
ਪੜ੍ਹਾਈ 'ਚ ਕਿਸੇ ਵੀ ਵਿਸ਼ੇ 'ਚ ਪੂਰੇ ਨੰਬਰ ਲੈਣਾ ਕਾਫੀ ਮੁਸ਼ਕਿਲ ਹੁੰਦਾ ਹੈ ਪਰ ਕੋਈ 100 ਵਿਚੋਂ ੧101 ਨੰਬਰ ਲੈ ਲਵੇ ਤਾਂ ਸੁਣ ਕੇ ਵੀ ਹੈਰਾਤਨੀ ਹੁੰਦੀ ਹੈ। ਅਜੀਹਾ ਹੀ...
ਨਵੀਂ ਦਿੱਲੀ: ਪੜ੍ਹਾਈ 'ਚ ਕਿਸੇ ਵੀ ਵਿਸ਼ੇ 'ਚ ਪੂਰੇ ਨੰਬਰ ਲੈਣਾ ਕਾਫੀ ਮੁਸ਼ਕਿਲ ਹੁੰਦਾ ਹੈ ਪਰ ਕੋਈ 100 ਵਿਚੋਂ ੧101 ਨੰਬਰ ਲੈ ਲਵੇ ਤਾਂ ਸੁਣ ਕੇ ਵੀ ਹੈਰਾਤਨੀ ਹੁੰਦੀ ਹੈ। ਅਜੀਹਾ ਹੀ ਮਾਮਲਾ ਸਾਹਮਣੇ ਆਇਆ ਹੈ ਹਾਰਵਰਡ ਯੂਨੀਵਰਸੀਟੀ ਤੋਂ ਜਿੱਥੇ ਪੇਪਰ 'ਚ ਜ਼ਿਆਦਾ ਨੰਬਰ ਹਾਸਲ ਕਰ ਸਾਰਿਆ ਨੂੰ ਹੈਰਾਨ ਦਿਤਾ ਹੈ ਭਾਵ ਉਸ ਨੇ 170 ਵਿਚੋਂ 171 ਨੰਬਰ ਪ੍ਰਾਪਤ ਕੀਤੇ ਹਨ। ਖਾਸ ਗੱਲ ਇਹ ਹੈ ਕਿ ਇਹ ਪ੍ਰੀਖਿਆ ਵੀ ਕੋਈ ਸਧਾਰਣ ਪ੍ਰੀਖਿਆ ਨਹੀਂ ਸੀ, ਸਗੋਂ ਹਾਰਵਰਡ ਯੂਨੀਵਰਸਿਟੀ ਦਾ ਇਕ ਪੇਪਰ ਸੀ।
IAS Ankur Garg
ਇਹ ਕਾਰਨਾਮਾ ਆਈ.ਆਈ.ਟੀ 'ਚ ਪੜਾਈ ਕਰ ਚੁੱਕੇ ਅਤੇ ਆਈ.ਏ.ਐਸ ਅਫਸਰ ਅੰਕੁਰ ਗਰਗ ਨੇ ਕਰ ਵਖਾਇਆ ਹੈ। ਦੱਸ ਦਈਏ ਕਿ ਅੰਕੁਰ ਗਰਗ 2002 ਬੈਚ ਦੇ ਆਈ.ਏ.ਐਸ ਦੇ ਅਫਸਰ ਹਨ ਅਤੇ ਉਨ੍ਹਾਂ ਨੂੰ ਹਾਰਵਰਡ ਯੂਨੀਵਰਸਿਟੀ ਦੇ ਮੈਕ੍ਰੋ ਅਰਥ ਸ਼ਾਸਤਰ ਦੇ ਪੇਪਰ 'ਚ 170 ਵਿਚੋਂ 171 ਨੰਬਰ ਮਿਲੇ ਹਨ। ਅੰਕੁਰ ਨੇ ਇਸ ਕਾਰਨਾਮੇ ਦੀ ਤਸਵੀਰ ਵੀ ਫੇਸਬੁਕ 'ਤੇ ਸ਼ੇਅਰ ਕੀਤੀ ਹੈ ਅਤੇ ਉਸ 'ਚ ਉਨ੍ਹਾਂ ਨੇ ਲਿਖਿਆ ਹੈ, ਜਦੋਂ ਮੈਂ ਸਕੂਲ 'ਚ ਸੀ, ਉਦੋਂ ਮੇਰੇ ਪਿਤਾ ਮੈਂਨੂੰ ਕਹਿੰਦੇ ਸਨ ਕਿ 10 ਵਿਚੋਂ 10 ਨੰਬਰ ਲਿਆਉਣ ਸਮਰੱਥ ਨਹੀਂ ਹੈ।
ਹਮੇਸ਼ਾ 10 ਵਿਚੋਂ 11 ਨੰਬਰ ਲਿਆਉਣ ਦੀ ਕੋਸ਼ਿਸ਼ ਕਰੋ। ਉਥੇ ਹੀ ਅੱਗੇ ਉਨ੍ਹਾਂ ਨੇ ਲਿਖਿਆ ਕਿ ਮੈਂ ਸ਼ਾਇਦ ਹੀ ਸੱਮਝ ਪਾਉਂਦਾ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਹੁਣ ਸਟੂਡੈਂਟ ਲਾਇਫ ਦੇ ਆਖਰੀ ਸਫਰ 'ਚ ਮੈਨੂੰ ਮੈਕ੍ਰੋ ਅਰਥ ਸ਼ਾਸਤਰ ਦੇ ਕੋਰਸ 'ਚ 170 ਵਿਚੋਂ 171 ਨੰਬਰ ਮਿਲੇ ਹਨ। ਦੱਸ ਦਈਏ ਕਿ ਉਨ੍ਹਾਂ ਨੇ ਸਿਵਲ ਸਰਵਿਸ 2002 ਦੀ ਪ੍ਰੀਖਿਆ 'ਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਨਾਲ ਹੀ ਪਟਿਆਲਾ 'ਚ ਜੰਮੇ ਅੰਕੁਰ ਨੇ ਮਾਸਟਰ ਡਿਗਰੀ ਦੀ ਪ੍ਰੀਖਿਆ 'ਚ ਇਹ ਕਾਰਨਾਮਾ ਕਰ ਵਖਾਇਆ ਹੈ।
IAS Ankur Garg
ਫਿਲਹਾਲ ਅੰਕੁਰ ਹਾਰਵਰਡ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ' ਚ ਕੌਮਾਂਤਰੀ ਵਿਕਾਸ 'ਚ ਦੋ ਸਾਲ ਦਾ ਕੋਰਸ ਕਰ ਰਹੇ ਹਨ। ਇਕ ਰਿਪੋਰਟ ਮੁਤਾਬਲਕ, ਅੰਕੁਰ ਨੇ ਸਿਰਫ਼ 22 ਸਾਲ ਦੀ ਉਮਰ 'ਚ ਸਿਵਿਲ ਸੇਵਾਵਾਂ ਦੀ ਪ੍ਰੀਖਿਆ 'ਚ ਸਫਲਤਾ ਹਾਸਲ ਕੀਤੀ ਸੀ। ਦੱਸ ਦਈਏ ਕਿ ਅੰਕੁਰ ਸਭ ਤੋਂ ਘੱਟ ਉਮਰ 'ਚ ਆਈ.ਏ.ਐਸ ਕਲਿਅਰ ਕਰਨ ਵਾਲੇ ਵਿਅਕਤੀ ਹਨ।