ਹੁਣ ਪੈਨ ਕਾਰਡ ਹੋਵੇਗਾ ਤੁਹਾਡਾ ਪਹਿਚਾਣ ਪੱਤਰ: ਜੇਕਰ ਤੁਸੀਂ ਵੀ ਪੈਨ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Published : Feb 1, 2023, 6:19 pm IST
Updated : Feb 1, 2023, 6:22 pm IST
SHARE ARTICLE
photo
photo

ਪੈਨ 'ਚ 10 ਅੰਕਾਂ ਦਾ 'Alphabetical Number' ਹੈ, ਜੋ ਆਮਦਨ ਕਰ ਵਿਭਾਗ ਵੱਲੋਂ ਕਿਸੇ ਵਿਅਕਤੀ , ਫਰਮ ਜਾਂ ਇਕਾਈ ਨੂੰ ਅਲਾਟ ਕੀਤਾ ਜਾਂਦਾ ਹੈ

 

ਨਵੀਂ ਦਿੱਲੀ: ਬਜਟ 2023 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਨ ਕਾਰਡ ਨੂੰ ਇਕ ਨਵੀਂ ਪਛਾਣ ਦਿੱਤੀ ਗਈ ਹੈ। । ਦੱਸ ਦੇਈਏ ਪੈਨ ਕਾਰਡ ਨੂੰ ਪਛਾਣ ਪੱਤਰ ਦੇ ਰੂਪ ਵਜੋਂ ਪੂਰੇ ਦੇਸ਼ 'ਚ ਮਾਨਤਾ ਦਿੱਤੀ ਗਈ ਹੈ। ਬਜਟ ਦੌਰਾਨ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਪੈਨ ਕਾਰਡ ਹੀ ਤੁਹਾਡਾ ਪਛਾਣ ਪੱਤਰ ਹੋਵੇਗਾ। ਇੰਨਾ ਹੀ ਨਹੀਂ ਜੇਕਰ ਤੁਸੀਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਪੈਨ ਕਾਰਡ ਰਾਹੀਂ, ਇਸ ਦੀ ਸ਼ੁਰੂਆਤ ਕਰ ਸਕਦੇ ਹੋ। ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜ਼ੀਟਲ ਪ੍ਰਣਾਲੀਆਂ ਲਈ ਪੈਨ ਕਾਰਡ ਦੀ ਵਰਤੋਂ ਸਾਂਝੀ ਪਛਾਣ ਵਜੋਂ ਕੀਤੀ ਜਾਵੇਗੀ। 

ਦੱਸਣਯੋਗ ਹੈ ਕਿ ਪੈਨ 'ਚ 10 ਅੰਕਾਂ ਦਾ 'Alphabetical Number' ਹੈ, ਜੋ ਆਮਦਨ ਕਰ ਵਿਭਾਗ ਵੱਲੋਂ ਕਿਸੇ ਵਿਅਕਤੀ , ਫਰਮ ਜਾਂ ਇਕਾਈ ਨੂੰ ਅਲਾਟ ਕੀਤਾ ਜਾਂਦਾ ਹੈ। ਪੈਨ ਦੀ ਮਦਦ ਨਾਲ ਟੈਕਸ ਦਾ ਭੁਗਤਾਨ ਕਰਨ ਵਾਲੇ ਵਿਅਕਤੀ ਦਾ ਪਤਾ ਲੱਗਦਾ ਹੈ। ਅਜਿਹੇ 'ਚ ਇਨਕਮ ਟੈਕਸ ਰਿਟਰਨ, ਮਿਊਚਲ ਫੰਡ ਲੈਣ ਅਤੇ ਲੋਨ ਲਈ ਅਪਲਾਈ ਕਰਨ ਲਈ ਵੀ ਪੈਨ ਕਾਰਡ ਬਹੁਤ ਜ਼ਰੂਰੀ ਹੈ।  ਪੈਨ ਕਾਰਡ ਨੂੰ ਭਾਰਤੀਆਂ ਲਈ ਇਕ ਪਛਾਣ ਪੱਤਰ ਦੇ ਰੂਪ ਵਜੋਂ ਮੰਨਿਆ ਜਾਂਦਾ ਹੈ। 

ਇਹ ਖ਼ਬਰ ਵੀ ਪੜ੍ਹੋ : ਉਚੇਰੀ ਸਿੱਖਿਆ ਲੈਣ ਲਈ 12ਵੀਂ ਤੋਂ ਬਾਅਦ ਵਿਦਿਆਰਥੀ ਕਰ ਰਹੇ ਵਿਦੇਸ਼ਾਂ ਦਾ ਰੁਖ਼

ਕੁਝ ਗਤੀਵਿਧੀਆਂ ਜਿਵੇਂ ਕਿ ਇਨਕਮ ਟੈਕਸ ਰਿਟਰਨ, ਮਿਉਚੁਅਲ ਫੰਡ ਨਿਵੇਸ਼ , ਕਰਜ਼ੇ ਲਈ ਅਰਜ਼ੀ ਦੇਣਾ ਆਦਿ ਲਈ ਪੈਨ ਕਾਰਡ ਹੋਣਾ ਲਾਜ਼ਮੀ ਹੈ। ਹਾਲਾਂਕਿ ਪੈਨ ਕਾਰਡ ਜਾਰੀ ਕਰਨ ਦਾ ਮੁੱਖ ਟੀਚਾ ਟੈਕਸ ਸਬੰਧੀ ਟੀਚਿਆਂ ਨੂੰ ਪੂਰਾ ਕਰਨ ਲਈ ਹਰ ਕਿਸੇ ਦੀ ਵਿੱਤੀ ਜਾਣਕਾਰੀ ਰੱਖਣਾ ਹੈ।

ਇਹ ਖ਼ਬਰ ਵੀ ਪੜ੍ਹੋ-  ਕਾਊਂਟਰ ਇੰਟੈਲੀਜੈਂਸ ਨੇ ਜੇਲ੍ਹ ਵਾਰਡਨ ਅਤੇ ਉਸ ਦੇ ਪੁੱਤ ਨੂੰ ਜੇਲ੍ਹ ਵਿੱਚ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿੱਚ ਕੀਤਾ ਗ੍ਰਿਫ਼ਤਾਰ

SHARE ARTICLE

ਏਜੰਸੀ

Advertisement

Fortis ਦੇ Doctor ਤੋਂ ਸੁਣੋ COVID Vaccines ਲਵਾਉਣ ਵਾਲਿਆਂ ਦੀ ਜਾਨ ਨੂੰ ਕਿਵੇਂ ਖਤਰਾ ?" ਹਾਰਟ ਅਟੈਕ ਕਿਉਂ ਆਉਣ...

01 May 2024 10:55 AM

Bhagwant Mann ਦਾ ਕਿਹੜਾ ਪਾਸਵਰਡ ਸ਼ੈਰੀ Shery Kalsi? ਚੀਮਾ ਜੀ ਨੂੰ ਕੋਰੋਨਾ ਵੇਲੇ ਕਿਉਂ ਨਹੀਂ ਯਾਦ ਆਇਆ ਗੁਰਦਾਸਪੁਰ?

01 May 2024 9:56 AM

'ਪੰਜੇ ਨਾਲ ਬਾਬੇ ਨਾਨਕ ਦਾ ਕੋਈ ਸਬੰਧ ਨਹੀਂ, ਲੋਕਾਂ ਨੇ ਘਰਾਂ 'ਚ ਲਾਈਆਂ ਗੁਰੂਆਂ ਦੀਆਂ ਕਾਲਪਨਿਕ ਤਸਵੀਰਾਂ'

01 May 2024 8:33 AM

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM
Advertisement