ਪਾਕਿਸਤਾਨ, 2 ਅਗੱਸਤ : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸ ਕੇ ਨਵਾਜ਼ ਸ਼ਰੀਫ਼ ਵਲੋਂ ਅਹੁਦੇ ਗਵਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੇਖ ਰਹੇ ਸਾਬਕਾ ਕ੍ਰਿਕੇਟਰ ਅਤੇ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖ਼ਾਨ 'ਤੇ ਇਕ ਔਰਤ ਨੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੀ ਪਾਰਟੀ ਦੀ ਇਕ ਮਹਿਲਾ ਆਗੂ ਨੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਗਾਇਆ ਹੈ।

ਇਮਰਾਨ ਖ਼ਾਨ 'ਤੇ ਦੋਸ਼ ਲੱਗਣ ਤੋਂ ਬਾਅਦ ਮਹਿਲਾ ਨੇਤਾ ਆਇਸ਼ਾ ਗੁਲਾਲਈ ਨੇ ਪਾਰਟੀ ਅਤੇ ਨੈਸ਼ਨਲ ਅਸੈਂਬਲੀ ਦੋਵਾਂ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ ਹੈ। ਆਇਸ਼ਾ ਨੇ ਇਮਰਾਨ ਖ਼ਾਨ 'ਤੇ ਪਾਰਟੀ ਦੀ ਮਹਿਲਾ ਨੇਤਾਵਾਂ 'ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਪੀ.ਟੀ.ਆਈ. ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਹੋਏ ਕਿਹਾ ਕਿ ਆਇਸ਼ਾ ਨੇ ਪੈਸੇ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀ.ਐਮ.ਐਲ.ਐਨ.) ਨੂੰ ਅਪਣੀ 'ਆਤਮਾ' ਵੇਚ ਦਿਤੀ ਹੈ।
ਇਕ ਪ੍ਰੈਸ ਕਾਨਫ਼ਰੰਸ ਵਿਚ ਦੋਸ਼ ਲਗਾਇਆ ਕਿ ਪੀ.ਟੀ.ਆਈ. ਨਾਲ ਜੁੜੀਆਂ ਮਹਿਲਾਵਾਂ ਦੀ ਇੱਜਤ ਸੁਰੱਖਿਅਤ ਨਹੀਂ ਹੈ। ਪਾਰਟੀ ਛੱਡਣ ਦਾ ਐਲਾਨ ਕਰਦੇ ਹੋਏ ਆਇਸ਼ਾ ਨੇ ਕਿਹਾ ਕਿ ਮੇਰੀ ਇਮਾਨਦਾਰੀ ਮੇਰੇ ਲਈ ਸਭ ਤੋਂ ਵੱਧ ਮਾਇਨੇ ਰਖਦੀ ਹੈ ਅਤੇ ਜਦੋਂ ਗੱਲ ਸਨਮਾਨ ਅਤੇ ਇੱਜਤ ਦੀ ਹੋਵੇ ਤਾਂ ਮੈਂ ਸਮਝੌਤਾ ਨਹੀਂ ਕਰ ਸਕਦੀ। ਆਇਸ਼ਾ ਨੇ ਇਮਰਾਨ 'ਤੇ ਪਾਰਟੀ ਦੀਆਂ ਮਹਿਲਾ ਨੇਤਾਵਾਂ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਗਾਇਆ। ਹਾਲਾਂਕਿ ਉਨ੍ਹਾਂ ਨੇ ਮੈਸੇਜ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿ ਮੈਸੇਜ ਇੰਨੇ ਘਟੀਆ ਸਨ ਕਿ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਖ਼ਾਨ 'ਤੇ ਨਿਸ਼ਾਨਾ ਲਾਉਂਦਿਆਂ ਆਇਸ਼ਾ ਨੇ ਕਿਹਾ ਕਿ ਉਹ 'ਮਾਨਸਿਕ ਸਮੱਸਿਆ' ਨਾਲ ਲੜ ਰਹੇ ਹਨ ਅਤੇ ਅਪਣੇ ਤੋਂ ਬਿਹਤਰ ਲੋਕਾਂ ਤੋਂ ਉਨ੍ਹਾਂ ਨੂੰ ਨਫ਼ਰਤ ਹੁੰਦੀ ਹੈ। ਆਇਸ਼ਾ ਨੇ ਇਮਰਾਨ ਖ਼ਾਨ ਨੂੰ ਚਰਿੱਤਰਹੀਣ ਦੱਸਦੇ ਹੋਏ ਦੋ ਨੰਬਰ ਦਾ ਪਠਾਨ ਕਿਹਾ ਹੈ।
ਜ਼ਿਕਰਯੋਗ ਹੈ ਕਿ ਪਨਾਮਾ ਲੀਕ ਮਾਮਲੇ 'ਚ ਨਾਂ ਆਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਅਯੋਗ ਕਰਾਰ ਦਿਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ। ਪਾਕਿਸਤਾਨ 'ਚ ਅਗਲੇ ਸਾਲ ਚੋਣਾਂ ਹੋਣੀਆਂ ਹਨ। ਇਮਰਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਚੋਣ ਲੜੇਗੀ ਅਤੇ ਸਰਕਾਰ ਬਣਾਏਗੀ। ਅਜਿਹਾ ਹੁੰਦਾ ਹੈ ਤਾਂ ਇਮਰਾਨ ਹੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ।