
ਕੇਰਲਾ ਦੇ ਹਸਪਤਾਲ ਵਿਚ ਦਾਖ਼ਲ ਹੈ ਚੀਨ ਤੋਂ ਮੁੜਿਆ ਵਿਦਿਆਰਥੀ
ਨਵੀਂ ਦਿੱਲੀ : ਸਿਹਤ ਮੰਤਰਾਲੇ ਨੇ ਦਸਿਆ ਹੈ ਕਿ ਕੇਰਲਾ ਵਿਚ 'ਕੋਰੋਨਾ' ਵਾਇਰਸ ਦੇ ਇਕ ਮਾਮਲੇ ਦੀ ਪੁਸ਼ਟੀ ਹੋ ਗਈ ਹੈ। ਮਰੀਜ਼ ਚੀਨ ਦੀ ਵੁਹਾਨ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਮੰਤਰਾਲੇ ਨੇ ਦਸਿਆ ਕਿ ਵਿਦਿਆਰਥੀ ਦੀ ਜਾਂਚ ਦੇ ਨਤੀਜੇ ਪਾਜ਼ੇਟਿਵ ਆਏ ਹਨ ਜਿਸ ਮਗਰੋਂ ਉਸ ਨੂੰ ਹਸਪਤਾਲ ਵਿਚ ਵਖਰਾ ਰਖਿਆ ਗਿਆ ਹੈ। ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਸ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਹ ਵਿਦਿਆਰਥੀ ਕੁੱਝ ਸਮਾਂ ਪਹਿਲਾਂ ਹੀ ਭਾਰਤ ਪਰਤਿਆ ਸੀ
Photo
ਕੇਰਲਾ ਦੀ ਸਿਹਤ ਮੰਤਰੀ ਕੇ ਕੇ ਸ਼ੈਲਜਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਮਰੀਜ਼ ਨੂੰ ਥਰੀਸੁਰ ਸ਼ਹਿਰ ਦੇ ਹਸਪਤਾਲ ਵਿਚ ਵਖਰੇ ਵਾਰਡ ਵਿਚ ਰਖਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਅਧਿਕਾਰੀ ਇਕ ਹੋਰ ਜਾਂਚ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਅੰਤਮ ਤੌਰ 'ਤੇ ਨਤੀਜਾ ਕਢਿਆ ਜਾ ਸਕਦਾ ਹੈ ਕਿ ਮਰੀਜ਼ ਵਾਇਰਸ ਤੋਂ ਪੀੜਤ ਹੈ ਜਾਂ ਨਹੀਂ।
Photo
ਸ਼ੈਲਜਾ ਨੇ ਕਿਹਾ, 'ਚੀਨ ਤੋਂ ਮੁੜੇ ਚਾਰ ਵਿਦਿਆਰਥੀਆਂ ਵਿਚੋਂ ਇਕ ਕੋਰੋਨਾ ਵਾਇਰਸ ਤੋਂ ਪੀੜਤ ਨਿਕਲਿਆ ਹੈ। ਕੁਲ 20 ਨਮੂਨੇ ਪੁਣੇ ਦੀ ਲੈਬ ਵਿਚ ਭੇਜ ਗਏ ਸਨ ਜਿਨ੍ਹਾਂ ਵਿਚੋਂ 10 ਨਮੂਨੇ ਪਾਜ਼ੇਟਿਵ ਆਏ ਹਨ ਪਰ ਇਨ੍ਹਾਂ ਵਿਚੋਂ ਇਕ ਵਿਚ ਵਾਇਰਸ ਮਿਲਿਆ।
Photo
ਇਸੇ ਦੌਰਾਨ, ਭਾਰਤ ਸਰਕਾਰ ਨੇ ਅਪਣੇ ਨਾਗਰਿਕਾਂ ਨੂੰ ਚੀਨ ਵਿਚੋਂ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ। ਵਿਦੇਸ਼ ਮੰਤਰਾਲੇ ਨੇ ਵੁਹਾਨ ਸ਼ਹਿਰ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਸਹਿਮਤੀ ਫ਼ਾਰਮ ਦਿਤਾ ਹੈ ਜਿਸ ਵਿਚ ਉਹ ਚੀਨ ਵਿਚੋਂ ਨਿਕਲਣ ਦੀ ਸਹਿਮਤੀ ਦੇਣਗੇ।
Photo
ਇਸੇ ਫ਼ਾਰਮ ਜ਼ਰੀਏ ਵਿਦੇਸ਼ ਮੰਤਰਾਲਾ ਚੀਨ ਦੇ ਇਸ ਸ਼ਹਿਰ ਵਿਚ ਫਸੇ ਭਾਰਤੀਆਂ ਬਾਰੇ ਜਾਣਕਾਰੀ ਲੈ ਸਕੇਗਾ। ਕੇਂਦਰ ਸਰਕਾਰ ਨੇ ਇਸ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਵੇਖਦਿਆਂ ਨਿਗਰਾਨੀ ਦਾ ਕੰਮ 20 ਹਵਾਈ ਅੱਡਿਆਂ ਤਕ ਵਧਾ ਦਿਤਾ ਹੈ।