5ਵੇਂ ਬਜਟ ਭਾਸ਼ਣ ਵਿੱਚ ਅਜਿਹਾ ਪਹਿਲੀ ਵਾਰ ਹੋਇਆ
---
ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਜਿਹਾ ਕੀ ਬੋਲਿਆ ਕਿ ਮੰਗਣੀ ਪਈ ਮੁਆਫ਼ੀ?
ਨਵੀਂ ਦਿੱਲੀ : ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੋਲਦੇ ਬੋਲਦੇ ਅਚਾਨਕ ,ਮੁਆਫ਼ੀ ਮੰਗੀ। ਉਨ੍ਹਾਂ ਦੇ 5ਵੇਂ ਬਜਟ ਭਾਸ਼ਣ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। ਅਸਲ ਵਿਚ ਨਿਰਮਲਾ ਸੀਤਾਰਮਨ ਸਕਰੈਪ ਨੀਤੀ ਦਾ ਜ਼ਿਕਰ ਕਰ ਰਹੇ ਸਨ।
ਇਹ ਵੀ ਪੜ੍ਹੋ: 19 ਮਹੀਨਿਆਂ ਤੋਂ ਸਾਊਦੀ ਦੀ ਜੇਲ੍ਹ ਵਿੱਚ ਬੰਦ ਹੈ ਪੰਜਾਬੀ ਨੌਜਵਾਨ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
ਇਸ ਦੌਰਾਨ ਉਨ੍ਹਾਂ ਪੁਰਾਣੇ ਪ੍ਰਦੂਸ਼ਿਤ ਵਾਹਨਾਂ ਨੂੰ ਪੁਰਾਣੀ ਸਿਆਸੀ ਗੱਡੀ ਕਹਿ ਦਿੱਤਾ। ਇਹ ਸੁਣ ਕੇ ਸਾਰੇ ਹੱਸ ਪਏ। ਜਦੋਂ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਵਿੱਤ ਮੰਤਰੀ ਨੇ ਮੁਸਕਰਾ ਕੇ ਕਿਹਾ- ਮਾਫ ਕਰਨਾ... ਮਾਫ ਕਰਨਾ, ਪੁਰਾਣੇ ਪ੍ਰਦੂਸ਼ਣ ਵਾਲੇ ਵਾਹਨ ਹਟਾ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲੇ CDPO ਅਜਨਾਲਾ ਨੂੰ ਕੀਤਾ ਮੁਅੱਤਲ: ਡਾ. ਬਲਜੀਤ ਕੌਰ
ਜ਼ਿਕਰਯੋਗ ਹੈ ਕਿ ਤਿੰਨ ਸਾਲ ਹੋ ਗਏ ਹਨ ਨਿਰਮਲਾ ਸਿਤਾਰਮਨ ਪੇਪਰ ਰਹਿਤ ਬਜਟ ਲਿਆ ਰਹੇ ਹਨ। ਘਟਨਾ 2022 ਦੀ ਹੈ, ਜਦੋਂ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਟੈਬਲੇਟ ਨੂੰ ਦੇਖ ਕੇ ਬਜਟ ਪੜ੍ਹ ਰਹੇ ਸਨ। ਕਰੀਬ 1 ਘੰਟਾ 20 ਮਿੰਟ ਬਾਅਦ ਜੀਐਸਟੀ ਦੇ ਅੰਕੜੇ ਦੱਸਣ ਲਈ ਉਨ੍ਹਾਂ ਨੂੰ ਪੇਪਰ ਚੁੱਕਣਾ ਪਿਆ ਅਤੇ ਜੋ ਉਨ੍ਹਾਂ ਇਰਾਦਾ ਕੀਤਾ ਸੀ ਉਹ ਪੂਰਾ ਨਾ ਹੋ ਸਕਿਆ।