
ਇਸਰੋ ਦੇ ਚੇਅਰਮੈਨ ਕੇ ਸਿਵਾਨ ਦਾ ਕਹਿਣਾ ਹੈ ਕਿ 2018 ਦੇ ਆਖਰ ਵਿਚ ਕਿਸੇ ਹੋਰ ਲਾਂਚਿਗ ਕਾਰਨ ਇਹ ਮਿਸ਼ਨ ਪ੍ਰਭਾਵਿਤ ਹੋਇਆ ਹੈ।
ਬੈਂਗਲੁਰੂ : ਭਾਰਤੀ ਪੁਲਾੜ ਖੋਜ ਕੌਂਸਲ ਇਸਰੋ ਦਾ ਕਹਿਣਾ ਹੈ ਕਿ 3 ਜਨਵਰੀ ਨੂੰ ਚੰਦਰਯਾਨ-2 ਦੀ ਲਾਂਚਿਗ ਨਹੀਂ ਕੀਤੀ ਜਾਵੇਗੀ। ਇਸਰੋ ਦਾ ਇਹ ਬਿਆਨ ਅਜਿਹੇ ਵੇਲ੍ਹੇ ਆਇਆ ਹੈ ਜਦ ਚੀਨ ਦਾ ਪੁਲਾੜਯਾਨ ਚਾਂਗੀ ਚੰਦ ਦੀ ਜਮਾਤ 'ਤੇ ਪਹੁੰਚ ਗਿਆ ਹੈ। ਇਹ ਜਹਾਜ਼ ਚੰਦ 'ਤੇ ਅਜਿਹੀ ਜਗ੍ਹਾ ਲੈਂਡ ਕਰਨ ਵਾਲਾ ਹੈ ਜਿਸ ਦੀ ਹੁਣ ਤੱਕ ਕੋਈ ਜਾਂਚ ਪੜਤਾਲ ਨਹੀਂ ਕੀਤੀ ਗਈ ਹੈ। ਏਜੰਸੀ ਪਹਿਲਾਂ 2019 ਵਿਚ ਇਸ ਨੂੰ ਲਾਂਚ ਕਰਨ ਵਾਲੀ ਸੀ ਪਰ ਤਰੀਕ ਬਦਲਣ ਤੋਂ ਬਾਅਦ ਕਿਸੇ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।
ISRO
ਇਸਰੋ ਦੇ ਚੇਅਰਮੈਨ ਕੇ ਸਿਵਾਨ ਦਾ ਕਹਿਣਾ ਹੈ ਕਿ 2018 ਦੇ ਆਖਰ ਵਿਚ ਕਿਸੇ ਹੋਰ ਲਾਂਚਿਗ ਕਾਰਨ ਇਹ ਮਿਸ਼ਨ ਪ੍ਰਭਾਵਿਤ ਹੋਇਆ ਹੈ। ਉਹਨਾਂ ਕਿਹਾ ਕਿ ਉਹ ਅਜੇ ਤਰੀਕੇ 'ਤੇ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਅਗਲੇ 10-12 ਦਿਨਾਂ ਤੱਕ ਉਹ ਇਸ ਬਾਰੇ ਫ਼ੈਸਲਾ ਲੈਣਗੇ। ਦੱਸ ਦਈਏ ਕਿ ਚਾਂਗੀ 4 ਯਾਨ ਅਤੇ ਚੰਦਰਯਾਨ-2 ਦੋਵੇਂ ਪਹਿਲਾਂ ਹੀ ਚੰਦ ਦੀ ਜਮਾਤ 'ਤੇ ਉਤਰਨਾ ਚਾਹੁੰਦੇ ਸਨ।
Chandrayaan-2
ਹੁਣ ਚਾਂਗੀ ਯਾਨ ਧਰਤੀ ਤੋਂ ਦੂਰ ਵਾਲੇ ਹਿੱਸੇ ਵਿਚ ਉਤਰੇਗਾ। ਜਦਕਿ ਚੰਦਰਯਾਨ-2 ਚੰਦ ਦੇ ਦੱਖਣੀ ਧਰੁਵ 'ਤੇ ਉਤਰੇਗਾ। ਇਹ ਚੰਦ ਦਾ ਉਹ ਹਿੱਸਾ ਹੈ ਜਿਸ ਦੇ ਬਾਰੇ ਅਜੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ ਹੈ। ਚੰਦਰਯਾਨ-2 ਦੀ ਲਾਚਿੰਗ ਇਸ ਤੋਂ ਪਹਿਲਾਂ ਸਾਲ 2017 ਅਤੇ 2018 ਵਿਚ ਵੀ ਟਲ ਚੁੱਕੀ ਹੈ। ਇਸਰੋ ਇਸ ਨੂੰ ਲਾਂਚ ਕਰਨ ਦੀ ਪੂਰੀ ਤਿਆਰ ਕਰ ਰਿਹਾ ਹੈ।