YouTube ਨੇ ਭਾਰਤੀ ਫ਼ੌਜ ਦੇ ਪਾਇਲਟ ਅਭਿਨੰਦਨ ਦੀਆਂ 11 ਵੀਡੀਓਜ਼ ਨੂੰ ਹਟਾਇਆ
Published : Mar 1, 2019, 3:18 pm IST
Updated : Mar 1, 2019, 3:21 pm IST
SHARE ARTICLE
Abhinandan videos
Abhinandan videos

ਭਾਰਤੀ ਹਵਾਈ ਫੌਜ ਦੇ ਬਹਾਦਰ ਵਿੰਗ ਕਮਾਂਡਰ ਅਭਿਨੰਦਨ ਨਾਲ ਜੁੜੀਆਂ 11 ਇਤਰਾਜ਼ਯੋਗ ਵੀਡੀਓ ਲਿੰਕ ਨੂੰ YouTube ਨੇ ਅਪਣੇ ਪਲੇਟਫਾਰਮ ਤੋਂ...

ਨਵੀਂ ਦਿੱਲੀ :  ਭਾਰਤੀ ਹਵਾਈ ਫੌਜ ਦੇ ਬਹਾਦਰ ਵਿੰਗ ਕਮਾਂਡਰ ਅਭਿਨੰਦਨ ਨਾਲ ਜੁੜੀਆਂ 11 ਇਤਰਾਜ਼ਯੋਗ ਵੀਡੀਓ ਲਿੰਕ ਨੂੰ YouTube ਨੇ ਅਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਭਾਰਤ ਸਰਕਾਰ ਨੇ ਵੀਰਵਾਰ ਨੂੰ YouTube ਤੋਂ ਇਸ ਵੀਡੀਓਜ਼ ਨੂੰ ਹਟਾਉਣ ਨੂੰ ਕਿਹਾ ਸੀ,  ਜਿਸ ਤੋਂ ਤੁਰੰਤ ਬਾਅਦ ਇਸ ‘ਤੇ ਕਾਰਵਾਈ ਕਰਦੇ ਹੋਏ ਇਸਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ।

Abhinandan is in custody of pakistan army Abhinandan is in custody of pakistan army

ਦੱਸ ਦਈਏ ਕਿ ਸਰਕਾਰ ਨੇ ਗੂਗਲ ਨੂੰ ਪੱਤਰ ਲਿਖਕੇ IT ਐਕਟ 2000 ਦੀ ਧਾਰਾ 69 ਦੇ ਅਧੀਨ ਵਿੰਗ ਕਮਾਂਡਰ ਅਭਿਨੰਦਨ ਦੀਆਂ ਇਤਰਾਜ਼ਯੋਗ ਵੀਡੀਓਜ਼ ਨੂੰ ਹਟਾਉਣ ਨੂੰ ਕਿਹਾ ਸੀ। ਧਿਆਨ ਯੋਗ ਹੈ ਕਿ ਭਾਰਤੀ ਫੌਜੀ ਟਿਕਾਣਿਆਂ ‘ਤੇ ਬੁੱਧਵਾਰ ਨੂੰ ਹਮਲੇ ਦੀ ਕੋਸ਼ਿਸ਼ ਕਰਨ ਵਾਲੇ ਪਾਕਿਸਤਾਨੀ ਏਅਰਫੋਰਸ ਜਹਾਜ਼ਾਂ ਨੂੰ ਖਦੇੜਦੇ ਹੋਏ ਵਿੰਗ ਕਮਾਂਡਰ LoC  ਦੇ ਪਾਰ ਚਲੇ ਗਏ ਸਨ।

YouTube YouTube

ਉਨ੍ਹਾਂ ਨੇ ਇੱਕ F-16 ਦਾ ਪਿੱਛਾ ਕਰਦੇ ਹੋਏ ਉਸਨੂੰ ਮਾਰ ਸੁੱਟਿਆ ਸੀ ਅਤੇ ਇਸ ਕ੍ਰਮ ਵਿੱਚ ਉਨ੍ਹਾਂ ਦਾ ਮਿਗ-21 ਬਾਇਸਨ ਜਹਾਜ਼ ਕਰੈਸ਼ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਘੇਰ ਲਿਆ। ਪਾਕਿਸਤਾਨ ਵਲੋਂ ਵਾਇਰਲ ਹੋਈਆਂ ਇਹਨਾਂ ਵੀਡੀਓਜ਼ ਵਿਚ ਦਿਖਾਇਆ ਗਿਆ ਸੀ ਕਿ ਉਨ੍ਹਾਂ ਦੇ ਨਾਲ ਮਾਰ-ਕੁੱਟ ਹੋਈ ਸੀ। ਹਾਲਾਂਕਿ ਇਸਦੇ ਨਾਲ ਹੀ ਪਾਕਿਸਤਾਨ ਵਿੰਗ ਕਮਾਂਡਰ ਦੇ ਨਾਲ ਆਪਣੇ ਵਰਤਾਓ ਨੂੰ ਲੈ ਕੇ ਦੁਨੀਆ ਦੇ ਸਾਹਮਣੇ ਏਕਸਪੋਜ ਵੀ ਹੋ ਗਿਆ ਸੀ।

YouTubeYouTube

ਬਾਅਦ ਵਿਚ ਵੱਧਦੇ ਅੰਤਰਰਾਸ਼ਟਰੀ ਦਬਾਅ ਵਿਚ ਪਾਕਿਸਤਾਨ  ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਨੂੰ ਅਭਿਨੰਦਨ ਨੂੰ ਰਿਹਾਅ ਕਰਨਗੇ। ਵਿੰਗ ਕਮਾਂਡਰ ਅਭਿਨੰਦਨ ਸ਼ੁੱਕਰਵਾਰ ਯਾਨੀ ਅੱਜ ਭਾਰਤ ਆ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement