
ਦਿੱਲੀ ਹਾਈ ਕੋਰਟ ਨੇ ਆਈਟੀਓ ਸਥਿਤ ਨੈਸ਼ਨਲ ਹੈਰਾਲਡ ਦੇ ਦਫ਼ਤਰ ਨੂੰ ਖਾਲੀ ਕਰਨ ਦੇ ਇਕਹਿਰੇ ਜੱਜ ਦੇ ਫ਼ੈਸਲੇ ਨੂੰ ਚੁਣੌਤੀ..
ਨਵੀ ਦਿੱਲੀ : ਦਿੱਲੀ ਹਾਈ ਕੋਰਟ ਨੇ ਆਈਟੀਓ ਸਥਿਤ ਨੈਸ਼ਨਲ ਹੈਰਾਲਡ ਦੇ ਦਫ਼ਤਰ ਨੂੰ ਖਾਲੀ ਕਰਨ ਦੇ ਇਕਹਿਰੇ ਜੱਜ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਹੈਰਾਲਡ ਦੇ ਪ੍ਰਕਾਸਕ ਏਜੇਐਲ ਦੀ ਪਟੀਸ਼ਨ ਅੱਜ ਖਾਰਜ ਕਰ ਦਿੱਤੀ। ਹਾਈ ਕੋਰਟ ਨੇ ਦਫ਼ਤਰ ਖ਼ਾਲੀ ਲਈ ਮੰਗੀ ਦੋ ਹਫ਼ਤਿਆਂ ਦੀ ਅਪੀਲ ਵੀ ਰੱਦ ਕਰ ਦਿੱਤੀ। ਚੀਫ਼ ਜਸਟਿਸ ਰਾਜਿੰਦਰ ਮੈਨਨ ਤੇ ਜਸਟਿਸ ਵੀ.ਕੇ.ਰਾਓ ਦੇ ਬੈਂਚ ਨੇ ਐਸੋਸੀਏਟਿਡ ਜਰਨਲਜ਼ ਲਿਮਟੀਡ(ਏਜੇਐਲ) ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿਤਾ, ਜਿਸ ਆਈਟੀਓ ਦਫ਼ਤਰ ਖਾਲੀ ਕਰਨ ਸਬੰਧੀ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਚੁਣੋਤੀ ਦਿੱਤੀ ਗਈ ਸੀ।
ਬੈਂਚ ਨੇ ਕਿਹਾ, ਅਸੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਬੈਂਚ ਨੇ ਏਜੇਐਲ ਦੇ ਵਕੀਲ ਦੀ ਉਸ ਜ਼ੁਬਾਨੀ ਗੁਜ਼ਾਰਿਸ਼ ਨੂੰ ਵੀ ਰੱਦ ਕਰ ਦਿਤਾ, ਜਿਸ ਵਿਚ ਦਫ਼ਤਰ ਖਾਲ ਕਰਨ ਲਈ ਦੋਂ ਹਫ਼ਤਿਆਂ ਦੀ ਮੋਹਲਤ ਮੰਗੀ ਗਈ ਸੀ। ਇਕਹਿਰੇ ਬੈਂਚ ਦੇ ਜੱਜ ਆਈਟੀਓ ਵਿਚ ਖ਼ਾਲੀ ਕਰਨ ਦੇ ਹੁਕਮ ਪਿਛਲੇ ਸਾਲ 21 ਦਸੰਬਰ ਨੂੰ ਕੀਤੇ ਸਨ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ 56 ਸਾਲ ਪੁਰਾਣੀ ਲੀਜ਼ ਨੂੰ ਖ਼ਤਮ ਕਰਦਿਆਂ ਏਜੇਐਲ ਨੂੰ ਆਈਟੀਓ ਸਥਿਤ ਨੈਸ਼ਨਲ ਹੈਰਾਲਡ ਦੇ ਦਫ਼ਤਰ ਵਾਲੀ ਇਮਾਰਤ ਨੂੰ ਖਾਲੀ ਕਰਨ ਲਈ ਕਿਹਾ ਸੀ।
ਸਰਕਾਰ ਨੇ ਕਿਹਾ ਕਿ ਇਸ ਇਮਾਰਤ ਵਿਚ ਪ੍ਰਿੰਟਿੰਗ ਜਾਂ ਪ੍ਰਕਾਸ਼ਨ ਨਾਲ ਸਬੰਧਤ ਕੋਈ ਕੰਮ ਨਾ ਕੀਤਾ ਜਾਵੇ, ਕਿਉਕਿ ਇਸ ਨੂੰ ਸਿਰਫ਼ ਕਮਰਸ਼ਲ ਕੰਮਾਂ ਲਈ ਹੀ ਵਰਤਿਆ ਜਾ ਸਕਦਾ ਹੈ।