ਹਫ਼ਤੇ ’ਚ 60 ਘੰਟੇ ਤੋਂ ਜ਼ਿਆਦਾ ਕੰਮ ਕਰਨ ਨਾਲ ਸਿਹਤ ’ਤੇ ਪੈ ਸਕਦੈ ਮਾੜਾ ਅਸਰ : ਸਰਵੇਖਣ
Published : Feb 1, 2025, 8:46 am IST
Updated : Feb 1, 2025, 8:46 am IST
SHARE ARTICLE
photo
photo

ਜਿਹੜੇ ਵਿਅਕਤੀ ਇਕ  ਡੈਸਕ ’ਤੇ  12 ਜਾਂ ਇਸ ਤੋਂ ਵੱਧ ਘੰਟੇ ਬਿਤਾਉਂਦੇ ਹਨ, ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਦੇ ਤਣਾਅਗ੍ਰਸਤ ਜਾਂ ਸੰਘਰਸ਼ਸ਼ੀਲ ਪੱਧਰ ਹੁੰਦੇ ਹਨ

ਨਵੀਂ ਦਿੱਲੀ : ਬਜਟ ਤੋਂ ਪਹਿਲਾਂ ਦੇ ਆਰਥਕ  ਸਰਵੇਖਣ 2024-25 ’ਚ ਲੰਮੇ  ਸਮੇਂ ਤਕ  ਕੰਮ ਕਰਨ ਦੇ ਸਿਹਤ ’ਤੇ  ਪੈਣ ਵਾਲੇ ਮਾੜੇ ਅਸਰਾਂ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ’ਚ ਅਧਿਐਨਾਂ ਦਾ ਹਵਾਲਾ ਦਿਤਾ ਗਿਆ ਹੈ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਹਫਤੇ ’ਚ 60 ਘੰਟੇ ਤੋਂ ਜ਼ਿਆਦਾ ਕੰਮ ਕਰਨ ਨਾਲ ਮਾਨਸਿਕ ਤੰਦਰੁਸਤੀ ’ਤੇ  ਨਕਾਰਾਤਮਕ ਅਸਰ ਪੈ ਸਕਦਾ ਹੈ।

ਜਿਹੜੇ ਵਿਅਕਤੀ ਇਕ  ਡੈਸਕ ’ਤੇ  12 ਜਾਂ ਇਸ ਤੋਂ ਵੱਧ ਘੰਟੇ ਬਿਤਾਉਂਦੇ ਹਨ, ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਦੇ ਤਣਾਅਗ੍ਰਸਤ ਜਾਂ ਸੰਘਰਸ਼ਸ਼ੀਲ ਪੱਧਰ ਹੁੰਦੇ ਹਨ, ਮਾਨਸਿਕ ਤੰਦਰੁਸਤੀ ਦਾ ਸਕੋਰ ਉਨ੍ਹਾਂ ਲੋਕਾਂ ਨਾਲੋਂ ਲਗਭਗ 100 ਅੰਕ ਘੱਟ ਹੁੰਦਾ ਹੈ ਜੋ ਡੈਸਕ ’ਤੇ  ਦੋ ਘੰਟੇ ਤੋਂ ਘੱਟ ਜਾਂ ਬਰਾਬਰ ਬਿਤਾਉਂਦੇ ਹਨ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਬਿਹਤਰ ਜੀਵਨਸ਼ੈਲੀ ਚੋਣਾਂ, ਕੰਮ ਵਾਲੀ ਥਾਂ ਦੇ ਸਭਿਆਚਾਰ  ਅਤੇ ਪਰਵਾਰਕ ਰਿਸ਼ਤੇ ਕੰਮ ’ਤੇ  ਪ੍ਰਤੀ ਮਹੀਨਾ 2-3 ਘੱਟ ਦਿਨ ਗੁਆਉਣ ਨਾਲ ਜੁੜੇ ਹੋਏ ਹਨ।

ਹਾਲਾਂਕਿ, ਮੈਨੇਜਰਾਂ ਨਾਲ ਮਾੜੇ ਰਿਸ਼ਤੇ ਅਤੇ ਕੰਮ ’ਤੇ  ਘੱਟ ਮਾਣ ਅਤੇ ਉਦੇਸ਼ ਮਾਨਸਿਕ ਸਿਹਤ ਦੇ ਮੁੱਦਿਆਂ ਕਾਰਨ ਗੁਆਚੇ ਦਿਨਾਂ ਨੂੰ ਵਧਾ ਸਕਦੇ ਹਨ। ਸਰਵੇਖਣ ਵਿਚ ਮਾਨਸਿਕ ਸਿਹਤ ਮੁੱਦਿਆਂ ਦੇ ਮਹੱਤਵਪੂਰਨ ਆਰਥਕ  ਪ੍ਰਭਾਵ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜਿਸ ਵਿਚ ਡਬਲਯੂ.ਐਚ.ਓ. ਦੇ ਇਕ ਅਧਿਐਨ ਦਾ ਹਵਾਲਾ ਦਿਤਾ ਗਿਆ ਹੈ, ਜਿਸ ਵਿਚ ਅਨੁਮਾਨ ਲਗਾਇਆ ਗਿਆ ਹੈ ਕਿ ਉਦਾਸੀ ਅਤੇ ਚਿੰਤਾ ਕਾਰਨ ਸਾਲਾਨਾ 12 ਅਰਬ ਦਿਨ ਬਰਬਾਦ ਹੋ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ 1 ਟ੍ਰਿਲੀਅਨ ਡਾਲਰ ਦਾ ਵਿੱਤੀ ਨੁਕਸਾਨ ਹੁੰਦਾ ਹੈ।

ਸਰਵੇਖਣ ਦੇ ਨਤੀਜੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਲਾਰਸਨ ਐਂਡ ਟੂਬਰੋ ਦੇ ਐਸ ਐਨ ਸੁਬਰਾਮਨੀਅਨ ਵਰਗੇ ਕਾਰੋਬਾਰੀ ਨੇਤਾਵਾਂ ਦੀਆਂ ਟਿਪਣੀ ਆਂ ਤੋਂ ਬਾਅਦ ਕੰਮ-ਜੀਵਨ ਸੰਤੁਲਨ ’ਤੇ  ਬਹਿਸ ਸ਼ੁਰੂ ਹੋ ਗਈ ਹੈ, ਜਿਨ੍ਹਾਂ ਨੇ ਸੁਝਾਅ ਦਿਤਾ ਸੀ ਕਿ ਕਰਮਚਾਰੀਆਂ ਨੂੰ 90 ਘੰਟੇ ਹਫਤੇ ਕੰਮ ਕਰਨਾ ਚਾਹੀਦਾ ਹੈ। ਹਾਲਾਂਕਿ, ਆਰਪੀਜੀ ਗਰੁੱਪ ਦੇ ਹਰਸ਼ ਗੋਇਨਕਾ ਅਤੇ ਮਹਿੰਦਰਾ ਗਰੁੱਪ ਦੇ ਆਨੰਦ ਮਹਿੰਦਰਾ ਵਰਗੇ ਹੋਰ ਕਾਰੋਬਾਰੀ ਨੇਤਾਵਾਂ ਨੇ ਦਲੀਲ ਦਿਤੀ  ਹੈ ਕਿ ਕੰਮ ਕਰਨ ’ਚ ਬਿਤਾਏ ਗਏ ਸਮੇਂ ਦੀ ਬਜਾਏ ਕੰਮ ਦੀ ਗੁਣਵੱਤਾ ਅਤੇ ਉਤਪਾਦਕਤਾ ’ਤੇ  ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। (ਪੀਟੀਆਈ)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement