
Delhi News : ਕਿਹਾ ਜਦੋਂ ਦੇਸ਼ ਦੇ ਬਜਟ ਦੀ ਗੱਲ ਆਉਂਦੀ ਹੈ, ਤਾਂ ਬਜਟ ’ਚ ਪੂਰੇ ਦੇਸ਼ ਲਈ ਕੁਝ ਨਾ ਕੁਝ ਹੋਣਾ ਚਾਹੀਦਾ ਹੈ
Delhi News in Punjabi : ਕੇਂਦਰੀ ਬਜਟ ਆਉਣ ਤੋਂ ਬਾਅਦ ਕਾਂਗਰਸੀ MP ਮਨੀਸ਼ ਤਿਵਾੜੀ ਦਾ ਬਿਆਨ ਸਾਹਮਣੇ ਆਇਆ ਹੈ। ਚੰਡੀਗੜ੍ਹ ਤੋਂ MP ਮਨੀਸ਼ ਤਿਵਾੜੀ ਨੇ ਕਿਹਾ ਕਿ ਕੀ ਇਹ ਭਾਰਤ ਸਰਕਾਰ ਦਾ ਬਜਟ ਹੈ ਜਾਂ ਬਿਹਾਰ ਸਰਕਾਰ ਦਾ? ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੇ ਭਾਸ਼ਣ ’ਚ ਬਿਹਾਰ ਤੋਂ ਇਲਾਵਾ ਕਿਸੇ ਹੋਰ ਸੂਬੇ ਦਾ ਨਾਮ ਸੁਣਿਆ ਗਿਆ।
ये बजट भारत सरकार का है या बिहार सरकार का?
— Congress (@INCIndia) February 1, 2025
क्या किसी ने वित्त मंत्री जी के भाषण में बिहार के अलावा किसी अन्य प्रदेश का नाम सुना?
जब देश के बजट की बात होती है तो पूरे देश के लिए बजट में कुछ न कुछ होना चाहिए।
ये बहुत दुर्भाग्यपूर्ण है।
BJP ने अपने गठबंधन के साथियों को स्थिर… pic.twitter.com/ml26WvERQw
ਤਿਵਾੜੀ ਨੇ ਕਿਹਾ ਜਦੋਂ ਦੇਸ਼ ਦੇ ਬਜਟ ਦੀ ਗੱਲ ਆਉਂਦੀ ਹੈ, ਤਾਂ ਬਜਟ ਵਿੱਚ ਪੂਰੇ ਦੇਸ਼ ਲਈ ਕੁਝ ਨਾ ਕੁਝ ਹੋਣਾ ਚਾਹੀਦਾ ਹੈ। ਇਹ ਬਹੁਤ ਹੀ ਮੰਦਭਾਗਾ ਹੈ ਕਿ ਬਜਟ ’ਚ ਸਿਰਫ਼ ਤੇ ਸਿਰਫ਼ ਬਿਹਾਰ ਦੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਗੱਠਜੋੜ ਭਾਈਵਾਲਾਂ ਨੂੰ ਸਥਿਰ ਰੱਖਣ ਲਈ ਪੂਰੇ ਦੇਸ਼ ਨੂੰ ਦਾਅ 'ਤੇ ਲਗਾ ਦਿੱਤਾ ਹੈ।
(For more news apart from Speaking on Union Budget, MP Manish Tiwari said that this budget belongs Government India or Government of Bihar? News in Punjabi, stay tuned to Rozana Spokesman)