ਕੋਰੋਨਾ ਵਾਇਰਸ ਤੋਂ ਬਚਣ ਲਈ 'ਗਾਂ ਦਾ ਪਿਸ਼ਾਬ ਤੇ ਗੋਬਰ' ਲਾਹੇਵੰਦ: ਹਿੰਦੂ ਮਹਾਸਭਾ
Published : Feb 1, 2020, 11:41 am IST
Updated : Feb 1, 2020, 2:05 pm IST
SHARE ARTICLE
Hindu Mahasabha
Hindu Mahasabha

ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਹੈ...

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਈ ਇਹ ਜਾਨਲੇਵਾ ਬਿਮਾਰੀ ਹੁਣ ਗੁਆਂਢੀ ਦੇਸ਼ਾਂ ਤੱਕ ਵੀ ਪਹੁੰਚ ਚੁੱਕੀ ਹੈ। ਇਸਦਾ ਅਸਰ ਹੁਣ ਭਾਰਤ ਵਿੱਚ ਵੀ ਪਹੁੰਚ ਚੁੱਕਾ ਹੈ। ਕੇਰਲ ‘ਚ ਕੋਰੋਨਾ ਵਾਇਰਸ ਤੋਂ ਪੀੜਿਤ ਇੱਕ ਵਿਅਕਤੀ ਦਾ ਪਹਿਲਾ ਕੇਸ ਦਰਜ ਕੀਤਾ ਗਿਆ।

Corona VirusCorona Virus

ਉਥੇ ਹੀ ਦੂਜੇ ਪਾਸੇ ਚੀਨ ਦੇ ਵੁਹਾਨ ਸ਼ਹਿਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਏਅਰਲਿਫਟ ਕਰਾਉਣ ਲਈ ਭਾਰਤੀ ਫੌਜ ਤਿਆਰੀ ਕਰ ਰਹੀ ਹੈ। ਇਸਦੇ ਲਈ ਦਿੱਲੀ ਦੇ ਨਾਲ ਲਗਦੇ ਮਾਨੇਸਰ ਵਿੱਚ 300 ਬੈਡ ਦਾ ਇੱਕ ਹਸਪਤਾਲ ਤਿਆਰ ਕੀਤਾ ਗਿਆ ਹੈ ਜਿੱਥੇ ਏਅਰਲਿਫਟ ਨਾਲ ਲਿਆਏ ਗਏ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਰੱਖਿਆ ਜਾਵੇਗਾ।

CoronaCorona

ਡਾਕਟਰਾਂ ਨੇ ਇਸਤੋਂ ਬਚਨ ਲਈ ਕਈ ਸਲਾਹਾਂ ਜਾਰੀ ਕੀਤੀਆਂ ਹਨ। ਉਥੇ ਹੀ ਵਿਸ਼ਵ ਹੈਲਥ ਆਰਗਨਾਇਜੇਸ਼ਨ ਨੇ ਹੈਲਥ ਐਮਰਜੈਂਸੀ ਵੀ ਜਾਰੀ ਕਰ ਦਿੱਤੀ ਹੈ। ਇਸ ਨੂੰ ਲੈ ਭਾਰਤ ਵਿੱਚ ਹਿੰਦੂ ਮਹਾਸਭਾ ਦੇ ਇੱਕ ਨੇਤਾ ਨੇ ਇਸ ਜਾਨਲੇਵਾ ਰੋਗ ਤੋਂ ਬਚਨ ਲਈ ਇੱਕ ਬੇਹੱਦ ਅਜੀਬੋਗਰੀਬ ਉਪਾਅ ਸੁਝਾਇਆ ਹੈ।

Corona VirusCorona Virus

ਸਵਾਮੀ ਵਿਸ਼ਨੂ ਮਹਾਰਾਜ ਜੋ ਕਿ ਹਿੰਦੂ ਮਹਾਸਭਾ ਦੇ ਪ੍ਰਧਾਨ ਹਨ ਨੇ ਸ਼ੁੱਕਰਵਾਰ ਨੂੰ ਇਹ ਉਪਾਅ ਦੱਸਿਆ, ਸਵਾਮੀ ਜੀ ਨੇ ਦੱਸਿਆ ਕਿ ਜਾਨਲੇਵਾ ਕੋਰੋਨਾ ਵਾਇਰਸ ਤੋਂ ਬਚਨ ਲਈ ਗਾਂ ਦਾ ਪਿਸ਼ਾਬ ਅਤੇ ਗੋਬਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦੇ ਕੀਟਾਣੂਆਂ ਨੂੰ ਮਾਰਨ ਅਤੇ ਪੂਰੀ ਦੁਨੀਆ ਤੋਂ ਇਸਦਾ ਕਹਿਰ ਖਤਮ ਕਰਨ ਲਈ ਇੱਕ ਖਾਸ ਤਰ੍ਹਾਂ ਦਾ ਯੱਗ ਵੀ ਕਰਾਇਆ ਜਾਵੇਗਾ।

Hindu MahaSabhaHindu MahaSabha

ਉਨ੍ਹਾਂ ਨੇ ਅੱਗੇ ਕਿਹਾ ਕਿ ਗਾਂ ਦੇ ਪਿਸ਼ਾਬ ਅਤੇ ਗੋਬਰ ਦਾ ਸੇਵਨ ਕਰਨ ਨਾਲ ਸੰਕ੍ਰਾਮਿਕ ਕੋਰੋਨਾ ਵਾਇਰਸ ਦਾ ਪ੍ਰਭਾਵ ਖਤਮ ਹੋ ਜਾਵੇਗਾ। ਜੇਕਰ ਕੋਈ ਸ਼ਖਸਓਮ ਨਮ:ਸ਼ਿਵਾਏ” ਬੋਲਦੇ ਹੋਏ ਆਪਣੇ ਸਰੀਰ ਉੱਤੇ ਗੋਬਰ ਦਾ ਲੇਪ ਲਗਾਉਂਦਾ ਹੈ ਤਾਂ ਕੋਰੋਨਾ ਵਾਇਰਸ ਨਾਲ ਉਸਦੀ ਜਾਨ ਬਚ ਸਕਦੀ ਹੈ।

Hindu MahaSabhaHindu MahaSabha

ਦੱਸ ਦਈਏ ਕਿ ਵਿਸ਼ਵ ਹੈਲਥ ਆਰਗਨਾਇਜੇਸ਼ਨ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਇਸਨੂੰ ਗਲੋਬਲ ਹੈਲਥ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਚੀਨ ਵਿੱਚ ਇਸਤੋਂ ਮਰਨ ਵਾਲਿਆਂ ਦੀ ਗਿਣਤੀ 213 ਹੋ ਗਈ ਜਦੋਂ ਕਿ 9,692 ਲੋਕ ਹੁਣ ਵੀ ਇਸਤੋਂ ਪੀੜਿਤ ਦੱਸੇ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement