
ਕੁਮਾਰੀ ਸੈਲਜਾ ਨੇ ਸਿੰਘੂ ਬਾਰਡਰ ’ਤੇ ਕਿਸਾਨਾਂ ਨਾਲ ਲੰਗਰ ਸੇਵਾ ’ਚ ਲਿਆ ਹਿੱਸਾ
ਨਵੀਂ ਦਿੱਲੀ : ਕਾਂਗਰਸ ਦੀ ਹਰਿਆਣਾ ਇਕਾਈ ਦੀ ਪ੍ਰਧਾਨ ਕੁਮਾਰੀ ਸੈਲਜਾ ਨੇ ਨਵੇਂ ਸਾਲ ਦੇ ਪਹਿਲੇ ਦਿਨ ਸ਼ੁਕਰਵਾਰ ਨੂੰ ਸਿੰਘੂ ਬਾਰਡਰ ’ਤੇ ਕਿਸਾਨਾਂ ਵਿਚ ਪਹੰੁਚ ਕੇ ਲਗੰਰ ਸੇਵਾ ’ਚ ਹਿੱਸਾਲਿਆ ਅਤੇ ਕਿਹਾ ਕਿ ਸਰਕਾਰ ਨੂੰ ਤਿੰਨੇ ‘ਕਾਲੇ ਕਾਨੂੰਨਾਂ’ ਨੂੰ ਤੁਰਤ ਰੱਦ ਕਰਨਾ ਚਾਹੀਦਾ ਹੈ ਅਤੇ ਐਮਐਸਪੀ ਦੀ ਗਾਰੰਟੀ ਦੇਣ ਦਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।
Farmers Protest
ਸੈਲਜਾ ਵਲੋਂ ਜਾਰੀ ਬਿਆਨ ਮੁਤਾਬਕ, ਉਨ੍ਹਾਂ ਨੇਵਂ ਸਾਲ ਦੀ ਸ਼ੁਰੂਆਤ ਸਿੰਘੂ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਵਿਚਕਾਰ ਰਾਤ ਕੱਟ ਕੇ ਕੀਤੀ। ਇਸ ਦੌਰਾਨ ਕੁਮਾਰੀ ਸੈਲਜਾ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਲੰਗਰ ਸੇਵਾ ’ਚ ਵੀ ਅਪਣਾ ਸਹਿਯੋਗ ਦਿਤਾ। ਕੁਮਾਰੀ ਸੈਲਜਾ ਲੇ ਕਿਸਾਨਾਂ ਦੇ ਨਾਂ ਇਕ ਪੱਤਰ ਵੀ ਲਿਖਿਆ।
Farmers Protest
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਸਰਕਾਰ ਨੂੰ ਅਪਣੀ ਜਿੱਦ ਛੱਡ ਕੇ, ਇਨ੍ਹਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਤੁਰਤ ਪ੍ਰਭਾਵ ਨਾਲ ਰੱਦ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਏ ਤੇ ਇਹ ਵੀ ਯਕੀਨੀ ਕਰੇ ਕਿ ਸੌ ਫ਼ੀ ਸਦੀ ਫ਼ਸਲ ਘੱਟੋ ਘੱਟ ਸਮਰਥਨ ਮੁੱਲ ’ਤੇ ਹੀ ਵਿਕੇ।’’ ਉਨ੍ਹਾਂ ਸਰਕਾਰ ਤੋਂ ਇਹ ਅਪੀਲ ਵੀ ਕੀਤੀ, ‘‘ ਪਰਾਲੀ ਨਾਲ ਸਬੰਧਿਤ ਵਾਤਾਵਰਣ ਆਰਡੀਨੈਂਸ ਅਤੇ ਬਿਜਲੀ ਬਿੱਲ ’ਤੇ ਜੋ ਸਰਕਾਰ ਨੇ ਕਿਸਾਨ ਆਗੂਆਂ ਨਾਲ ਵਾਇਦਾ ਕੀਤਾ ਹੈ, ਉਸ ਨੂੰ ਤੁਰਤ ਪ੍ਰਭਾਵ ਨਾਲ ਪੂਰਾ ਕੀਤਾ ਜਾਵੇ।’’
Farmers thali bajao protest during Modis Mann ki Baat
ਸੈਲਜਾ ਨੇ ਕਿਹਾ, ‘‘ਇਸ ਭੀਸ਼ਣ ਠੰਢ ’ਚ ਕਿਸਾਨ ਸੜਕਾਂ ’ਤੇ ਅੰਦੋਲਨ ਕਰ ਰਹੇ ਹਨ ਅਤੇ 46 ਕਿਸਾਨ ਅਪਣਾ ਬਲਿਦਾਨ ਦੇ ਚੁੱਕੇ ਹਨ। ਇਕੱਲੇ ਹਰਿਆਣਾ ਤੋਂ 10 ਤੋਂ ਵੱਧ ਕਿਸਾਨ ਇਸ ਅੰਦੋਲਨ ’ਚ ਅਪਣੀ ਜਾਨ ਗੁਆ ਚੁੱਕੇ ਹਨ। ਸਾਡੀ ਮੰਗ ਹੈ ਕਿ ਇਸ ਅੰਦੋਲਨ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦਿਤੀ ਜਾਵੇ।’’