
ਕੇਂਦਰ ਸਰਕਾਰ ਨੇ ਨਵੇਂ ਸਾਲ ਮੌਕੇ ਆਮ ਜਨਤਾ ਨੂੰ ਕੁੱਝ ਰਾਹਤ ਦਿੱਤੀ ਹੈ, ਸਰਕਾਰ ਨੇ ਘਰੇਲੂ ਗੈਸ ਦੀਆਂ ਕੀਮਤਾਂ ‘ਚ ਕਮੀ ਦਾ ਫ਼ੈਸਲਾ ਲਿਆ ਹੈ। ਸਰਕਾਰ ਨੇ....
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨਵੇਂ ਸਾਲ ਮੌਕੇ ਆਮ ਜਨਤਾ ਨੂੰ ਕੁੱਝ ਰਾਹਤ ਦਿੱਤੀ ਹੈ, ਸਰਕਾਰ ਨੇ ਘਰੇਲੂ ਗੈਸ ਦੀਆਂ ਕੀਮਤਾਂ ‘ਚ ਕਮੀ ਦਾ ਫ਼ੈਸਲਾ ਲਿਆ ਹੈ। ਸਰਕਾਰ ਨੇ ਗੈਰ ਸਬਸੀਡੀ ਦੇ ਸਲੰਡਰ ਦੀ ਕੀਮਤਾਂ 120.50 ਰੁਪਏ ਘੱਟ ਕੀਤੀ ਹੈ ਜਿਸ ਨਾਲ ਇਸ ਦੀ ਕੀਮਤ 809.50 ਰੁਪਏ ਤੋਂ ਘੱਟ ਕੇ 689 ਰੁਪਏ ਹੋ ਗਈ ਹੈ। ਜਦਕਿ ਸਬ ਸੀਡੀ ਵਾਲਾ ਸਲੰਡਰ 5.91 ਰੁਪਏ ਸਸਤਾ ਹੋ ਕੇ 494.99 ਰੁਪਏ ਹੋ ਗਿਆ ਹੈ। ਸਰਕਾਰ ਦਾ ਇਹ ਫੈਸਲਾ 1 ਜਨਵਰੀ 2019 ਮਤਲਬ ਅੱਜ ਤੋਂ ਹੀ ਲਾਗੂ ਹੋ ਗਿਆ ਹੈ। ਇਹ ਜਾਣਕਾਰੀ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਦਸੰਬਰ 2018 ‘ਚ ਸਬਸੀਡੀ ਸਲੰਡਰ ਦੀ ਕੀਮਤਾਂ ‘ਚ 6.52 ਰੁਪਏ ਕੀਮਤ ਘਟਾਈ ਗਈ ਸੀ ਅਤੇ ਬਿਨਾ ਸਬਸੀਡੀ ਦੇ ਸਲੰਡਰ ਦੀ ਕੀਮਤਾਂ ‘ਚ 133 ਰੁਪਏ ਦੀ ਕਮੀ ਕੀਤੀ ਗਈ ਸੀ। ਜ਼ਿਕਰ ਏ ਖਾਸ ਹੈ ਪਿਛਲੀ ਕਾਂਗਰਸ ਸਰਕਾਰ ਦੌਰਾਨ ਲੋਕ ਮਹਿੰਗਾਈ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹਨ ਜਿਸ ਤੋਂ ਬਾਅਦ ਮੋਦੀ ਸਰਕਾਰ ਨੂੰ ਭਾਰੀ ਬਹੁਮਤ ਨਾਲ ਜਤਾਇਆ ਗਿਆ ਸੀ ਹੁਣ ਮੋਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਪਰ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਸਕੀ ।