
ਕੰਪਨੀ ਪਿਛਲੀਆਂ ਕਈ ਤਿਮਾਹੀਆਂ ਤੋਂ ਫੂਡ ਡਿਲਵਰੀ...
ਨਵੀਂ ਦਿੱਲੀ: ਅਮਰੀਕਾ ਦੀ ਦਿੱਗ਼ਜ਼ ਈ-ਕਾਮਰਸ ਕੰਪਨੀ ਐਮਾਜ਼ੌਨ ਕੰਪਨੀ ਜਲਦ ਹੀ ਇੰਡੀਅਨ ਮਾਰਕਿਟ ਵਿਚ ਫੂਡ ਡਿਲਵਰੀ ਮਾਰਕਿਟ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਐਮਾਜ਼ੌਨ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਇਸ ਕਾਰੋਬਾਰ ਵਿਚ ਉੱਤਰ ਸਕਦੀ ਹੈ। ਕੰਪਨੀ ਨੇ ਬੰਗਲੁਰੂ ਵਿਚ ਚੁਣੇ ਹੋਏ ਰੈਸਟੋਰੈਂਟਾਂ ਨਾਲ ਇਸ ਦਾ ਟੈਸਟ ਵੀ ਸ਼ੁਰੂ ਕਰ ਦਿੱਤਾ ਹੈ।
Amazon
ਕੰਪਨੀ ਪਿਛਲੀਆਂ ਕਈ ਤਿਮਾਹੀਆਂ ਤੋਂ ਫੂਡ ਡਿਲਵਰੀ ਮਾਰਕਿਟ ਤੇ ਕੰਮ ਕਰ ਰਹੀ ਹੈ। ਪਹਿਲਾਂ ਇਸ ਦਿਵਾਲੀ ਦੌਰਾਨ ਲਾਂਚ ਕਰਨ ਦੀ ਤਿਆਰੀ ਕੀਤੀ ਗਈ ਸੀ। ਇਸ ਰਿਪੋਰਟ ਮੁਤਾਬਕ ਕੰਪਨੀ ਦਾ ਸਿੱਧਾ ਮੁਕਾਬਲਾ ਫੂਡ ਡਿਲਵਰੀ ਮਾਰਕਿਟ ਵਿਚ ਸਵਿਗੀ-ਜ਼ੋਮੈਟੋ ਨਾਲ ਹੋਵੇਗਾ। ਉੱਥੇ ਹੀ ਉਬਰ ਈਟਸ ਨੇ ਭਾਰਤੀ ਆਨਲਾਈਨ ਫੂਡ ਡਿਲਵਰੀ ਮਾਰਕਿਟ ਤੋਂ ਵਿਦਾਈ ਲੈ ਲਈ। ਉਬਰ ਨੇ ਅਪਣਾ ਫੂਡ ਡਿਲਵਰੀ ਬਿਜ਼ਨੈਸ Zomato ਨੂੰ ਵੇਚ ਦਿੱਤਾ।
Zomato and Swiggy
ਐਮਾਜ਼ੌਨ ਅਜਿਹੇ ਸਮੇਂ ਵਿਚ ਬਿਜ਼ਨੈਸ ਵਿਚ ਉਤਰ ਰਹੀ ਹੈ ਜਦੋਂ ਸਵਿਗੀ ਅਤੇ ਜ਼ੋਮੈਟੋ ਨੇ ਗਾਹਕ ਡਿਸਟਕਾਉਂਟ ਘਟਾ ਦਿੱਤਾ ਹੈ। ਐਮਾਜ਼ੌਨ ਨੇ ਇੰਫੋਸਿਸ ਦੇ ਸਹਿ-ਸੰਸਥਾਪਕ ਐਨ ਨਾਰਾਇਣਮੂਰਤੀ ਦੇ ਉੱਦਮ ਕਟਮਰਨ ਨਾਲ ਵੀ ਹੱਥ ਮਿਲਾ ਲਿਆ ਹੈ। ਭੋਜਨ ਡਿਲਵਰੀ ਲਈ, ਕੰਪਨੀ ਨੇ 2 ਘੰਟਿਆਂ ਵਿਚ ਆਪਣੀ ਸਪਲਾਈ ਦਾ ਸਹਾਰਾ ਲਿਆ ਹੈ। ਐਮਾਜ਼ਾਨ ਨੇ ਇਸ ਸਪਲਾਈ ਚੇਨ ਨੂੰ ਸਥਾਪਤ ਕਰਨ ਵਿਚ ਵੱਡੀ ਰਕਮ ਦਾ ਨਿਵੇਸ਼ ਕੀਤਾ ਹੈ।
Food
ਕੰਪਨੀ ਨੇ ਜਾਰੀ ਕੀਤੇ ਗਏ ਅਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਅਪਣੇ ਗਾਹਕਾਂ ਨੂੰ ਇਨੋਵੇਸ਼ਨ ਕਰਨ ਵਿਚ ਵਿਸ਼ਵਾਸ ਕਰਦੇ ਹਨ। ਇਸ ਦੇ ਚਲਦੇ ਉਹਨਾਂ ਨੇ ਅਪਣੇ ਗਾਹਕਾਂ ਨਾਲ ਜੁੜਨ ਅਤੇ ਉਹਨਾਂ ਦੀ ਸੇਵਾ ਕਰਨ ਲਈ ਲਗਾਤਾਰ ਨਵੇਂ ਖੇਤਰਾਂ ਅਤੇ ਮੌਕਿਆਂ ਦੀ ਤਲਸ਼ ਕਰ ਰਹੇ ਹਨ।
Pizza
ਦਸ ਦਈਏ ਕਿ ਮੌਜੂਦਾ ਸਮੇਂ ਵਿਚ ਕੰਪਨੀ ਗ੍ਰਾਸਰੀ, ਇਲੈਕਟ੍ਰਾਨਿਕਸ ਤੋਂ ਲੈ ਕੇ ਘਰੇਲੂ ਪ੍ਰੋਡਕਟ ਨਾਲ ਜੁੜੇ ਕਾਰੋਬਾਰ ਕਰ ਰਹੀ ਹੈ। ਦਸ ਦਈਏ ਕਿ ਆਨਲਾਈਨ ਡਿਲਵਰੀ ਸਰਵਿਸ ਕਰਦੀ ਹੈ। ਇਸੇ ਤਰ੍ਹਾਂ ਸਵਿਗੀ, ਉਬਰਈਟਸ ਤੇ ਡੋਮੈਨੋਜ਼ ਰਾਹੀਂ ਵੀ ਆਨਲਾਈਨ ਫੂਡ ਡਿਲਵਰ ਕੀਤਾ ਜਾਂਦਾ ਹੈ। ਇਹ ਕੰਪਨੀਆਂ ਲਗਭਗ ਸਾਰੇ ਦੇਸ਼ ਵਿਚ ਸਰਵਿਸ ਕਰਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।