
ਇਸਲਾਮਾਬਾਦ, 3 ਅਗੱਸਤ : ਵੀਰਵਾਰ ਨੂੰ ਕੁਝ ਹੈਕਰਾਂ ਨੇ ਪਾਕਿਸਤਾਨ ਸਰਕਾਰ ਦੀ ਵੈਬਸਾਈਟ ਨੂੰ ਹੈਕ ਕਰ ਲਿਆ। ਹੈਕਰਾਂ ਨੇ ਵੈਬਸਾਈਟ ਹੈਕ ਕਰਨ ਤੋਂ ਬਾਅਦ ਇਸ 'ਤੇ ਭਾਰਤ ਦਾ ਕੌਮੀ ਗੀਤ 'ਜਨ ਗਨ ਮਨ' ਪੋਸਟ ਕੀਤਾ ਅਤੇ ਨਾਲ ਹੀ ਆਜ਼ਾਦੀ ਦਿਹਾੜੇ ਦੀ ਵਧਾਈ ਵੀ ਦਿਤੀ।
ਇਸਲਾਮਾਬਾਦ, 3 ਅਗੱਸਤ : ਵੀਰਵਾਰ ਨੂੰ ਕੁਝ ਹੈਕਰਾਂ ਨੇ ਪਾਕਿਸਤਾਨ ਸਰਕਾਰ ਦੀ ਵੈਬਸਾਈਟ ਨੂੰ ਹੈਕ ਕਰ ਲਿਆ। ਹੈਕਰਾਂ ਨੇ ਵੈਬਸਾਈਟ ਹੈਕ ਕਰਨ ਤੋਂ ਬਾਅਦ ਇਸ 'ਤੇ ਭਾਰਤ ਦਾ ਕੌਮੀ ਗੀਤ 'ਜਨ ਗਨ ਮਨ' ਪੋਸਟ ਕੀਤਾ ਅਤੇ ਨਾਲ ਹੀ ਆਜ਼ਾਦੀ ਦਿਹਾੜੇ ਦੀ ਵਧਾਈ ਵੀ ਦਿਤੀ। ਇਹ ਘਟਨਾ ਚਾਰ ਮਹੀਨੇ ਬਾਅਦ ਠੀਕ ਉਸ ਸਮੇਂ ਹੋਈ ਹੈ, ਜਦੋਂ ਪਾਕਿਸਤਾਨ ਦੇ ਕੁਝ ਸਮਰਥਕਾਂ ਨੇ ਚਾਰ ਪ੍ਰਸਿੱਧ ਸੰਸਥਾਨਾਂ ਆਈ.ਆਈ.ਟੀ. ਦਿੱਲੀ, ਆਈ.ਆਈ.ਟੀ. ਵਾਰਾਣਸੀ, ਅਲੀਗੜ੍ਹ ਮੁਸਲਿਮ ਯੂਨੀਵਰਸਟੀ ਅਤੇ ਦਿੱਲੀ ਯੂਨੀਵਰਸਟੀ ਦੀ ਵੈਬਸਾਈਟ ਨੂੰ ਹੈਕ ਕਰ ਲਿਆ ਸੀ। ਪਾਕਿਸਤਾਨ ਸਰਕਾਰ ਦੀ ਵੈਬਸਾਈਟ www.pakistan.gov.pk ਨੂੰ ਕਈ ਵਾਰ ਹੈਕਿੰਗ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਬਾਅਦ 'ਚ ਇਸ ਨੂੰ ਠੀਕ ਕਰ ਲਿਆ ਗਿਆ। ਟਵਿਟਰ ਯੂਜਰਾਂ ਮੁਤਾਬਕ ਇਹ ਵੈਬਸਾਈਟ ਇਕ ਹੈਕਰ ਮੈਸੇਜ ਨਾਲ ਖੁਲ੍ਹੀ, ਜਿਸ 'ਚ ਭਾਰਤ ਦੇ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਇਆ ਗਿਆ ਅਤੇ ਬਰੈਕਗਰਾਊਂਡ 'ਚ ਭਾਰਤ ਦਾ ਕੌਮੀ ਗੀਤ ਵੱਜ ਰਿਹਾ ਸੀ। ਇਕ ਯੂਜਰ ਨੇ ਵੈਬਸਾਈਟ ਦਾ ਸਕ੍ਰੀਨ ਸ਼ਾਟ ਟਵਿਟਰ 'ਤੇ ਪੋਸਟ ਕੀਤਾ ਸੀ। (ਪੀਟੀਆਈ)