
ਨਵੀਂ ਦਿੱਲੀ : ਪਾਕਿਸਤਾਨ ਦੇ ਲੜਾਕੂ ਜਹਾਜ਼ ਐਫ਼-16 ਨੂੰ ਤਬਾਹ ਕਰਨ ਮਗਰੋਂ ਪਾਕਿਸਤਾਨ ਦੇ ਕਬਜ਼ੇ 'ਚ ਆਉਣ ਵਾਲੇ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ...
ਨਵੀਂ ਦਿੱਲੀ : ਪਾਕਿਸਤਾਨ ਦੇ ਲੜਾਕੂ ਜਹਾਜ਼ ਐਫ਼-16 ਨੂੰ ਤਬਾਹ ਕਰਨ ਮਗਰੋਂ ਪਾਕਿਸਤਾਨ ਦੇ ਕਬਜ਼ੇ 'ਚ ਆਉਣ ਵਾਲੇ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਅੱਜ ਭਾਰਤ ਆਉਣਗੇ। ਭਾਰਤੀ ਹਵਾਈ ਫ਼ੌਜ ਚਾਹੁੰਦੀ ਸੀ ਕਿ ਅਭਿਨੰਦਨ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਦੇਸ਼ ਵਾਪਸ ਲਿਆਇਆ ਜਾਵੇ ਪਰ ਪਾਕਿਸਤਾਨ ਨੇ ਇਸ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਚਾਹੁੰਦਾ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਘਾ ਬਾਰਡਰ ਰਾਹੀਂ ਹੀ ਭਾਰਤ ਭੇਜਿਆ ਜਾਵੇ।
ਸੂਤਰਾਂ ਮੁਤਾਬਕ ਭਾਰਤੀ ਹਵਾਈ ਫ਼ੌਜ ਨੇ ਅਭਿਨੰਦਨ ਨੂੰ ਹਵਾਈ ਰਸਤਿਓਂ ਦੇਸ਼ ਲਿਆਉਣ ਲਈ ਇਕ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਵੀ ਕਰ ਲਿਆ ਸੀ ਪਰ ਪਾਕਿ ਸਰਕਾਰ ਨੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਮੁਤਾਬਕ ਬੀਟਿੰਗ ਰਿਟ੍ਰੀਟ ਸੈਰੇਮਨੀ ਦੌਰਾਨ ਹੀ ਅਭਿਨੰਦਨ ਦੀ ਦੇਸ਼ ਵਾਪਸੀ ਹੋਵੇਗੀ। ਵਾਘਾ ਸਰਹੱਦ 'ਤੇ ਅਭਿਨੰਦਨ ਦੀ ਵਾਪਸੀ ਲਈ ਹਜ਼ਾਰਾਂ ਲੋਕ ਇੰਤਜਾਰ ਕਰ ਰਹੇ ਹਨ। ਅਭਿਨੰਦਨ ਦੇ ਮਾਪੇ ਵੀ ਉੱਥੇ ਪੁੱਜੇ ਹੋਏ ਹਨ।