
ਅਪਣੀ ਪੱਤਰਕਾਰੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਜਿੱਤ ਚੁੱਕੀ ਹੈ ਨਿਧੀ
ਨਵੀਂ ਦਿੱਲੀ - ਪੱਤਰਕਾਰ ਸ਼੍ਰੀਨਿਵਾਸਨ ਜੈਨ ਦੇ NDTV ਛੱਡਣ ਦੇ ਤਿੰਨ ਦਿਨ ਬਾਅਦ ਉਨ੍ਹਾਂ ਦੀ ਸਹਿਯੋਗੀ ਨਿਧੀ ਰਾਜਦਾਨ ਨੇ ਮੰਗਲਵਾਰ ਨੂੰ ਚੈਨਲ ਦੇ ਕਾਰਜਕਾਰੀ ਸੰਪਾਦਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜੈਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ NDTV ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ 1995 ਤੋਂ ਚੈਨਲ ਨਾਲ ਜੁੜੇ ਹੋਏ ਸਨ।
ਓਧਰ ਰਾਜਦਾਨ ਨੇ ਵੀ ਟਵਿੱਟਰ ਹੈਂਡਲ 'ਤੇ ਅਪਣੇ ਅਸਤੀਫ਼ੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰਾਜ਼ਦਾਨ ਨੇ ਟਵਿੱਟਰ 'ਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਰਾਜ਼ਦਾਨ ਨੇ ਇੱਕ ਟਵੀਟ ਵਿਚ ਕਿਹਾ - 22 ਸਾਲਾਂ ਤੋਂ ਵੱਧ ਸਮੇਂ ਬਾਅਦ, ਐਨਡੀਟੀਵੀ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਇਹ ਸਮਾਂ ਇੱਕ ਸ਼ਾਨਦਾਰ, ਰੋਲਰ ਕੋਸਟਰ ਰਾਈਡ ਰਿਹਾ ਹੈ, ਪਰ ਤੁਹਾਨੂੰ ਇਹ ਜਾਣਨਾ ਹੋਵੇਗਾ ਕਿ ਉਤਰਨਾ ਕਦੋਂ ਹੈ। ਅਗਲੇ ਕੁਝ ਹਫ਼ਤੇ ਮੇਰੇ ਆਖ਼ਰੀ ਹਨ। ਇਨ੍ਹਾਂ ਸਾਰੇ ਸਾਲਾਂ ਦੇ ਪਿਆਰ ਅਤੇ ਸਮਰਥਨ ਲਈ ਤੁਹਾਡਾ ਧੰਨਵਾਦ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜੈਨ ਨੇ ਟਵਿੱਟਰ 'ਤੇ NDTV ਨਾਲ ਆਪਣੇ ਤਿੰਨ ਦਹਾਕੇ ਲੰਬੇ ਸਬੰਧ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਟਵੀਟ 'ਚ ਕਿਹਾ, ਨਮਸਤੇ। NDTV 'ਤੇ ਲਗਭਗ ਤਿੰਨ ਦਹਾਕਿਆਂ ਤੋਂ ਚੱਲ ਰਿਹਾ ਸ਼ਾਨਦਾਰ ਸੀਰੀਜ਼ ਅੱਜ ਖ਼ਤਮ ਹੋ ਗਿਆ ਹੈ। ਹਾਲਾਂਕਿ ਅਸਤੀਫ਼ਾ ਦੇਣ ਦਾ ਫੈਸਲਾ ਆਸਾਨ ਨਹੀਂ ਸੀ।