Budget 2020 : ਜਾਣੋ ਪੂਰੇ ਬਜਟ ਵਿਚ ਸਰਕਾਰ ਦੁਆਰਾ ਕੀਤੇ ਗਏ ਐਲਾਨਾਂ ਬਾਰੇ
Published : Feb 1, 2020, 9:22 am IST
Updated : Feb 1, 2020, 3:08 pm IST
SHARE ARTICLE
Photo
Photo

ਨਿਰਮਲਾ ਸੀਤਾਰਾਮਨ ਨੇ ਹੁਣ ਤੱਕ ਦਾ ਦਿੱਤਾ ਸੱਭ ਤੋਂ ਵੱਡਾ ਭਾਸ਼ਣ, ਪੂਰੀ ਨਹੀਂ ਕਰ ਪਾਈ ਸਪੀਚ

ਨਵੀਂ ਦਿੱਲੀ

 

ਸ਼ੇਅਰ ਬਜ਼ਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਨਹੀਂ ਆਇਆ ਰਾਸ!

ਵਿੱਤ ਮੰਤਰੀ ਦਾ ਬਜਟ ਭਾਸ਼ਣ ਹੋਣ ਤੋਂ ਤੁਰੰਤ ਬਾਅਦ ਸੰਸੈਕਸ ਵਿਚ ਹਲਚਲ ਵੱਧ ਗਈ ਹੈ। ਸ਼ੇਅਰ ਬਜ਼ਾਰ ਲਗਾਤਾਰ ਗਿਰ ਰਿਹਾ ਹੈ ਅਤੇ ਹੁਣ ਤੱਕ 600 ਅੰਕ ਤੱਕ ਗੁਆ ਚੁੱਕਿਆ ਹੈ

ਨਿਰਮਲਾ ਸੀਤਾਰਾਮਨ ਨੇ ਹੁਣ ਤੱਕ ਦਾ ਦਿੱਤਾ ਸੱਭ ਤੋਂ ਵੱਡਾ ਭਾਸ਼ਣ, ਪੂਰੀ ਨਹੀਂ ਕਰ ਪਾਈ ਸਪੀਚ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਹੁਣ ਤੱਕ ਦਾ ਸੱਭ ਤੋਂ ਵੱਡਾ ਭਾਸ਼ਣ ਦਿੱਤਾ ਹੈ। ਢਾਈ ਘੰਟੇ ਲੰਬੇ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਗੱਲ ਵਿਚ ਕੁੱਝ ਦਿੱਕਤ ਆ ਗਈ ਇਸ ਤੋਂ ਬਾਅਦ ਕਈ ਕੇਂਦਰੀ ਮੰਤਰੀਆਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਜਟ ਰੱਖ ਦੇਣ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਬਾਕੀ ਭਾਸ਼ਣ ਸਦਨ ਦੇ ਪਟਲ ਉੱਤੇ ਰੱਖ ਦਿੱਤਾ।

ਸਹਿਕਾਰਤਾਵਾਂ ਲਈ ਟੈਕਸ ਦਰ ਵਿਚ ਰਾਹਤ- ਸੀਤਾਰਾਮਨ

ਆਡੀਟ ਦੇ ਲਈ ਕੁੱਲ ਟਰਨਓਵਰ ਸੀਮਾ 5 ਕਰੋੜ ਰੁਪਏ ਹੈ

ਸਸਤੇ ਮਕਾਨ ਦੀ ਖਰੀਦ ਦੇ ਲਈ ਡੇਢ ਕਰੋੜ ਰੁਪਏ ਦੀ ਵਾਧੂ ਕਟੌਤੀ ਇਕ ਸਾਲ ਵਧਾਉਣ ਦਾ ਪ੍ਰਸਤਾਵ

ਸਹਿਕਾਰਤਾਵਾਂ ਲਈ ਟੈਕਸ ਦਰ ਵਿਚ ਰਾਹਤ

ਮਿਡਲ ਕਲਾਸ ਨੂੰ ਟੈਕਸ ਤੋਂ ਵੱਡੀ ਰਾਹਤ!

ਸਲਾਨਾ 5 ਲੱਖ ਰੁਪਏ ਕਮਾਉਣ ਵਾਲਿਆਂ ਨੂੰ ਕੋਈ ਟੈਕਸ ਨਹੀਂ ਦੇਣ ਹੋਵੇਗਾ। ਟੈਕਸ ਅਦਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੰਦਿਆਂ ਸੀਤਾਰਾਮਨ ਨੇ ਕਿਹਾ ਕਿ ਹੁਣ

5 ਤੋਂ 7.5 ਲੱਖ ਰੁਪਏ ਦੀ ਕਮਾਈ ਕਰਨ ਵਾਲਿਆ ਨੂੰ 10 ਫ਼ੀਸਦੀ ਟੈਕਸ ਦੇਣਾ ਹੋਵੇਗਾ

7.5 ਤੋਂ 10 ਲੱਖ ਰੁਪਏ ਦੀ ਕਮਾਈ ਕਰਨ ਵਾਲਿਆ ਨੂੰ 15 ਫ਼ੀਸਦੀ ਟੈਕਸ ਦੇਣ ਹੋਵੇਗਾ

10 ਤੋਂ 12.5 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲਿਆ ਨੂੰ 20 ਫ਼ੀਸਦੀ ਟੈਕਸ ਦੇਣਾ ਹੋਵੇਗਾ

12.5-15 ਲੱਖ ਰੁਪਏ ਤੱਕ ਕਮਾਈ ਕਰਨ ਵਾਲਿਆਂ ਨੂੰ 25 ਫ਼ੀਸਦੀ ਟੈਕਸ ਦੇਣਾ ਹੋਵੇਗਾ

15 ਲੱਖ ਅਤੇ ਉਸ ਤੋਂ ਵੱਧ ਕਮਾਈ ਕਰਨ ਵਾਲਿਆਂ ਨੂੰ 30 ਫ਼ੀਸਦੀ ਟੈਕਸ ਦੇਣਾ ਹੋਵੇਗਾ

LIC 'ਚੋਂ ਕੁੱਝ ਹਿੱਸੇਦਾਰੀ ਸਰਕਾਰ ਵੇਚੇਗੀ- ਵਿੱਤ ਮੰਤਰੀ, ਵਿਰੋਧੀਆਂ ਦਾ ਹੰਗਾਮਾਂ

ਵਿੱਤ ਮੰਤਰੀ ਨੇ ਜਦੋਂ ਇਹ ਐਲਾਨ ਕੀਤਾ ਹੈ ਕਿ ਸਰਕਾਰ ਐਲਆਈਸੀ ਵਿਚੋਂ ਆਪਣੀ ਹਿੱਸੇਦਾਰੀ ਨੂੰ ਵੇਚੇਗੀ ਉਦੋਂ ਹੀ ਵਿਰੋਧੀ ਧੀਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਨਿਰਮਲਾ ਸੀਤਾਰਾਮਨ ਨੇ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਨੇ ਆਪਣੀ ਰਿਪੋਰਟ ਦਿੱਤੀ ਹੈ ਜਿਸ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ 2020-21 ਦੇ ਲਈ ਜੀਡੀਪ ਦਾ ਅਨੁਮਾਨ 10 ਫ਼ੀਸਦੀ ਦਾ ਹੈ ਅਤੇ ਇਸ ਵਿੱਤੀ ਸਾਲ ਵਿਚ ਖਰਚ ਦਾ ਅਨੁਮਾਨ 26 ਲੱਖ ਕਰੋੜ ਰੁਪਏ ਦਾ ਹੈ।

ਬੈਂਕਾ ਵਿਚ ਰੱਖੀ ਪੂੰਜੀ ਸੁਰੱਖਿਅਤ ਰਹੇਗੀ-ਸੀਤਾਰਾਮਨ

ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਬੈਕਾਂ ਵਿਚ ਲੋਕਾਂ ਦੀ ਜਮ੍ਹਾਂ 5 ਲੱਖ ਰੁਪਏ ਤੱਕ ਦੀ ਰਾਸ਼ੀ ਹੁਣ ਸੁਰੱਖਿਅਤ ਰਹੇਗੀ ਪਹਿਲਾਂ ਇਹ ਸੀਮਾਂ ਕੇਵਲ ਇਕ ਲੱਖ ਰੁਪਏ ਦੀ ਸੀ। ਸੀਤਾਰਾਮਨ ਨੇ ਕਿਹਾ ਕਿ IDBI ਬੈਂਕ ਦੀ ਬਾਕੀ ਪੂੰਜੀ ਐਕਸਚੇਜ ਵਿਚ ਵੇਚੀ ਜਾਵੇਗੀ

ਲੱਦਾਖ ਦੇ ਲਈ 5958 ਕਰੋੜ ਰੁਪਏ ਦਾ ਐਲਾਨ- ਸੀਤਾਰਾਮਨ

ਜੰਮੂ ਕਸ਼ਮੀਰ ਤੋਂ ਵੱਖ ਕਰ ਯੂਟੀ ਬਣਾਏ ਲਦਾਖ ਦੇ ਲਈ ਨਿਮਰਲਾ ਸੀਤਾਰਮਾਨ ਨੇ 5958 ਕਰੋੜ ਰੁਪਏ ਦੇ ਬਜਟ ਦਾ ਐਲਾਨ ਕੀਤਾ ਹੈ। ਸੀਤਾਰਾਮਨ ਨੇ ਦੱਸਿਆ ਕਿ 2022 ਵਿਚ ਭਾਰਤ ਜੀ-20 ਸੰਮੇਲਨ ਦਾ ਆਯੋਜਨ ਕਰੇਗਾ ਇਸ ਦੇ ਲਈ ਸਰਕਾਰ ਵੱਲੋਂ 100 ਕਰੋੜ ਰੁਪਏ ਦਿੱਤੇ ਜਾਣਗੇ।

ਸਾਡੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਸਰਕਾਰ, ਰਾਸ਼ਟਰੀ ਸੁਰੱਖਿਆ ਸਾਡੇ ਲਈ ਵੱਡਾ ਮੁੱਦਾ-ਸੀਤਾਰਾਮਨ

ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿਚ ਐਲਾਨ ਕੀਤਾ ਹੈ ਕਿ ''ਇਤਿਹਾਸਿਕ ਵਿਰਾਸਤਾਂ ਦੇ ਲਈ 300 ਕਰੋੜ ਦਾ ਪੈਕੇਜ ਦਿੱਤਾ ਜਾਵੇਗਾ। ਸਾਫ ਹਵਾ ਦੇ ਲਈ 4400 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਵਿਚ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਸੱਭ ਤੋਂ ਜਿਆਦਾ ਮਹੱਤਵਪੂਰਨ ਹੈ। ਪੀਐਮ ਮੋਦੀ ਦੀ ਅਗਵਾਈ ਵਿਚ ਸਾਡੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਰਹੀ ਹੈ। ਟੈਕਸਪੇਏਰਸ ਦੇ ਨਾਮ 'ਤੇ ਵਸੂਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟੈਕਸ ਅਦਾ ਕਰਨ ਵਾਲਿਆ ਲਈ ਸਰਕਾਰ ਨੇ ਵੱਡੇ ਕਦਮ ਚੁੱਕੇ ਹਨ। ਰਾਸ਼ਟਰੀ ਭਰਤੀ ਏਜੰਸੀ ਦਾ ਪ੍ਰਸਤਾਵ ਰੱਖਿਆ ਜਾਵੇਗਾ''।

ਦੇਸ਼ ਵਿਚ ਆਈਕੋਨਿਕ ਮਿਊਜਿਅਮ ਬਣਾਏ ਜਾਣਗੇ- ਸੀਤਾਰਾਮਨ

ਇੰਡੀਅਨ ਇੰਸਟੀਚਿਊਟ ਆਫ ਕਲਚਰ ਬਨਾਉਣ ਦਾ ਪ੍ਰਸਤਾਵ, ਦੇਸ਼ ਵਿਚ ਕੁੱਝ ਆਈਕੋਨਿਕ ਮਿਊਜਿਅਮ ਬਣਾਏ ਜਾਣਗੇ ਜਿਸ ਵਿਚ ਮੇਰਠ ਜਿਲ੍ਹੇ ਦਾ ਹਸਿਤਨਾਪੁਰ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਰਾਖੀਗੜੀ, ਸ਼ਿਵਸਾਗਰ, ਧੋਲਾਵੀਰਾ ਗੁਜਰਾਤ, ਤਮਿਲਨਾਡੂ ਦੇ ਅਦਿਚਨਲੂਰ ਪਿੰਡ ਦਾ ਜ਼ਿਕਰ ਕੀਤਾ ਗਿਆ ਹੈ।

ਮਹਿਲਾਵਾਂ ਦੇ ਲਈ ਸਰਕਾਰ ਦਾ ਵੱਡਾ ਐਲਾਨ, ਬੇਟੀ ਬਚਾਓ-ਬੇਟੀ ਪੜਾਓ ਨੂੰ ਮਿਲਿਆ ਸਹਿਯੋਗ- ਸੀਤਾਰਾਮਨ

ਇਕ ਲੱਖ ਗ੍ਰਾਮ ਪੰਚਾਇਤ ਨੂੰ ਇਸ ਸਾਲ ਆਪਟੀਕਲ ਫਾਇਬਰ ਨਾਲ ਜੋੜਿਆ ਜਾਵੇਗਾ। ਭਾਰਤਨੇਟ ਯੋਜਨਾ ਦੇ ਅਧੀਨ 6000 ਕਰੋੜ ਰੁਪਏ ਦਾ ਐਲਾਨ, ਬੇਟੀ ਬਚਾਓ-ਬੇਟੀ ਪੜਾਓ ਯੋਜਨਾਵਾਂ ਨੂੰ ਕਾਫੀ ਸਮੱਰਥਨ ਮਿਲਿਆ। 10 ਕਰੋੜ ਪਰਿਵਾਰਾਂ ਦੇ ਨਿਊਟ੍ਰਿਸ਼ਨ ਦੀ ਜਾਣਕਾਰੀ ਦਿੱਤੀ ਜਾਵੇਗੀ । 6 ਲੱਖ ਤੋਂ ਵੱਧ ਆਗਨਵਾੜੀ ਵਰਕਰਾਂ ਨੂੰ ਸਮਾਰਟਫੋਨ ਦਿੱਤਾ ਗਿਆ। ਸੀਤਾਰਾਮਨ ਨੇ ਕਿਹਾ ਕਿ ਮਹਿਲਾਵਾਂ ਦੇ ਵਿਆਹ ਦੀ ਉਮਰ ਵਧਾਈ ਗਈ ਸੀ ਹੁਣ ਸਾਡੀ ਸਰਕਾਰ ਵਿਚ ਲੜਕੀਆਂ ਦੇ ਮਾਂ ਬਣਨ ਦੀ ਉਮਰ ਨੂੰ ਲੈ ਕੇ ਚਰਚਾ ਹੋ ਰਹੀ ਹੈ ਇਸ ਦੇ ਲਈ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ ਜੋ 6 ਮਹੀਨੇ ਵਿਚ ਮੁੱਦੇ 'ਤੇ ਰਿਪੋਰਟ ਤਿਆਰ ਕਰੇਗੀ।

ਜਲਦੀ ਦੋੜੇਗੀ ਬੁਲੇਟ ਟਰੇਨ, ਬਣਾਏ ਜਾਣਗੇ 100 ਹਵਾਈ ਅੱਡੇ- ਸੀਤਾਰਾਮਨ

ਦੇਸ਼ ਵਿਚ ਇੰਨਫਰਾਸਟਰਕਚਰ ਨੂੰ ਵਧਾਉਣ ਦੇ ਲਈ ਸਰਕਾਰ ਵੱਡਾ ਨਿਵੇਸ਼ ਕਰੇਗੀ। ਇਸ ਦੇ ਅਧੀਨ ਮਾਡਰਨ ਰੇਲਵੇ ਸਟੇਸ਼ਨ, ਹਵਾਈ ਅੱਡੇ, ਬਸ ਸਟੈਂਡ, ਲਾਜੀਸਿਟਕ ਸੈਟਰ ਬਣਾਏ ਜਾਣਗੇ। ਇੰਨਫਰਾਸਟਰਕਚਰ ਕੰਪਨੀਆਂ ਨੂੰ ਆਪਣੀ ਸ਼ੁਰੂਆਤ ਵਿਚ ਜੋੜਨ ਲਈ ਅਪੀਲ ਕੀਤੀ ਜਾਵੇਗੀ। ਦਿੱਲੀ-ਮੁੰਬਈ ਐਕਸਪ੍ਰੈਸ-ਵੇ, ਚੇਨੰਈ-ਬੈਗਲੁਰੂ ਐਕਸਪ੍ਰੈਸ-ਵੇ ਨੂੰ ਜਲਦੀ ਪੂਰਾ ਕੀਤਾ ਜਾਵੇਗਾ। 6000 ਕਿਲੋਮੀਟਰ ਵਾਲੇ ਹਾਈਵੇ ਨੂੰ ਮੋਨੋਟਾਇਜ ਕੀਤਾ ਜਾਵੇਗਾ। ਦੇਸ਼ ਵਿਚ 2024 ਤੱਕ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ। 24000 ਕਿਮੀ ਤੱਕ ਟਰੇਨ ਨੂੰ ਇਲੈਕਟ੍ਰਾਨਿਕ ਬਣਾਇਆ ਜਾਵੇਗਾ। ਤੇਜਸ ਟਰੇਨਾਂ ਦੀ ਸੰਖਿਆ ਨੂੰ ਵਧਾਇਆ ਜਾਵੇਗਾ। ਮੁੰਬਈ-ਅਹਿਮਦਾਬਾਦ ਵਿਚਾਲੇ ਬੁਲੇਟ ਟਰੇਨ ਨੂੰ ਦੜਾਉਣ ਲਈ ਕੰਮ ਵਿਚ ਤੇਜੀ ਲਿਆਈ ਜਾਵੇਗੀ। ਜਲ ਵਿਕਾਸ ਮਾਰਗ ਨੂੰ ਵਧਾਇਆ ਜਾਵੇਗਾ। ਟਰਾਂਸਪੋਰਟ ਵਿਚ 1.70 ਲੱਖ ਕਰੋੜ ਰੁਪਏ ਦਾ ਇਨਵੈਸਟ ਕੀਤਾ ਜਾਵੇਗਾ।

ਸਮਾਂ 11:01 ਨਿਰਮਾਣ ਦਾ ਕੇਂਦਰ ਬਣੇਗਾ ਦੇਸ਼, ਹਰੇਕ ਜਿਲ੍ਹੇ ਤੱਕ ਪਹੁੰਚੇਗੀ ਸਰਕਾਰ- ਸੀਤਾਰਾਮਨ

ਸੀਤਾਰਾਮਨ ਨੇ ਐਲਾਨ ਕੀਤਾ ਹੈ ਕਿ ਇੰਨਵੈਸਟਮੈਂਟ ਕਲੀਅਰੈਂਸ ਸੈਲ ਦਾ ਗਠਨ ਕੀਤਾ ਜਾਵੇਗਾ ਜਿਸ ਦੇ ਜਰੀਏ ਇਨਵੈਸਟਮੈਂਟ ਕਰਨ ਵਾਲਿਆਂ ਨੂੰ ਮਦਦ ਦਿੱਤੀ ਜਾਵੇਗੀ। ਇਲੈਕਟ੍ਰਾਨਿਕ ਮੈਨੂਫੈਕਚਰਿੰਗ ਇੰਡਸਟਰੀ ਦੇ ਲਈ ਸਰਕਾਰ ਵੱਲੋਂ ਨਵੀਂ ਸਕੀਮਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ ਮੋਬਾਇਲ ਇਲੈਕਟ੍ਰਾਨਿਕ ਮੈਨੂਫੈਕਚਰ ਨੂੰ ਵਧਾਇਆ ਜਾਵੇਗਾ। ਹਰ ਜਿਲ੍ਹੇ ਵਿਚ ਐਕਸਪੋਰਟ ਹਬ ਬਨਾਉਣ ਦੇ ਲਈ ਯੋਜਨਾ ਚਲਾਈ ਜਾਵੇਗੀ। ਇਸ ਦੇ ਲਈ ਨਿਰਵਿਕ ਯੋਜਨਾ ਦੇ ਅਧੀਨ ਲੋਕਾਂ ਨੂੰ ਲੋਨ ਦਿੱਤਾ ਜਾਵੇਗਾ। ਅਗਲੇ ਪੰਜ ਸਾਲਾਂ ਵਿਚ 100 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਾਉਣ ਦਾ ਟਾਰਗੇਟ ਹੈ।

ਸਮਾਂ 11:52  ਸਿੱਖਿਆ ਪ੍ਰਣਾਲੀ ਦੇ ਲਈ ਮੋਦੀ ਸਰਕਾਰ ਨੇ ਖੋਲਿਆ ਪਿਟਾਰਾ

ਹੁਣ ਆਨਲਾਇਨ ਡਿਗਰੀ ਲੈਵਲ ਪ੍ਰੋਗਰਾਮ ਚਲਾਏ ਜਾਣਗੇ। ਜਲਦੀ ਹੀ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਦਾ ਐਲਾਨ ਕੀਤਾ ਜਾਵੇਗਾ। ਜਿਲ੍ਹਾ ਹਸਪਤਾਲਾਂ ਵਿਚ ਹੁਣ ਮੈਡੀਕਲ ਕਾਲਜ ਬਨਾਉਣ ਦੀ ਯੋਜਨਾ ਵੀ ਬਣਾਈ ਜਾਵੇਗੀ। ਸਥਾਨਕ ਸੰਸਥਾਵਾਂ ਵਿਚ ਕੰਮ ਕਰਨ ਦੇ ਲਈ ਨੌਜਵਾਨ ਇੰਜੀਨਿਅਰਾਂ ਨੂੰ ਇੰਟਰਨਸ਼ਿਪ ਦੀ ਸਹੂਲਤ ਦਿੱਤੀ ਜਾਵੇਗੀ। ਉੱਚ ਪੱਧਰੀ ਸਿੱਖਿਆ ਨੂੰ ਵਧਾਉਣ ਦੇ ਲਈ ਸਰਕਾਰ ਕੰਮ ਕਰ ਰਹੀ ਹੈ, ਦੁਨੀਆਂ ਦੇ ਵਿਦਿਆਰਥੀਆਂ ਨੂੰ ਭਾਰਤ ਵਿਚ ਪੜਨ ਲਈ ਸਹੂਲਤਾਂ ਦਿੱਤੀਆਂ ਜਾਣਗੀਆਂ। ਭਾਰਤ ਦੇ ਵਿਦਿਆਰਥੀਆਂ ਨੂੰ ਵੀ ਏਸ਼ੀਆ, ਅਫਰੀਕਾ ਦੇ ਦੇਸ਼ਾਂ ਵਿਚ ਭੇਜਿਆ ਜਾਵੇਗਾ। ਰਾਸ਼ਟਰੀ ਪੁਲਿਸ ਯੂਨੀਵਰਸਿਟੀ, ਰਾਸ਼ਟਰੀ ਜੂਡੀਸ਼ਿਅਲ ਵਿਗਿਆਨ ਯੂਨੀਵਰਸਿਟੀ ਬਨਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਡਾਕਟਰਾਂ ਦੇ ਲਈ ਇਕ ਬ੍ਰਿਜ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਤਾਂਕਿ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਨੂੰ ਪ੍ਰੋਫੈਸ਼ਨਲ ਗੱਲਾਂ ਦੇ ਬਾਰੇ ਵਿਚ ਦੱਸਿਆ ਜਾ ਸਕੇ।

ਸਮਾਂ 11:46  ਸਿਹਤ ਯੋਜਨਾਵਾਂ ਨੂੰ 70 ਹਜ਼ਾਰ ਕਰੋੜ- ਸੀਤਾਰਾਮਨ

ਫਿਟ ਇੰਡੀਆਂ ਮੂਵਮੈਂਟ ਨੂੰ ਵਧਾਉਣ ਦੇ ਲਈ ਸਰਕਾਰ ਵੱਡਾ ਐਕਸ਼ਨ ਲੈ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਵਿਚ ਹਸਪਤਾਲਾਂ ਦੀ ਸੰਖਿਆ ਨੂੰ ਵਧਾਇਆ ਜਾਵੇਗਾ ਤਾਂਕਿ T-2,T-3 ਸ਼ਹਿਰਾਂ ਵਿਚ ਮਦਦ ਪਹੁੰਚਾਈ ਜਾਵੇਗੀ ਇਸ ਦੇ ਲਈ ਪੀਪੀਪੀ ਮਾਡਲ ਦੀ ਮਦਦ ਲਈ ਜਾਵੇਗੀ ਜਿਸ ਤਹਿਤ ਦੋ ਫੇਜ਼ ਵਿਚ ਹਸਪਤਾਲਾਂ ਨੂੰ ਜੋੜਿਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਇੰਦਰਧਨੂਸ਼ ਦਾ ਵਿਸਥਾਰ ਕੀਤਾ ਜਾਵੇਗਾ। ਮੈਡੀਕਲ ਡਿਵਾਇਸ 'ਤੇ ਜੋ ਵੀ ਟੈਕਸ ਮਿਲਦਾ ਹੈ ਉਸ ਦੀ ਵਰਤੋਂ ਮੈਡੀਕਲ ਸਹੂਲਤਾਂ ਨੂੰ ਵਧਾਉਣ ਦੇ ਲਈ ਕੀਤੀ ਜਾਵੇਗਾ। ਟੀਬੀ ਦੇ ਵਿਰੁੱਧ ਦੇਸ਼ ਵਿਚ ਅਭਿਆਨ ਸ਼ੁਰੂ ਕੀਤਾ ਜਾਵੇਗਾ। ‘ਟੀਬੀ ਹਾਰੇਗਾ, ਦੇਸ਼ ਜੀਤੇਗਾ’ ਸਰਕਾਰ ਵੱਲੋਂ ਦੇਸ਼ ਨੂੰ (ਟੀਬੀ ਤੋਂ) 2020 ਤੱਕ ਮੁਕਤ ਕਰਾਉਣ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਜਨ ਆਸ਼ੋਧੀ ਯੋਜਨਾ ਦੇ ਅਧਿਨ ਸੈਟਰਜ਼ ਨੂੰ ਵਧਾਇਆ ਜਾਵੇਗਾ। ਸਿਹਤ ਯੋਜਨਾਵਾਂ ਦੇ ਲਈ ਲਗਭਗ 70 ਹਜ਼ਾਰ ਕਰੋੜ ਦਾ ਐਲਾਨ

ਸਮਾਂ 11:20,11:27.11:39 ਕਿਸਾਨਾਂ ਦੇ ਲਈ ਸੀਤਾਰਾਮਨ ਦਾ ਵੱਡਾ ਐਲਾਨ, ਪੇਸ਼ ਕੀਤਾ 16 ਨੁਕਾਤੀ ਫਾਰਮੂਲਾ

1 ਮਾਡਰਨ ਐਗਰੀਕਲਚਰ ਲੈਂਡ ਐਕਟ ਨੂੰ ਸੂਬਾ ਸਰਕਾਰ ਦੁਆਰਾ ਲਾਗੂ ਕਰਵਾਉਣਾ

2 100 ਜਿਲ੍ਹਿਆਂ ਵਿਚ ਪਾਣੀ ਦੀ ਵਿਵਸਥਾ ਲਈ ਵੱਡੀ ਯੋਜਨਾ ਚਲਾਈ ਜਾਵੇਗੀ ਤਾਂ ਕਿ ਕਿਸਾਨਾਂ ਨੂੰ ਪਾਣੀ ਦੀ ਦਿੱਕਤ ਨਾਂ ਆਵੇ

3 ਪੀਐਮ ਕੁਸੂਮ ਸਕੀਮ ਦੇ ਜਰੀਏ ਕਿਸਾਨਾਂ ਦੇ ਪੰਪ ਨੂੰ ਸੋਲਰ ਪੰਪ ਨਾਲ ਜੋੜਿਆ ਜਾਵੇਗਾ। ਇਸ ਵਿਚ 20 ਲੱਖ ਕਿਸਾਨਾਂ ਨੂੰ ਯੋਜਨਾ ਨਾਲ ਜੋੜਿਆ ਜਾਵੇਗਾ ਅਤੇ 15 ਲੱਖ ਕਿਸਾਨਾਂ ਨੂੰ ਗ੍ਰਿਡ ਪੰਪ ਨੂੰ ਵੀ ਸੋਲਰ ਨਾਲ ਜੋੜਿਆ ਜਾਵੇਗਾ

5 ਦੇਸ਼ ਵਿਚ ਨਾਬਾਰਡ ਗੁਦਾਮਾਂ ਅਤੇ ਕੋਲਡ ਸਟੋਰਜ਼ ਨੂੰ ਆਪਣੇ ਅੰਡਰ ਲੈਵੇਗਾ ਅਤੇ ਨਵੇਂ ਤਰੀਕੇ ਨਾਲ ਇਸ ਨੂੰ ਡਿਵਲਪ ਕਰੇਗਾ। ਦੇਸ਼ ਵਿਚ ਹੋਰ ਵੀ ਗੋਦਾਮ ਅਤੇ ਕੋਲਡ ਸਟੋਰਜ਼ ਬਣਾਏ ਜਾਣਗੇ ਅਤੇ ਇਸ ਦੇ ਲਈ PPP ਮਾਡਲ ਬਣਾਇਆ ਜਾਵੇਗਾ

6 ਮਹਿਲਾ ਕਿਸਾਨਾਂ ਦੇ ਲਈ ਧੰਨ ਲਕਸ਼ਮੀ ਯੋਜਨਾ ਦਾ ਐਲਾਨ ਕੀਤਾ ਜਿਸ ਦੇ ਅਧੀਨ ਬੀਜ ਨਾਲ ਜੁੜੀ ਯੋਜਨਾਵਾਂ ਵਿਚ ਮਹਿਲਾਵਾਂ ਨੂੰ ਮੁੱਖ ਰੂਪ ਨਾਲ ਜੋੜਿਆ ਜਾਵੇਗਾ।

7 ਕ੍ਰਿਸ਼ੀ ਉਡਾਨ ਯੋਜਨਾ ਨੂੰ ਸ਼ੁਰੂ ਕੀਤਾ ਜਾਵੇਗਾ। ਇੰਟਰਨੈਸ਼ਨਲ, ਨੈਸ਼ਨਲ ਰੂਟ ਤੇ ਇਸ ਯੋਜਨਾ ਨੂੰ ਸ਼ੁਰੂ ਕੀਤਾ ਜਾਵੇਗਾ।

8 ਦੁੱਧ,ਮਾਸ, ਮੱਛੀ ਸਮੇਤ ਖਰਾਬ ਹੋਣ ਵਾਲੀ ਯੋਜਨਾਵਾਂ ਦੇ ਲਈ ਰੇਲ ਵੀ ਚਲਾਈ ਜਾਵੇਗੀ

9 ਕਿਸਾਨਾਂ ਦੇ ਅਨੁਸਾਰ ਨਾਲ ਇਕ ਜਿਲ੍ਹਾ, ਇਕ ਪ੍ਰੋਡਕਟ 'ਤੇ ਫੋਕਸ ਕੀਤਾ ਜਾਵੇਗਾ

10 ਜੈਵਿਕ ਖੇਤੀ ਦੇ ਜਰੀਏ ਆਨਲਾਈਨ ਮਾਰਕੀਟ ਨੂੰ ਵਧਾਇਆ ਜਾਵੇਗਾ

11 ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨੂੰ 2021 ਦੇ ਲਈ ਵਧਾਇਆ ਜਾਵੇਗਾ

12 ਦੁੱਧ ਦੇ ਪ੍ਰੋਡਕਸ਼ਨ ਨੂੰ ਦੁਗਣ ਕਰਨ ਦੇ ਲਈ ਸਰਕਾਰ ਵੱਲੋਂ ਇਕ ਯੋਜਨਾ ਚਲਾਈ ਜਾਵੇਗੀ

13 ਮਨਰੇਗਾ ਦੇ ਅੰਦਰ ਚਾਰਾਗਾਹ ਨੂੰ ਜੋੜਿਆ ਦਿੱਤਾ ਜਾਵੇਗਾ

14 ਬਲੂ ਇਕੋਨਮੀ ਦੇ ਜਰੀਏ ਮੱਛੀ ਪਾਲਣ ਨੂੰ ਵਧਾਇਆ ਜਾਵੇਗਾ

15 ਫਿਸ਼ ਪ੍ਰੋਸੈਸਿੰਗ ਨੂੰ ਵਧਾਇਆ ਜਾਵੇਗਾ

16 ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮਦਦ ਨੂੰ ਦੀਨ ਦਿਆਲ ਯੋਜਨਾ ਦੇ ਅਧੀਨ ਵਧਾਇਆ ਜਾਵੇਗਾ

ਸਮਾਂ 11:14  ਮੋਦੀ ਸਰਕਾਰ ਦੀ ਅਗਵਾਈ ਵਿਚ ਵਧਿਆ FDI - ਵਿੱਤ ਮੰਤਰੀ

ਵਿੱਤ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ 2014 ਤੋਂ 2019 ਦੇ ਵਿਚ ਮੋਦੀ ਸਰਕਾਰ ਦੀਆਂ ਨੀਤੀਆ ਕਰਕੇ 284 ਬਿਲਿਅਨ ਡਾਲਰ ਦੀ ਐਫਡੀਆਈ  ਆਈ ਹੈ ਜਿਸ ਨੇ ਕਾਰੋਬਾਰ ਨੂੰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸੱਭ ਦਾ ਸਾਥ, ਸੱਭ ਦਾ ਵਿਕਾਸ ਅਤੇ ਸੱਭ ਦਾ ਵਿਸ਼ਵਾਸ ਨੀਤੀ ਤੇ ਅੱਗੇ ਵੱਧ ਰਹੀ ਹੈ।

ਸਮਾਂ 11:08 ਜੀਐਸਟੀ ਦੇ ਲਈ ਨਿਰਮਲਾ ਨੇ ਜੇਟਲੀ ਨੂੰ ਕੀਤਾ ਸਲਾਮ

ਆਪਣੇ ਬਜਟ ਭਾਸ਼ਣ ਵਿਚ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਜੀਐਸਟੀ ਨੂੰ ਬਨਾਉਣ ਵਾਲੇ ਅਰੁਣ ਜੇਟਲੀ ਅੱਜ ਸਾਡੇ ਨਾਲ ਨਹੀਂ ਹਨ ਮੈ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੀ ਹਾਂ। ਦੇਸ਼ ਦੇ ਲੋਕਾਂ ਦੀ ਸੇਵਾ ਦੇ ਲਈ ਸਾਡੀ ਸਰਕਾਰ ਨੇ ਇਕ ਦੇਸ਼ ਇਕ ਟੈਕਸ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਜੀਐਸਟੀ ਦਾ ਕਲੈਕਸ਼ਨ ਵੱਧਦਾ ਜਾ ਰਿਹਾ ਹੈ ਹਾਲ ਵਿਚ ਹੀ ਇਸ ਨੇ 1 ਲੱਖ ਕਰੋੜ ਰੁਪਏ ਦਾ ਆਂਕੜਾ ਪਾਰ ਕੀਤਾ ਹੈ।

ਸਮਾਂ 11:06 ਇਹ ਦੇਸ਼ ਦੀ ਆਸ਼ਾਵਾਂ ਦਾ ਬਜਟ ਹੈ-ਸੀਤਾਰਾਮਨ

 ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿਚ ਕਿਹਾ ਹੈ ਕਿ ਲੋਕਸਭਾ ਚੋਣਾਂ ਵਿਚ ਮੋਦੀ ਸਰਕਾਰ ਨੂੰ ਬਹੁਮਤ ਮਿਲਿਆ ਅਤੇ ਲੋਕਾਂ ਨੇ ਸਾਡੇ ਲਈ ਭਰੋਸਾ ਜਤਾਇਆ ਹੈ ਇਸ ਲਈ ਇਹ ਬਜਟ ਦੇਸ਼ ਦੀ ਆਸ਼ਾਵਾਂ ਦਾ ਬਜਟ ਹੈ।

ਸਮਾਂ 11:03 ਵਿੱਤ ਮੰਤਰੀ ਨੇ ਬਜਟ ਪੜਨਾ ਕੀਤਾ ਸ਼ੁਰੂ

ਸਦਨ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਪੜਨਾ ਸ਼ੁਰੂ ਕਰ ਦਿੱਤਾ ਹੈ। ਮੋਦੀ ਸਰਕਾਰ ਆਪਣੇ ਦੂਜੇ ਕਾਰਜਕਾਲ ਵਿਚ ਦੂਜਾ ਬਜਟ ਪੇਸ਼ ਕਰ ਰਹੀ ਹੈ।

ਸਮਾਂ 10:56  ਬੈਠਕ ਵਿਚ ਬਜਟ ਨੂੰ ਮੰਜ਼ੂਰੀ

ਸੰਸਦ ਭਵਨ ਵਿਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਬਜਟ ਨੂੰ ਮੰਜ਼ੂਰੀ  ਮਿਲ ਗਈ ਹੈ ਅਤੇ ਥੋੜ੍ਹੀ ਦੇਰ ਵਿਚ ਨਿਰਮਲਾ ਸੀਤਾਰਾਮਨ ਬਜਟ ਪੇਸ਼ ਕਰੇਗੀ ਜਿਸ ਉੱਤੇ ਸੱਭ ਦੀਆਂ ਨਿਗਾਹਾਂ ਟਿਕੀਆ ਹੋਈਆਂ ਹਨ।

 

 

ਸਮਾਂ 10:23 AM  ਸੰਸਦ ਭਵਨ ਪਹੁੰਚੇ ਪੀਐਮ ਮੋਦੀ ਅਤੇ ਨਿਰਮਲਾ ਸੀਤਾਰਾਮਨ, ਕੇਂਦਰੀ ਕੈਬੀਨੇਟ ਦੀ ਬੈਠਕ

ਬਜਟ ਪੇਸ਼ ਕਰਨ ਲਈ ਰਾਸ਼ਟਰਪਤੀ ਤੋਂ ਮੰਜ਼ੂਰੀ ਲੈਣ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਸੰਸਦ ਭਵਨ ਪਹੁੰਚ ਗਏ ਹਨ। ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਬਰ ਵੀ ਮੌਜੂਦ ਹਨ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਵੀ ਸੰਸਦ ਭਵਨ ਪਹੁੰਚ ਗਏ ਹਨ ਜਿੱਥੇ ਕੇਂਦਰੀ ਕੈਬੀਨੇਟ ਦੀ ਬੈਠਕ ਹੋਵਗੀ ਅਤੇ ਬਜਟ ਨੂੰ ਮੰਜ਼ੂਰੀ ਮਿਲੇਗੀ ਜਿਸ ਉੱਤੇ ਦੁਨੀਆਂ ਭਰ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ।

 

 

ਸਮਾਂ 9:51 ਰਾਸ਼ਟਰਪਤੀ ਤੋਂ ਬਜਟ ਲਈ ਮੰਜ਼ੂਰੀ

ਲੋਕਸਭਾ ਵਿਚ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਹੈ ਜਿੱਥੇ ਉਨ੍ਹਾਂ ਨੂੰ ਬਜਟ ਪੇਸ਼ ਕਰਨ ਲਈ ਰਾਸ਼ਟਰਪਤੀ ਤੋਂ ਮੰਜ਼ੂਰੀ ਮਿਲ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਮੌਜੂਦ ਸਨ।

 

 

ਸਮਾਂ 9:09 ਵਿੱਤ ਮੰਤਰੀ ਰਾਸ਼ਟਰਪਤੀ ਭਵਨ ਲਈ ਹੋਵੇਗੀ ਰਵਾਨਾ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਸਮੇਤ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਫੋਟੋ ਅਪ ਕਰਵਾਇਆ। ਇੱਥੋਂ ਨਿਰਮਲਾ ਸੀਤਾਰਾਮਨ ਰਾਸ਼ਟਰਪਤੀ ਭਵਨ ਦੇ ਲਈ ਰਵਾਨਾ ਹੋਵੇਗੀ ਜਿੱਥੇ ਬਜਟ ਲਈ ਮੰਜ਼ੂਰਰੀ ਲਈ ਜਾਵੇਗੀ

Photo ANIPhoto ANI

ਡਗਮਗਾ ਰਹੀ ਆਰਥਿਕਤਾ ਅਤੇ ਬੇਰੁਜ਼ਗਾਰੀ ਦੀ ਵੱਧ ਰਹੀ ਸਮੱਸਿਆ ਦੇ ਵਿਚਕਾਰ ਅੱਜ ਮੋਦੀ ਸਰਕਾਰ ਦਾ ਦੂਜਾ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਲੋਕ ਸਭਾ ਵਿੱਚ ਬਜਟ ਪੇਸ਼ ਕਰਨਗੇ। ਬਜਟ ਤੋਂ ਇਸ ਬਾਰ ਮਿਡਲ ਕਲਾਸ, ਵਪਾਰੀਆਂ ਨੂੰ ਵੱਡੀਆਂ ਉਮੀਦਾਂ ਹਨ।  ਆਰਥਿਕ ਮੰਦੀ ਦੇ ਚੱਲਦਿਆਂ ਇਸ ਬਜਟ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਅਜਿਹੀ ਕੁਝ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸ਼ਾਇਦ ਬਜਟ ਵਿੱਚ ਆਮਦਨ–ਟੈਕਸ ਦੇ ਨਾਲ–ਨਾਲ ਦਿਹਾਤੀ ਇਲਾਕਿਆਂ ਤੇ ਖੇਤੀ ਖੇਤਰ ਲਈ ਕੁਝ ਅਹਿਮ ਐਲਾਨ ਕੀਤੇ ਜਾ ਸਕਦੇ ਹਨ।

ਬੀਤੇ ਦਹਾਕੇ ਦੀ ਸਭ ਤੋਂ ਵੱਡੀ ਆਰਥਿਕ ਮੰਦਹਾਲੀ ਝੱਲ ਰਹੇ ਭਾਰਤ ਲਈ ਇਹ ਬਜਟ ਬਹੁਤ ਅਹਿਮ ਹੈ। ਸਰਕਾਰੀ ਸੂਤਰਾਂ ਤੇ ਅਰਥ–ਸ਼ਾਸਤਰੀਆਂ ਮੁਤਾਬਕ ਵਿੱਤ ਮੰਤਰੀ ਇਸ ਬਜਟ ’ਚ ਖਪਤਕਾਰਾਂ ਦੀ ਮੰਗ ਤੇ ਨਿਵੇਸ਼ ਨੂੰ ਧਿਆਨ ’ਚ ਰੱਖਦਿਆਂ ਨਵਾਂ ਰਾਹ ਖੋਲ੍ਹਣਗੇ। ਇਹ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਕਿ ਨਿਰਮਲਾ ਸੀਤਾਰਮਣ ਆਪਣੇ ਬਜਟ ’ਚ ਦੇਸ਼ ਦੇ ਆਰਥਿਕ ਵਿਕਾਸ ਤੇ 2025 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥ–ਵਿਵਸਥਾ ਬਣਾਉਣ ਲਈ ਵੀ ਕੁਝ ਅਹਿਮ ਐਲਾਨ ਕਰ ਸਕਦੇ ਹਨ। ਬੀਤੇ ਵਰ੍ਹੇ ਸਤੰਬਰ ਮਹੀਨੇ ਵਿੱਤ ਮੰਤਰੀ ਨੇ ਕਾਰਪੋਰੇਟ ਟੈਕਸ ਵਿੱਚ ਛੋਟ ਦਾ ਐਲਾਨ ਕੀਤਾ ਸੀ। ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਤੋਂ ਬਾਅਦ ਹੁਣ ਆਮਦਨ–ਟੈਕਸ ਵਿੱਚ ਛੋਟ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement