ਕੋਰੋਨਾਵਾਇਰਸ: ਚੀਨ 'ਚ ਟ੍ਰਾਂਸਪੋਰਟ ਸੇਵਾ ਠੱਪ, ਸ਼ਾਪਿੰਗ ਮਾਲਸ, ਹੋਟਲਾਂ 'ਚ ਲੋਕਾਂ ਦੀ ਐਂਟਰੀ ਬੈਨ
Published : Mar 1, 2020, 2:56 pm IST
Updated : Mar 1, 2020, 2:56 pm IST
SHARE ARTICLE
Corona virus people shut in homes for fear of corona transport services stalled ban
Corona virus people shut in homes for fear of corona transport services stalled ban

ਹੁਬੇਈ ਪ੍ਰਾਂਤ ਦੀ ਸਰਕਾਰ ਲੋਕਾਂ ਨੂੰ ਅਧੁਨਿਕ ਸੂਚਨਾ ਤਕਨੀਕ...

ਕੋਰੋਨਾ ਵਾਇਰਸ ਚੀਨ ਵਿਚ ਭਿਆਨਕ ਰੂਪ ਅਖਤਿਆਰ ਕਰ ਚੁੱਕਿਆ ਹੈ। ਨੈਸ਼ਨਲ ਹੈਲਥ ਕਮਿਸ਼ਨ ਨੇ ਸ਼ਨੀਵਾਰ ਨੂੰ ਦਸਿਆ ਕਿ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦੀ ਗਿਣਤੀ 79,521 ਪਹੁੰਚ ਗਈ ਹੈ। ਦੇਸ਼ਭਰ ਵਿਚ 427 ਨਵੇਂ ਕੇਸ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ 47 ਹੋਰ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ ਹੈ। ਇਸ ਵਿਚ 45 ਮੌਤਾਂ ਹੁਬੇਈ ਪ੍ਰਾਂਤ ਵਿਚ ਹੋਈਆਂ ਹਨ। ਇਸ ਦੇ ਨਾਲ ਹੀ ਮੌਤਾਂ ਦਾ ਕੁੱਲ ਅੰਕੜਾ 28,35 ਪਹੁੰਚ ਗਿਆ ਹੈ।

PhotoPhoto

2885 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਹੁਬੇਈ ਪ੍ਰਾਂਤ ਦੀ ਆਬਾਦੀ 1 ਕਰੋੜ ਦੇ ਆਸਪਾਸ ਹੈ। ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਚੀਨ ਦਾ ਹੁਬੇਈ ਪ੍ਰਾਂਤ ਪ੍ਰਭਾਵਿਤ ਹੈ। ਇੱਥੇ ਸਰਕਾਰ ਨੇ ਸਥਾਨਕ ਪੱਧਰ ਤੇ ਲੋਕਾਂ ਨੂੰ 3 ਗਰੁੱਪ ਵਿਚ ਵੰਡ ਦਿੱਤਾ ਹੈ। ਪਹਿਲਾ ਗਰੁੱਪ ਵਿਚ ਉਹ ਪਰਵਾਰ ਰੱਖੇ ਗਏ ਹਨ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਹੈ। ਦੂਜੇ ਵਿਚ ਉਹ ਲੋਕ ਹਨ ਜੋ ਵਿਚਕਾਰ ਵਾਲੀ ਸਥਿਤੀ ਵਿਚ ਹਨ ਅਤੇ ਤੀਜੇ ਗਰੁੱਪ ਵਿਚ ਅਜਿਹੇ ਲੋਕ ਹਨ ਜਿਹਨਾਂ ਨੂੰ ਸਭ ਤੋਂ ਘਟ ਖਤਰਾ ਹੈ।

Corona VirusCorona Virus

ਇਹਨਾਂ ਦੇ ਟ੍ਰੈਵਲ, ਰਹਿਣ ਦੀ ਥਾਂ, ਸੰਪਰਕ ਅਤੇ ਸਿਹਤ ਦੀ ਸਥਿਤੀ ਦੀ ਪੂਰੀ ਨਿਗਰਾਨੀ ਸਰਕਾਰ ਕਰ ਰਹੀ ਹੈ। ਇਹਨਾਂ ਗਰੁੱਪ ਤੇ ਨਿਯੰਤਰਣ ਰੱਖਣ ਲਈ ਪ੍ਰਸ਼ਾਸਨ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਿਹਾ ਹੈ। ਵੁਹਾਣ ਚੀਨ ਦੇ ਹੁਏਈ ਪ੍ਰਾਂਤ ਦੀ ਰਾਜਧਾਨੀ ਹੈ ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਹੋਇਆ ਅਤੇ ਵਾਇਰਸ ਸਭ ਤੋਂ ਜ਼ਿਆਦਾ ਇਹੀ ਸ਼ਹਿਰ ਪ੍ਰਭਾਵਿਤ ਹਨ। ਇੱਥੇ ਦੇ ਲੋਕਾਂ ਨੂੰ ਹੀ ਕਿਤੇ ਜਾਣ-ਆਉਣ ਤੇ ਰੋਕ ਹੈ।

Corona VirusCorona Virus

ਉਹਨਾਂ ਸ਼ਹਿਰਾਂ ਜਿੱਥੇ ਰੋਕ ਨਹੀਂ ਹੈ ਉੱਥੇ ਹਰ ਨਾਗਰਿਕ ਨੂੰ ਕਿਤੇ ਆਉਣ ਤੋਂ ਬਾਅਦ 14 ਦਿਨ ਤਕ ਹੋਰ ਲੋਕਾਂ ਤੋਂ ਵੱਖ ਰੱਖਿਆ ਜਾ ਰਿਹਾ ਹੈ। ਕਲੀਨਿਕ ਅਤੇ ਹਸਪਤਾਲਾਂ ਵਿਚ ਬੁਖਾਰ ਪੀੜਤ ਮਰੀਜ਼ਾਂ ਦੀ ਲਗਾਤਾਰ ਜਾਂਚ-ਪੜਤਾਲ ਹੋ ਰਹੀ ਹੈ। ਗੰਭੀਰ ਰੂਪ ਤੋਂ ਬਿਮਾਰ ਮਰੀਜ਼ਾਂ ਨੂੰ ਫੌਰਨ ਭਰਤੀ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ। ਸਥਾਨਕ ਲੋਕ ਘਰਾਂ ਵਿਚ ਬੰਦ ਹੋ ਕੇ ਰਹਿ ਗਿਆ ਹੈ। ਵੁਹਾਨ ਵਿਚ ਸਰਕਾਰ ਨੇ ਸਾਰੇ ਤਰ੍ਹਾਂ ਦੇ ਪਬਲਿਕ ਟ੍ਰਾਂਸਪੋਰਟ ਸਿਸਟਮ ਨੂੰ ਬੰਦ ਕੀਤਾ ਹੋਇਆ ਹੈ।

Corona VirusCorona Virus

ਇਹਨਾਂ ਵਿਚ ਸਿਟੀ ਬੱਸਾਂ, ਫੇਰੀ ਸੇਵਾ ਅਤੇ ਮੈਟਰੋ ਸ਼ਾਮਿਲ ਹੈ। ਏਅਰਪੋਰਟ ਅਤੇ ਰੇਲਵੇ ਸਟੇਸ਼ਨ ਬੰਦ ਹਨ। ਸਕੂਲਾਂ ਵਿਚ ਸਿਪ੍ਰੰਗ ਸਮੈਸਟਰ ਦੀ ਪੜ੍ਹਾਈ ਨੂੰ ਇਸ ਮਹਾਮਾਰੀ ਤੇ ਕਾਬੂ ਪਾਉਣ ਤਕ ਮੁਅਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਹੁਬੇਈ ਪ੍ਰਾਂਤ ਦੇ ਹਾਈ ਸਕੂਲਾਂ ਅਤੇ ਮਿਡਿਲ ਸਕੂਲਾਂ ਦੇ ਸੀਨੀਅਰ ਸਟੂਡੈਂਟਸ ਨੂੰ ਸਿਪ੍ਰੰਗ ਸਮੈਸਟਰ ਦੀ ਪੜ੍ਹਾਈ ਲਈ ਅਲੱਗ-ਅਲੱਗ ਸਮੇਂ ਚੁਣਨ ਲਈ ਕਿਹਾ ਗਿਆ ਹੈ।

Corona VirusCorona Virus

ਇਸ ਤੋਂ ਇਲਾਵਾ ਮਾਰਕਿਟ, ਸ਼ਾਪਿੰਗ ਮਾਲਸ ਤੇ ਹੋਟਲਾਂ ਵਿਚ ਜ਼ਿਆਦਾ ਲੋਕਾਂ ਦੇ ਆਉਣ ਤੇ ਰੋਕ ਲਗਾ ਦਿੱਤੀ ਗਈ ਹੈ। ਜਿਮ, ਕਾਨਫਰੰਸ ਹਾਲ ਅਤੇ ਐਗਜ਼ੀਬਿਸ਼ਨ ਸੈਂਟਰ ਨੂੰ ਅਸਥਾਈ ਹਸਪਤਾਲਾਂ ਵਿਚ ਬਦਲ ਦਿੱਤਾ ਗਿਆ ਹੈ। ਇਹਨਾਂ ਵਿਚ ਮਰੀਜ਼ਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ, ਜਿਸ ਵਿਚ ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿਖਾਈ ਦੇ ਰਹੇ ਹਨ। ਕਾਰਖਾਨਿਆਂ ਵਿਚ ਬਹੁਤ ਤੇਜ਼ੀ ਨਾਲ ਜ਼ਰੂਰੀ ਮਾਸਕ, ਮੈਡੀਕਲ ਸੁਰੱਖਿਆ ਦੇ ਸੂਟ ਅਤੇ ਹੋਰ ਸਾਮਾਨ ਤਿਆਰ ਕੀਤਾ ਜਾ ਰਿਹਾ ਹੈ।

Hotel in China Hotel in China

ਡਾਕਟਰ ਇਸ ਬਿਮਾਰੀ ਦੇ ਇਲਾਜ ਲਈ ਜ਼ਰੂਰੀ ਦਵਾਈ, ਥੇਰੈਪੀ ਅਤੇ ਵੈਕਸੀਨ ਬਣਾਉਣ ਲਈ ਮਿਹਨਤ ਕਰ ਰਹੇ ਹਨ। ਸਥਾਨਕ ਪੱਧਰ ਤੇ ਲੋਕਾਂ ਦੇ ਯਤਨਾਂ ਨਾਲ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਮਿਲੀ ਹੈ। ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਗਏ ਹਨ। ਦੇਸ਼ਭਰ ਤੋਂ 330 ਤੋਂ ਮੈਡੀਕਲ ਟੀਮਾਂ ਨੂੰ ਹੁਬੇਈ ਵਿਚ ਭੇਜਿਆ ਗਿਆ ਹੈ ਇਹਨਾਂ ਵਿਚ ਮਿਲਟਰੀ ਅਤੇ ਸਿਵਿਲ ਡਿਪਾਰਟਮੈਂਟ ਦੇ  41600 ਕਰਮਚਾਰੀ ਸ਼ਾਮਲ ਹਨ।

Hotel in China Hotel in China

ਹੁਬੇਈ ਪ੍ਰਾਂਤ ਦੀ ਸਰਕਾਰ ਲੋਕਾਂ ਨੂੰ ਅਧੁਨਿਕ ਸੂਚਨਾ ਤਕਨੀਕ ਅਪਣਾਉਣ ਲਈ ਉਹਨਾਂ ਦਾ ਹੌਂਸਲਾ ਵਧਾਉਣ ਵਿਚ ਜੁਟੀ ਹੋਈ ਹੈ। ਇਸ ਤਹਿਤ ਲੋਕਾਂ ਨੂੰ ਰੋਜ਼ਮਰਾ ਦੇ ਜ਼ਰੂਰੀ ਸਮਾਨਾਂ ਦੀ ਸਪਲਾਈ ਲਈ ਲੋਕਲ ਕਮਿਊਨਿਟੀ ਨੇ ਸ਼ਾਪਿੰਗ ਸਰਵਿਸ ਸ਼ੁਰੂ ਕੀਤੀ ਹੈ। ਇਸ ਦੇ ਲਈ ਸਥਾਨਕ ਨਾਗਰਿਕਾਂ ਨੂੰ ਸਿਰਫ ਇਸ ਸਰਵਿਸ ਦੇ ਵੀਚੈਟ ਗਰੁੱਪ ਵਿਚ ਮੈਸੇਜ ਭੇਜਣ ਅਤੇ ਕਾਲ ਕਰਨ ਦੀ ਜ਼ਰੂਰਤ ਹੁੰਦੀ ਹੈ।

Hotel in China Hotel in China

ਕਮਿਊਨਿਟੀ ਸਰਵਿਸ ਦਾ ਸਟਾਫ ਦੋ ਸੁਪਰ ਮਾਰਕਿਟਸ ਨਾਲ ਲੋਕਾਂ ਨੂੰ ਉਹਨਾਂ ਦੇ ਘਰ ਜਾ ਕੇ ਸਮਾਨ ਉਪਲੱਬਧ ਕਰਵਾਉਣ ਦਾ ਕੰਮ ਕਰ ਰਿਹਾ ਹੈ।  ਕੋਰੋਨਾ ਦੀ ਬਿਮਾਰੀ ਦੇ ਚਲਦੇ ਸਥਿਤੀ ਤੇ ਕਾਬੂ ਪਾਉਣ ਲਈ ਹੁਬੇਈ ਪ੍ਰਾਂਤ ਵਿਚ ਕਾਫੀ ਘਟ ਸਮੇਂ ਵਿਚ ਸਰਕਾਰ ਦੁਆਰਾ ਮੈਡੀਕਲ ਟੀਮਾਂ, ਸਪਲਾਈ, ਡੋਨੇਸ਼ਨ ਅਤੇ ਫੰਡ ਦੀ ਵਿਵਸਥਾ ਕਰ ਦਿੱਤੀ ਗਈ ਸੀ। ਪੂਰੇ ਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਇਸ ਲੜਾਈ ਦੇ ਖਿਲਾਫ ਲੜ ਰਹੇ ਹਨ।

ਇਕੱਠਿਆਂ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਹੋ ਸਕੇ ਇਸ ਲਈ ਰਿਕਾਰਡ ਸਮੇਂ ਵਿਚ ਹਸਪਤਾਲ ਬਣਾਏ ਗਏ ਹਨ। ਚੀਨ ਸਰਕਾਰ ਵੀ ਇਸ ਪੂਰੇ ਮਾਮਲੇ ਤੇ ਬਹੁਤ ਹੀ ਸਾਵਧਾਨੀ ਨਾਲ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਹੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: China, Hubei, Enshi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement