
ਅਦਾਕਾਰ ਤੋਂ ਨੇਤਾ ਬਣੇ ਸ਼ਤਰੂਘਨ ਸਿਨਹਾ ਨੂੰ ਹੁਣ ਤੋਂ ਪਟਨਾ......
ਪਟਨਾ : ਅਦਾਕਾਰ ਤੋਂ ਨੇਤਾ ਬਣੇ ਸ਼ਤਰੂਘਨ ਸਿਨਹਾ ਨੂੰ ਹੁਣ ਤੋਂ ਪਟਨਾ ਹਵਾਈ ਅੱਡੇ ਉਤੇ VIP ਸਹੂਲਤ ਨਹੀਂ ਮਿਲੇਗੀ। VIP ਸਹੂਲਤ ਵਿਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿਤੀਆਂ ਜਾਂਦੀਆਂ ਸਨ, ਜਿਨ੍ਹਾਂ ਉਤੇ ਹੁਣ ਰੋਕ ਲਗਾ ਦਿਤੀ ਗਈ ਹੈ। ਪਟਨਾ ਦੇ ਜੈ ਪ੍ਰਕਾਸ਼ ਨਰਾਇਣ ਹਵਾਈ ਅੱਡੇ ਦੇ ਨਿਰਦੇਸ਼ਕ ਰਾਜੇਂਦਰ ਸਿੰਘ ਲਾਹੌਰਿਆ ਨੇ ਕਿਹਾ ਕਿ ਸਿਨਹਾ ਨੂੰ ਅਪਣਾ ਵਾਹਨ ਅੰਦਰ ਤੱਕ ਲਿਆਉਣ ਤੋਂ ਇਲਾਵਾ ਸੁਰੱਖਿਆ ਜਾਂਚ ਵਲੋਂ ਵੀ ਛੁੱਟ ਮਿਲੀ ਹੋਈ ਸੀ।
Shatrughan Sinha
ਪਰ ਹੁਣ ਉਨ੍ਹਾਂ ਨੂੰ ਇਹ VIP ਸਹੂਲਤ ਨਹੀਂ ਮਿਲੇਗੀ। ਰਾਜੇਂਦਰ ਸਿੰਘ ਲਾਹੌਰਿਆ ਨੇ ਕਿਹਾ, ‘ਸਿਨਹਾ ਨੂੰ ਇਕ ਮਿਆਦ ਲਈ ਇਹ ਸੁਵਿਧਾਵਾਂ ਪ੍ਰਾਪਤ ਹੋਈਆਂ ਸਨ, ਜੋ ਇਸ ਸਾਲ ਜੂਨ ਵਿਚ ਖ਼ਤਮ ਹੋ ਗਈਆਂ। ਉਸ ਮਿਆਦ ਨੂੰ ਵਧਾਉਣ ਲਈ ਕੋਈ ਆਦੇਸ਼ ਪ੍ਰਾਪਤ ਨਹੀਂ ਹੋਇਆ।’ ਦੱਸ ਦਈਏ ਕਿ ਸ਼ਤਰੂਘਨ ਸਿਨਹਾ ਬਿਹਾਰ ਦੇ ਪਟਨਾ ਸਾਹਿਬ ਸੀਟ ਤੋਂ BJP ਦੇ ਸੰਸਦ ਹਨ। ਪਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਅਤੇ ਵਰਤਮਾਨ ਬੀਜੇਪੀ ਅਗਵਾਈ ਦੀ ਕੜੀ ਆਲੋਚਨਾ ਕਰਦੇ ਰਹੇ ਹਨ।
Shatrughan Sinha
ਇਸ ਤੋਂ ਪਹਿਲਾਂ ਪਿਛਲੇ ਸਾਲ RJD ਸੁਪ੍ਰੀਮੋ ਲਾਲੂ ਯਾਦਵ ਨੂੰ ਵੀ ਮਿਲੀ ਵਿਸ਼ੇਸ਼ ਸਹੂਲਤ ਵਾਪਸ ਲੈ ਲਈ ਗਈ ਸੀ। ਜਿਸ ਤੋਂ ਬਾਅਦ ਲਾਲੂ ਯਾਦਵ ਆਮ ਯਾਤਰੀ ਦੀ ਤਰ੍ਹਾਂ ਹੀ ਯਾਤਰਾ ਕਰਨ ਲੱਗੇ ਸਨ। ਧਿਆਨ ਯੋਗ ਹੈ ਕਿ ਜੁਲਾਈ 2017 ਵਿਚ ਲਾਲੂ ਯਾਦਵ ਦੀ VIP ਸਹੂਲਤ ਵਾਪਸ ਲਏ ਜਾਣ ਤੋਂ ਬਾਅਦ ਆਰਜੇਡੀ ਨੇ ਸਖਤ ਇਤਰਾਜ ਦਰਜ਼ ਕਰਵਾਇਆ ਸੀ।