਂ ਨਾਲ ਬਦਲ ਦਿੱਤੀ।

ਦਰਅਸਲ, ਮੈਨਹਟਨ ਵਿਚ ਸ਼ਾਪਿੰਗ ਕਰਨ ਦੇ ਦੌਰਾਨ ਓਕਸਨਾ ਜਹਰੋਵ ਨਾਮਕ ਮਹਿਲਾ ਨੇ ਇਕ ਡਾਲਰ ਦਾ ਇਕ ਲਾਟਰੀ ਟਿਕਟ ਸਕਰੈਚ ਕਰਨ ਲਈ ਦੁਕਾਨਦਾਰ ਤੋਂ ਮੰਗਿਆ। ਪਰ ਦੁਕਾਨਦਾਰ ਨੇ ਗਲਤੀ ਨਾਲ ਉਸਨੂੰ 10 ਡਾਲਰ ਦਾ ਟਿਕਟ ਥਮਾ ਦਿੱਤਾ। ਹਾਲਾਂਕਿ, ਇਸਨੂੰ ਸਕਰੈਚ ਕਰਨ ਦੇ ਬਾਅਦ ਜਦੋਂ ਓਕਸਨਾ ਨੇ ਇਸਦੀ ਕੀਮਤ ਵੇਖੀ ਤਾਂ ਉਸਨੇ ਦੁਕਾਨਦਾਰ ਨੂੰ 10 ਡਾਲਰ ਅਦਾ ਵੀ ਕਰ ਦਿੱਤੇ।

 
ਇਸ ਗੱਲ 'ਤੇ ਜਹਰੋਵ ਨੇ ਦੱਸਿਆ ਕਿ ਜਦੋਂ ਦੁਕਾਨਦਾਰ ਨੇ ਮੈਨੂੰ ਮਹਿੰਗਾ ਲਾਟਰੀ ਦਾ ਟਿਕਟ ਦੇ ਦਿੱਤਾ ਤਾਂ ਮੈਨੂੰ ਕਾਫ਼ੀ ਗੁੱਸਾ ਆਇਆ। ਇਸਦੇ ਕੁੱਝ ਦਿਨਾਂ ਬਾਅਦ ਜਦੋਂ ਜਹਰੋਵ ਨੇ ਲਾਟਰੀ ਟਿਕਟ ਨੂੰ ਸਕਰੈਚ ਕੀਤਾ ਤਾਂ ਉਸਨੂੰ ਭਰੋਸਾ ਨਹੀਂ ਹੋਇਆ ਕਿ ਉਸਨੇ ਪੰਜ ਮਿਲਿਅਨ ਡਾਲਰ (ਤਕਰੀਬਨ 31 ਕਰੋੜ ਰੁਪਏ) ਦੀ ਰਕਮ ਜਿੱਤ ਲਈ ਹੈ।

46 ਸਾਲ ਜਹਰੋਵ ਨੇ ਦੱਸਿਆ, ਮੈਂ ਆਪਣੇ ਜੀਵਨ ਵਿਚ ਕੁਝ ਵੀ ਨਹੀਂ ਜਿੱਤਿਆ ਹੈ। ਮੈਨੂੰ ਪੂਰਾ ਭਰੋਸਾ ਸੀ ਕਿ ਟਿਕਟ ਪੂਰੀ ਤਰ੍ਹਾਂ ਨਾਲ ਫੇਕ ਹੈ। ਪਰ ਜਦੋਂ ਮੈਂ ਉਸਨੂੰ ਸਕਰੈਚ ਕੀਤਾ ਤਾਂ ਮੇਰੀ ਇਹ ਧਾਰਨਾ ਪੂਰੀ ਤਰ੍ਹਾਂ ਨਾਲ ਬਦਲ ਗਈ। 



ਜਹਰੋਵ ਦਾ ਕਹਿਣਾ ਹੈ ਕਿ ਉਹ ਜਿੱਤੀ ਗਈ ਲਾਟਰੀ ਦੇ ਪੈਸਿਆਂ ਨਾਲ ਆਪਣੇ ਪਰਿਵਾਰ ਨੂੰ ਵਿਦੇਸ਼ ਘੁੰਮਾਉਣਾ ਚਾਹੁੰਦੀ ਹੈ। ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਬਹਮਾਸ ਜਾਣਾ ਚਾਹੁੰਦੀ ਹੈ। ਇਸਦੇ ਇਲਾਵਾ ਉਹ ਇਸ ਰਕਮ ਦੀ ਮਦਦ ਨਾਲ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਵੀ ਦੇਣਾ ਚਾਹੁੰਦੀ ਹੈ।

ਇਸ ਤਰ੍ਹਾਂ ਮਿਲੇਗੀ ਲਾਟਰੀ 'ਚ ਜਿੱਤੀ ਗਈ ਰਕਮ

ਲਾਟਰੀ ਨਿਯਮਾਂ ਦੇ ਮੁਤਾਬਕ, ਮਹਿਲਾ ਨੂੰ ਮਿਲਣ ਵਾਲੇ ਪੰਜ ਮਿਲੀਅਨ ਡਾਲਰ ਇਕੱਠੇ ਨਹੀਂ ਮਿਲਣਗੇ। ਉਸਨੂੰ ਇਹ ਰਕਮ 19 ਕਿਸ਼ਤਾਂ ਵਿਚ ਦਿੱਤੇ ਜਾਣਗੇ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement