
ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਵੰਡੇ ਜਾਣ ਵਾਲੇ ਦੁਪਹਿਰ ਦੇ ਖਾਣੇ 'ਚ ਗਡ਼ਬਡ਼ੀ ਦੀਆਂ ਸ਼ਿਕਾਇਤੇਂ ਤਾਂ ਅਕਸਰ ਆਉਂਦੀ ਰਹਿੰਦੀਆਂ ਹਨ ਪਰ ਮਹਾਰਾਸ਼ਟਰ 'ਚ.....
ਨਾਂਦੇੜ: ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਵੰਡੇ ਜਾਣ ਵਾਲੇ ਦੁਪਹਿਰ ਦੇ ਖਾਣੇ 'ਚ ਗਡ਼ਬਡ਼ੀ ਦੀਆਂ ਸ਼ਿਕਾਇਤੇਂ ਤਾਂ ਅਕਸਰ ਆਉਂਦੀ ਰਹਿੰਦੀਆਂ ਹਨ ਪਰ ਮਹਾਰਾਸ਼ਟਰ 'ਚ ਬੁੱਧਵਾਰ ਨੂੰ ਕਾਫ਼ੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਮਿਡ ਡੇ ਮੀਲ 'ਚ ਚੂਹੇ,ਕਾਕਰੋਚ ਮਿਲਣ ਦੀ ਕਈ ਖਬਰਾਂ ਆ ਚੁੱਕੀਆਂ ਹਨ ਪਰ ਹੁਣ ਮਹਾਰਾਸ਼ਟਰ ਦੇ ਸਰਕਾਰੀ ਸਕੂਲ 'ਚ ਬੱਚਿਆਂ ਦੇ ਖਾਣੇ 'ਚ ਸੱਪ ਮਿਲੀਆ ਅਤੇ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿਤਾ।
Snake in khichdi
ਦੱਸ ਦਈਾਂਏ ਕਿ ਨਾਂਦੇਡ਼ ਜਿਲ੍ਹੇ 'ਚ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦੇ ਤਹਿਤ ਖਾਣ ਨੂੰ ਦਿਤੀ ਗਈ ਖਿਚੜੀ 'ਚ ਸੱਪ ਦੇ ਮਿਲਣ ਨਾਲ ਹੜਕੰਪ ਮੱਚ ਗਿਆ। ਇਹ ਘਟਨਾ ਬੁੱਧਵਾਰ ਨੂੰ ਗਰਗਵਾਨ ਜਿਲ੍ਹਾਂ ਪਰਿਸ਼ਦ ਪ੍ਰਾਇਮਰੀ ਸਕੂਲ 'ਚ ਬੱਚਿਆਂ ਨੂੰ ਮਿਡ ਡੇ ਮੀਲ ਪਰੋਣ ਦੌਰਾਨ ਸਾਹਮਣੇ ਆਈ ਹੈ।
Maharashtra
ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਉਕਤ ਸਕੂਲ 'ਚ ਪਹਿਲੀ ਤੋਂ ਪੰਜਵੀ ਤੱਕ 80 ਤੋਂ ਜ਼ਿਆਦਾ ਬੱਚੇ ਪੜ੍ਹਦੇ ਹਨ। ਇਹ ਸਕੂਲ ਨਾਂਦੇਡ਼ ਤੋਂ 50 ਕਿਲੋਮੀਟਰ ਦੂਰ ਸਥਿਤ ਹੈ। ਸਕੂਲ ਦੇ ਕਰਮਚਾਰੀਆਂ ਨੇ ਜਿਵੇਂ ਹੀ ਖਿਚੜੀ ਬੱਚਿਆਂ ਨੂੰ ਦੇਣੀ ਸ਼ੁਰੂ ਕੀਤੀ ਤਾਂ ,ਉਹ ਖਿਚੜੀ ਦੇ ਵੱਡੇ ਪਾਤਰ 'ਚ ਸੱਪ ਨੂੰ ਵੇਖ ਕੇ ਹੈਰਾਨ ਰਹਿ ਗਏ।
Students
ਦੂਜੇ ਪਾਸੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਨਾਂਦੇਡ਼ ਜਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਪ੍ਰਸ਼ਾਂਤ ਦਿਗਰਾਸਕਰ ਨੇ ਕਿਹਾ ਕਿ ਸੱਪ ਦਾ ਪਤਾ ਚਲਣ ਤੋਂ ਬਾਅਦ ਭੋਜਨ ਸੇਵਾ ਨੂੰ ਤੁਰਤ ਬੰਦ ਕਰ ਦਿਤਾ ਗਿਆ ਜਿਸ ਦੇ ਨਾਲ ਜਿਆਦਾਤਰ ਬੱਚੇ ਭੁੱਖੇ ਰਹਿ ਗਏ। ਦਿਗਰਾਸਕਰ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਦੇ ਆਦੇਸ਼ ਦਿਤੇ ਗਏ ਹਨ ਅਤੇ ਰਿਪੋਰਟ ਮਿਲਣ ਤੋਂ ਬਾਅਦ ਜਰੂਰੀ ਕਾਰਵਾਈ ਕੀਤੀ ਜਾਵੇਗੀ।