
ਲੋਕਾਂ ਨੂੰ ਸਫਾਈ ਬਾਰੇ ਕਰਨਗੇ ਜਾਗਰੂਕ
ਨਵੀਂ ਦਿੱਲੀ ( ਗੁਰਪ੍ਰੀਤ ਸਿੰਘ ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।
Avatar Singh
ਉਥੇ ਹੀ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਇਸ ਕਿਸਾਨੀ ਸੰਘਰਸ਼ ਵਿਚ ਆਪਣਾ ਹਿੱਸਾ ਪਾ ਰਹੇ ਹਨ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਅਵਤਾਰ ਸਿੰਘ ਜੋ ਕਿ ਕਾਫੀ ਲੰਮੇ ਸਮੇਂ ਤੋਂ ਅੰਮ੍ਰਿਤਸਰ ਵਿਚ ਸਫਾਈ ਦੀ ਸੇਵਾ ਕਰ ਹਨ ਨਾਲ ਗੱਲਬਾਤ ਕੀਤੀ ਗਈ।
Avatar Singh
ਉਨ੍ਹਾਂ ਨੇ ਕਿਹਾ ਕਿ ਸਾਡੇ ਸ਼ਹਿਰ ਵਿਚ ਜਿਥੇ ਵੀ ਲੰਗਰ ਲੱਗਦਾ ਹੈ ਸਾਡੀ ਸਾਰੀ ਟੀਮ ਉਥੇ ਸਫਾਈ ਦੀ ਸੇਵਾ ਕਰਦੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਟੀਮ ਦਿੱਲੀ ਵਿਖੇ ਵੀ ਸਫਾਈ ਦੀ ਸੇਵਾ ਕਰੇਗੀ, ਉਹਨਾਂ ਕਿਹਾ ਕਿ ਉਹ ਦਿੱਲੀ ਵਿਚ 90% ਗੰਦਗੀ ਮਿਟਾ ਦੇਣਗੇ।
Avatar Singh
ਉਹਨਾਂ ਕਿਹਾ ਕਿ ਸਾਡੇ ਜੱਥੇ ਵਿਚ ਕੁੱਲ 15 ਬੰਦੇ ਹਨ ਉਹ ਸਾਰੇ ਜਾ ਕੇ ਉਥੇ ਸੇਵਾ ਕਰਾਉਣਗੇ। ਉਥੇ ਰਹਿ ਕੇ ਸਫਾਈ ਕਰਕੇ ਲੋਕਾਂ ਨੂੰ ਸੁਨੇਹਾ ਦੇਵਾਂਗੇ ਕਿ ਗੰਦਗੀ ਨਹੀਂ ਪਾਉਣੀ, ਸਫਾਈ ਦਾ ਧਿਆਨ ਰੱਖਣ ਹੈ।
Avatar Singh
ਉਹਨਾਂ ਕਿਹਾ ਕਿ ਉਹ ਆਪਣੇ ਨਾਲ ਬੋਰੇ ਲੈ ਕੇ ਜਾ ਰਹੇ ਹਨ ਉਹ ਲੋਕਾਂ ਨੂੰ ਕਹਿਣਗੇ ਵੀ ਕੋਈ ਵੀ ਵੇਸਟ ਚੀਜ਼ ਨੂੰ ਇਸ ਵਿਚ ਪਾਉਣ। ਉਹ ਸਭ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਜਾਣਗੇ ਉਥੇ ਜਾ ਕੇ ਸੇਵਾ ਕਰਣਗੇ। ਉਹਨਾਂ ਮੋਦੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣ।
Avatar Singh
ਉਹਨਾਂ ਕਿਹਾ ਕਿ ਮੋਦੀ ਸਰਕਾਰ ਖੁਦ ਕਿਸਾਨ ਨਹੀਂ ਹਨ ਉਹਨਾਂ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਨਹੀਂ ਪਤਾ, ਜਦੋਂ ਕਿਸਾਨ ਹੀ ਕਹਿ ਰਹੇ ਹਨ ਕਿ ਉਹਨਾਂ ਨੂੰ ਇਹ ਕਾਨੂੰਨ ਨਹੀਂ ਚਾਹੀਦੇ ਫਿਰ ਮੋਦੀ ਸਰਕਾਰ ਨੂੰ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।