Amazon ਦੇ ਉੱਡੇ ਤੋਤੇ, ਲੱਗਿਆ 1.91 ਕਰੋੜ ਰੁਪਏ ਦੀ ਧੋਖਾਧੜੀ ਦਾ ਆਰੋਪ!
Published : Jan 19, 2020, 3:39 pm IST
Updated : Jan 19, 2020, 3:39 pm IST
SHARE ARTICLE
Amazon Company
Amazon Company

ਇਕ ਮੀਡੀਆ ਰਿਪੋਰਟ ਕੋਲ ਨਰਿੰਦਰ ਚੁਘ ਦੁਆਰਾ ਫਾਈਲ ਕੀਤੀ ਗਈ...

ਜਲੰਧਰ: ਪਿਛਲੇ ਦਿਨਾਂ ਵਿਚ ਕੰਪੀਟਿਸ਼ਨ ਕਮੀਸ਼ਨ ਆਫ ਇੰਡੀਆ ਦੇ ਜਾਂਚ ਦੇ ਦਾਇਰੇ ਵਿਚ ਆਈ ਈ-ਕਾਮਰਸ ਕੰਪਨੀ ਐਮਾਜ਼ੌਨ ਤੇ ਲੁਧਿਆਣਾ ਦੇ ਇਕ ਐਕਸਪੋਰਟਰ ਨੇ 1.91 ਕਰੋੜ ਰੁਪਏ ਦੀ ਧੋਖਾਧੜੀ ਦਾ ਆਰੋਪ ਲਗਾਇਆ ਹੈ। ਕੰਪਨੀ ਦੁਆਰਾ ਕੀਤੀ ਗਈ ਕਥਿਤ ਧੋਖਾਧੜੀ ਨੂੰ ਲੈ ਕੇ ਮਿਲੀਅਨ ਐਕਸਪੋਰਟਸ ਦੇ ਐਮਡੀ ਨਰਿੰਦਰ ਚੁਘ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ, ਪ੍ਰਧਾਨ ਮੰਤਰੀ ਕਾਰਜਕਾਲ, ਵਣਜੀ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ।

PhotoPhoto

ਇਕ ਮੀਡੀਆ ਰਿਪੋਰਟ ਕੋਲ ਨਰਿੰਦਰ ਚੁਘ ਦੁਆਰਾ ਫਾਈਲ ਕੀਤੀ ਗਈ ਕੰਪਲੇਂਟ ਦੀ ਕਾਪੀ ਮੌਜੂਦ ਹੈ। ਇਸ ਵਿਚ ਐਮਾਜ਼ੌਨ ਕੰਪਨੀ ਤੋਂ ਇਲਾਵਾ ਇਸ ਦੇ ਸੀਈਓ ਜੈਫ ਬੋਜੇਸ, ਐਂਡਰਾਇਡ ਜੈਸੀ, ਜੈਫਰੀ ਵਿਲਕ ਤੋਂ ਇਲਾਵਾ ਰਾਕੇਸ਼ ਮੋਹਨ ਬਖਸ਼ੀ, ਵਿਨੋਦ ਮੈਥਿਓ, ਸੁਮਿਤ ਸਵਪਨਿਲ, ਰਚਿਤ ਜੈਨ ਅਤੇ ਅੰਸ਼ੁ ਨੂੰ ਪਾਰਟੀ ਬਣਾਇਆ ਗਿਆ ਹੈ। ਸ਼ਿਕਾਇਤਕਰਤਾ ਨਰਿੰਦਰ ਚੁਘ ਨੇ ਆਰੋਪ ਲਗਾਇਆ ਹੈ ਕਿ ਉਹਨਾਂ ਦੀ ਕੰਪਨੀ ਨੇ ਜਨਵਰੀ 2018 ਵਿਚ ਪ੍ਰਗਤੀ ਮੈਦਾਨ ਵਿਚ ਇਕ ਐਗਜ਼ੀਬਿਸ਼ਨ ਵਿਚ ਹਿੱਸਾ ਲਿਆ ਸੀ ਅਤੇ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਐਮਾਜ਼ੌਨ ਦੇ ਸੀਨੀਅਰ ਅਧਿਕਾਰੀ ਰਚਿਤ ਜੈਨ ਨਾਲ ਹੋਈ ਸੀ।

AmazonAmazon

ਜੈਨ ਨੇ ਉਹਨਾਂ ਨੂੰ ਅਪਣੀ ਕੰਪਨੀ ਦਾ ਸਮਾਨ ਐਮਾਜ਼ੌਨ ਤੇ ਵੇਚਣ ਲਈ ਪੇਸ਼ਕਸ਼ ਕੀਤੀ ਸੀ ਅਤੇ ਇਸ ਪੇਸ਼ਕਸ਼ ਵਿਚ ਕਿਹਾ ਗਿਆ ਸੀ ਕਿ ਐਮਾਜ਼ੌਨ ਤੇ ਆਨਲਾਈਨ ਸੇਲ ਦੁਆਰਾ 55 ਤੋਂ 60 ਪ੍ਰਤੀਸ਼ਤ ਦਾ ਮੁਨਾਫ਼ਾ ਹੋ ਸਕਦਾ ਹੈ ਕਿਉਂ ਕਿ ਐਮਾਜ਼ੌਨ ਮਿਲੀਅਨ ਐਕਸਪੋਰਟਸ ਦੇ ਉਤਪਾਦਾਂ ਨੂੰ ਈ-ਕਾਮਰਸ ਪੋਰਟਲ ਦੇ ਦੂਜੇ ਪੰਨੇ ਤੇ ਜਗ੍ਹਾ ਦੇਵੇਗੀ ਜਿਸ ਨਾਲ ਵਿਕਰੀ ਵਧੇਗੀ। ਇਸ ਗੱਲਬਾਤ ਤੋਂ ਬਾਅਦ ਉਹਨਾਂ ਨੇ ਐਮਾਜ਼ੌਨ ਦੇ ਕਾਰਜਕਾਲ ਵਿਚ ਵਿਜਿਟ ਕੀਤਾ ਅਤੇ 9 ਅਕਤੂਬਰ 2018 ਤੋਂ ਐਮਾਜ਼ੌਨ ਨੂੰ ਪਹਿਲੀ ਸ਼ਿਪਮੈਂਟ ਭੇਜੀ ਤੇ ਉਸ ਤੋਂ ਬਾਅਦ ਫਿਰ 19 ਜਨਵਰੀ 2019 ਤਕ 11 ਸ਼ਿਪਮੈਂਟ ਵਿਚ 1.37 ਕਰੋੜ ਰੁਪਏ ਦਾ ਸਮਾਨ ਭੇਜਿਆ।

Amazon Amazon

ਨਰਿੰਦਰ ਚੁਘ ਨੇ ਆਰੋਪ ਲਗਾਇਆ ਕਿ ਐਮਾਜ਼ੌਨ ਦੇ ਮਾਰਕਿਟ ਪਲੇਸ ਦੁਆਰਾ ਉਹਨਾਂ ਦੇ ਅਮੇਰੀਕਨ ਐਕਸਪ੍ਰੈਸ ਦੇ ਕ੍ਰੈਡਿਟ ਕਾਰਡ ਦੁਆਰਾ 15 ਅਕਤੂਬਰ 2018 ਤੋਂ ਲੈ ਕੇ 13 ਜਨਵਰੀ 2020 ਤਕ 17,31,961 ਰੁਪਏ ਕਢਵਾਏ ਗਏ। ਇਸ ਤੋਂ ਇਲਾਵਾ ਕੰਪਨੀ ਨੇ ਫਾਰਵਰਡਿੰਗ ਚਾਰਜਿੰਗ ਦੇ ਨਾਮ ਤੇ 34,94,718 ਰੁਪਏ ਅਤੇ ਉਹਨਾਂ ਦੁਆਰਾ ਭੇਜੇ ਗਏ ਉਤਪਾਦਾਂ ਦੀ ਟੈਸਟਿੰਗ ਦੇ ਨਾਮ ਤੇ ਇਕ ਲੱਖ 62 ਹਜ਼ਾਰ ਰੁਪਏ ਚਾਰਜ ਕੀਤੇ ਪਰ ਕੰਪਨੀ ਨੇ ਅਪਣੇ ਵਾਅਦੇ ਮੁਤਾਬਕ ਮਿਲੀਅਨ ਐਕਸਪੋਰਟਸ ਦੇ ਉਤਪਾਦਾਂ ਨੂੰ ਵੈਬਸਾਈਟ ਤੇ ਵਿਜਿਬਿਲਟੀ ਨਹੀਂ ਦਿੱਤੀ ਜਿਸ ਕਾਰਨ ਉਹਨਾਂ ਦਾ ਮਾਲ ਵਿਕ ਨਹੀਂ ਸਕਿਆ ਅਤੇ ਉਹਨਾਂ ਨੂੰ ਭਾਰੀ ਘਾਟਾ ਹੋਇਆ ਹੈ।

AmazonAmazon

ਉਹਨਾਂ ਦੇ ਉਤਪਾਦ ਹੁਣ ਵੀ ਕੰਪਨੀ ਕੋਲ ਹੈ ਪਰ ਕੰਪਨੀ ਵਾਰ-ਵਾਰ ਕਾਲ ਕੀਤੇ ਜਾਣ ਦੇ ਬਾਵਜੂਦ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਰਹੀ ਅਤੇ ਨਾ ਹੀ ਉਹਨਾਂ ਦਾ ਮਾਲ ਵਾਪਸ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਹੁਣ ਤਕ ਸਿਰਫ 3 ਲੱਖ 18 ਹਜ਼ਾਰ 714 ਰੁਪਏ ਹੀ ਵਾਪਸ ਕੀਤੇ ਹਨ। ਨਰਿੰਦਰ ਚੁਘ ਨੇ ਕੰਪਨੀ ਵਿਰੁਧ ਆਈਪੀਸੀ ਦੀ ਧਾਰਾ 406, 420, 465, 467, 471 ਅਤੇ 120ਬੀ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਲੁਧਿਆਣਾ ਦੇ ਐਮਡੀ ਮਿਲੀਅਨ ਐਕਸਪੋਰਟਸ ਨਰਿੰਦਰ ਚੁਘ ਨੇ ਕਿਹਾ ਕਿ ਐਮਾਜ਼ੌਨ ਨੇ ਇਹ ਧੋਖਾਧੜੀ ਸਿਰਫ ਮੇਰੇ ਨਾਲ ਨਹੀਂ ਕੀਤੀ ਬਲਕਿ ਮੈਨੂੰ ਲਗਦਾ ਹੈ ਕਿ ਕਈ ਹੋਰ ਕੰਪਨੀਆਂ ਵੀ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਹੈ। ਮੈਂ ਨਾ ਸਿਰਫ ਇਸ ਮਾਮਲੇ ਵਿਚ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ ਬਲਕਿ ਮੈਂ ਇਸ ਮਾਮਲੇ ਨੂੰ ਕਨਫੈਡਰੇਸ਼ਨ ਆਫ ਇੰਡੀਆ ਟ੍ਰੈਡਰਸ ਦੇ ਸਾਹਮਣੇ ਵੀ ਚੁੱਕ ਰਿਹਾ ਹੈ।

ਉੱਥੇ ਹੀ ਸ਼ਿਕਾਇਤ ਵਿਚ ਪਾਰਟੀ ਬਣਾਏ ਗਏ ਐਮਾਜ਼ੌਨ ਦੇ ਅਧਿਕਾਰੀ ਅੰਸ਼ੁ ਦਾ ਕਹਿਣਾ ਹੈ ਕਿ ਮੈਂ ਇਸ ਮਾਮਲੇ ਵਿਚ ਡੀਲ ਨਹੀਂ ਕਰ ਰਿਹਾ ਅਤੇ ਨਾ ਹੀ ਫਿਲਹਾਲ ਮੈਨੂੰ ਇਸ ਤੇ ਕੋਈ ਟਿਪਣੀ ਕਰਨੀ ਹੈ। ਮੈਂ ਐਮਾਜ਼ੌਨ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹ ਮੇਰਾ ਆਫਿਸ ਦਾ ਸਮਾਂ ਨਹੀਂ ਹੈ। ਮੈਨੂੰ ਮੇਰੇ ਆਫਿਸ ਦੇ ਸਮੇਂ ਵਿਚ ਹੀ ਸੰਪਰਕ ਕੀਤਾ ਜਾਵੇ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement