ਹਾਈਕੋਰਟ ਦੇ ਹੁਕਮ ਦੇ ਬਾਵਜੂਦ ਮੌਤ ਨਾਲ ਲੜ ਰਹੇ ਬੱਚੇ ਨੂੰ ਨਹੀਂ ਮਿਲਿਆ ਵੈਂਟੀਲੇਟਰ
Published : Feb 1, 2019, 12:06 pm IST
Updated : Feb 1, 2019, 5:51 pm IST
SHARE ARTICLE
Three year old Ashfaq
Three year old Ashfaq

ਹਸਪਤਾਲ ਵਿਚ ਭਰਤੀ ਬੱਚੇ ਦੇ ਪਰਵਾਰ ਵਾਲੇ ਹੁਣ ਬੱਚੇ ਨੂੰ ਅੰਬੂ ਬੈਗ ਨਾਲ ਸਾਹ ਦੇਣ ਤੋਂ ਮਜ਼ਬੂਰ ਹਨ।

ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਲੋਕਨਾਇਕ ਹਸਪਤਾਲ ਵਿਚ ਭਰਤੀ ਤਿੰਨ ਸਾਲ ਦੀ ਫਰਹਾਨ ਦੀ ਜਿੰਦਗੀ ਅਤੇ ਮੌਤ ਵਿਚਕਾਰ ਲੜਾਈ ਜਾਰੀ ਹੈ। ਹਾਈਕੋਰਟ ਦੇ ਹੁਕਮ ਤੋਂ ਬਾਅਦ ਵੀ ਹਸਪਤਾਲ ਪ੍ਰਬੰਧਨ ਨੇ ਬੱਚੇ ਨੂੰ ਵੈਂਟੀਲੇਟਰ ਉਪਲਬਧ ਨਹੀਂ ਕਰਵਾਇਆ ਹੈ। ਹਸਪਤਾਲ ਵਿਚ ਭਰਤੀ ਬੱਚੇ ਦੇ ਪਰਵਾਰ ਵਾਲੇ ਹੁਣ ਬੱਚੇ ਨੂੰ ਅੰਬੂ ਬੈਗ ਨਾਲ ਸਾਹ ਦੇਣ ਤੋਂ ਮਜ਼ਬੂਰ ਹਨ। ਦੂਜੇ ਪਾਸੇ ਡਾਕਟਰਾਂ ਦਾ ਤਰਕ ਹੈ ਕਿ

Lok Nayak Jai Prakash Narayan HospitalLok Nayak Jai Prakash Narayan Hospital

ਬੱਚੇ ਦੇ ਲੀਵਰ ਅਤੇ ਕਿਡਨੀ ਨੇ ਕੰਮ ਕਰਨਾ ਬੰਦ ਕਰ ਦਿਤਾ ਹੈ, ਅਤੇ ਉਸ ਦਾ ਬ੍ਰੇਨ ਡੈੱਡ ਹੋ ਚੁੱਕਿਆ ਹੈ। ਇਸ ਲਈ ਵੈਂਟੀਲੇਟਰ ਦੇਣ 'ਤੇ ਵੀ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕਦੀ। ਲੋਕਨਾਇਕ ਹਸਪਤਾਲ ਵਿਖੇ ਭਰਤੀ ਬੱਚੇ ਦੇ ਪਿਤਾ ਅਸ਼ਫਾਕ ਦਾ ਕਹਿਣਾ ਹੈ ਕਿ ਡਾਕਟਰ ਸਾਨੂੰ ਇਹ ਕਹਿ ਰਹੇ ਹਨ ਕਿ ਬੱਚੇ ਦੇ ਲੀਵਰ ਅਤੇ ਕਿਡਨੀ ਨੇ ਕੰਮ ਕਰਨਾ ਬੰਦਾ ਕਰ ਦਿਤਾ ਹੈ,

ventilatorventilator

ਅਜਿਹੇ ਵਿਚ ਵੈਂਟੀਲੇਟਰ ਦੇਣ ਦਾ ਲਾਭ ਨਹੀਂ ਹੋਵੇਗਾ। ਪਰ ਜਦ ਮੇਰੇ ਬੇਟੇ ਨੂੰ ਵੈਂਟੀਲੇਟਰ ਦੀ ਲੋੜ ਸੀ ਉਸ ਵੇਲ੍ਹੇ ਵੀ ਨਹੀਂ ਦਿਤਾ ਗਿਆ। ਡਾਕਟਰ ਮੇਰੇ ਬੇਟੇ ਨੂੰ ਬ੍ਰੇਨ ਡੈੱਡ ਦੱਸ ਰੇ ਹਨ। ਪਰ ਉਹ ਮੂਵਮੇਂਟ ਕਰ ਰਿਹਾ ਹੈ। ਜਦ ਅਸੀਂ ਉਸ ਦੇ ਪੈਰਾਂ 'ਤੇ ਹੱਥ ਲਗਾਉਂਦੇ ਹਾਂ ਉਹ ਇਸ ਨੂੰ ਮਹਿਸੂਸ ਕਰਦਾ ਹੈ। ਜੇਕਰ ਬ੍ਰੇਨ ਡੈੱਡ ਹੁੰਦਾ ਤਾਂ ਅਜਿਹਾ ਨਾ ਕਰਦਾ।

Brain DeadBrain Dead

ਡਾਕਟਰ ਇਹ ਵੀ ਕਹਿ ਰਹੇ ਹਨ ਕਿ ਬੱਚਾ ਵੱਧ ਤੋਂ ਵੱਧ 10 ਦਿਨ ਤੱਕ ਜਿੰਦਾ ਰਹਿ ਸਕਦਾ ਹੈ। ਅਸ਼ਫਾਕ ਨੇ ਰੋਂਦੇ ਹੋਏ ਦੱਸਿਆ ਕਿ ਮੇਰੇ ਬਾਅਦ ਤੋਂ ਜੋ ਆਇਆ, ਉਸ ਨੂੰ ਵੈਂਟੀਲੇਟਰ ਦੇ ਦਿਤਾ ਗਿਆ। ਪਰ ਮੇਰੇ ਬੱਚੇ ਨੂੰ ਵੈਂਟੀਲੇਟਰ ਨਹੀਂ ਮਿਲਿਆ। ਹਸਪਤਾਲ ਜਾਂ ਸਰਕਾਰ ਨਾਲ ਮੇਰੀ ਕੋਈ ਦੁਸ਼ਮਨੀ ਨਹੀਂ ਹੈ। ਮੇਰੇ ਬੱਚੇ ਨੂੰ ਵੈਂਟੀਲੇਟਰ ਦੇ ਕੇ ਉਸ ਨੂੰ ਬਚਾ ਲਿਆ ਜਾਵੇ। 

Dr. Kishore SinghDr. Kishore Singh

ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਅੱਜ ਦਿੱਲੀ ਸਰਕਾਰ ਨੂੰ ਹਾਈਕੋਰਟ ਵਿਚ ਅਪਣਾ ਜਵਾਬ ਵੀ ਦਾਖਲ ਕਰਨਾ ਹੈ। ਇਸ ਸਬੰਧੀ ਡਾ.ਕਿਸ਼ੋਰ ਸਿੰਘ ਨਿਰਦੇਸ਼ਕ ਲੋਕਨਾਇਕ ਹਸਪਤਾਲ ਦਾ ਕਹਿਣਾ ਹੈ ਕਿ ਬੱਚੇ ਦਾ ਬ੍ਰੇਨ ਡੈੱਡ ਹੋ ਚੁੱਕਾ ਹੈ, ਅਜਿਹੇ ਵਿਚ ਵੈਂਟੀਲੇਟਰ ਦੇ ਕੇ ਵੀ ਉਸ ਦੀ ਜਾਨ ਨੂੰ ਬਚਾਇਆ ਨਹੀਂ ਜਾ ਸਕਦਾ। ਇਸ ਲਈ ਵੈਂਟੀਲੇਟਰ ਨਹੀਂ ਦਿਤਾ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement