ਗੰਗਾ ਵਿਚ ਪਲਟੀ ਬੇੜੀ, ਲਾਪਤਾ ਹੋਏ ਕਈ ਲੋਕ
Published : Mar 1, 2020, 10:54 am IST
Updated : Mar 1, 2020, 11:00 am IST
SHARE ARTICLE
Ganga Boat
Ganga Boat

ਜ਼ਿਲ੍ਹਾ ਮਜਿਸਟ੍ਰੇਟ ਐਨਐਸ ਚਹਿਲ ਨੇ ਕਿਹਾ ਕਿ NDRF ਦੀ ਟੀਮ ਮੌਕੇ ਤੇ...

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਚੰਦੌਲੀ ਤੋਂ ਖ਼ਬਰ ਆ ਰਹੀ ਹੈ ਕਿ ਜ਼ਿਲ੍ਹੇ ਦੇ ਮਹੁਜੀ ਪਿੰਡ ਵਿਚ ਇਕ ਬੇੜੀ ਪਲਟ ਗਈ ਹੈ। ਇਸ ਘਟਨਾ ਤੋਂ ਬਾਅਦ ਬੇੜੀ ਵਿਚ ਸਵਾਰ ਕਰੀਬ ਪੰਜ ਲੋਕ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਹੋਣ ਵਾਲਿਆਂ ਵਿਚ ਦੋ ਲੜਕੀਆਂ ਅਤੇ ਦੋ ਔਰਤਾਂ ਸ਼ਾਮਲ ਹਨ। NDRF ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਰਾਹਤ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ।

PhotoPhoto

ਜ਼ਿਲ੍ਹਾ ਮਜਿਸਟ੍ਰੇਟ ਐਨਐਸ ਚਹਿਲ ਨੇ ਕਿਹਾ ਕਿ NDRF ਦੀ ਟੀਮ ਮੌਕੇ ਤੇ ਮੌਜੂਦ ਹਨ ਅਤੇ ਬਚਾਅ ਅਭਿਆਨ ਜਾਰੀ ਹੈ। ਰਿਪੋਰਟਸ ਮੁਤਾਬਕ ਧੀਨਾ ਥਾਣਾ ਖੇਤਰ ਦੇ ਮਹੁਜੀ ਪਿੰਡ ਕੋਲ ਇਹ ਹਾਦਸਾ ਹੋਇਆ ਹੈ। ਲੋਕ ਗਾਜੀਪੁਰ ਵੱਲੋਂ ਬੇੜੀ ਵਿਚ ਸਵਾਰ ਹੋ ਕੇ ਚੰਦੌਲੀ ਦੇ ਪਿੰਡ ਵੱਲ ਆ ਰਹੇ ਸਨ। ਹਾਦਸੇ ਤੋਂ ਬਾਅਦ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਘਟਨਾ ਦੀ ਜਾਣਕਾਰੀ ਲੈਂਦੇ ਹੋਏ NDRF ਅਤੇ SDRF ਨੂੰ ਤਤਕਾਲ ਮੌਕੇ ਤੇ ਰਵਾਨਾ ਹੋਣ ਦੇ ਨਿਰਦੇਸ਼ ਦਿੱਤੇ ਹਨ।

PhotoPhoto

ਇਸ ਦੇ ਨਾਲ ਹੀ ਉਹਨਾਂ ਨੇ ਮੰਡਲਯੁਕਤ, ਵਾਰਾਣਸੀ, ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਅਧਿਕਾਰੀ, ਚੰਦੌਲੀ ਨੂੰ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਦਸ ਦਈਏ ਕਿ ਇਰਾਕ ਵਿਚ ਵੀ ਅਜਿਹਾ ਹਾਦਸਾ ਵਾਪਰਿਆ ਸੀ। ਇਰਾਕ ਦੇ ਮੋਸੁਲ ਸ਼ਹਿਰ ਨੇੜੇ ਟਿਗਰਿਸ ਦਰਿਆ ਵਿਚ ਇਕ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 100 ਜਣਿਆਂ ਦੀ ਮੌਤ ਹੋ ਗਈ ਸੀ। ਕਿਸ਼ਤੀ ਵਿਚ ਸਵਾਰ ਲੋਕ ਨਵਾਂ ਸਾਲ ਮਨਾਉਣ ਇਕ ਟਾਪੂ ਵੱਲ ਜਾ ਰਹੇ ਸਨ।

BoatBoat

ਕਿਸ਼ਤੀ ਵਿਚ ਸਮਰੱਥਾ ਤੋਂ ਜ਼ਿਆਦਾ ਮੁਸਾਫ਼ਰ ਸਵਾਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਕਿਸ਼ਤੀ ਵਿਚ 200 ਤੋਂ ਵੱਧ ਲੋਕ ਸਵਾਰ ਸਨ ਅਤੇ ਅੱਖੀਂ ਵੇਖਣ ਵਾਲਿਆਂ ਨੇ ਦੱਸਿਆ ਕਿ ਸਾਰੇ ਖ਼ੁਸ਼ੀਆਂ ਮਨਾ ਰਹੇ ਸਨ ਜਦੋਂ ਕਿਸ਼ਤੀ ਇਕ ਪਾਸੇ ਉਲਾਰ ਹੋਣੀ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਕਰਦਾ, ਕਿਸ਼ਤੀ ਦਰਿਆ ਵਿਚ ਡੁੱਬ ਗਈ। ਹਾਦਸੇ ਦੌਰਾਨ ਵਾਲ-ਵਾਲ ਬਚੇ ਅਬਦੁਲ ਜਬਾਰ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ।

BoatBoat

ਉਧਰ 23 ਸਾਲ ਦੇ ਸਾਊਦੀ ਅਜ਼ੀਜ਼ ਨੇ ਦੱਸਿਆ ਕਿ ਉਹ ਦੂਜੀ ਕਿਸ਼ਤੀ ਵਿਚ ਸਵਾਰ ਸੀ ਅਤੇ ਉਸ ਦੀਆਂ ਅੱਖਾਂ ਸਾਹਮਣੇ ਜਾ ਰਹੀ ਪਹਿਲੀ ਕਿਸ਼ਤੀ ਅਚਾਨਕ ਡੁੱਬਣੀ ਸ਼ੁਰੂ ਹੋ ਗਈ। ਕਿਸੇ ਨੂੰ ਬਚਾਅ ਕਰਨ ਦਾ ਬਿਲਕੁਲ ਮੌਕਾ ਨਾ ਮਿਲਿਆ ਅਤੇ ਲੋਕ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਹਾਦਸੇ ਦੌਰਾਨ ਕਈ ਲੋਕ ਲਾਪਤਾ ਹੋ ਗਏ ਜਿਨਾਂ ਦੀ ਤਲਾਸ਼ ਕੀਤੀ ਗਈ ਸੀ। 

ਇਰਾਕ ਦੇ ਪ੍ਰਧਾਨ ਮੰਤਰੀ ਅਦੇਲ ਅਬਦੇਲ ਮਹਿਦੀ ਨੇ ਤਿੰਨ ਦੇ ਕੌਮੀ ਸੋਗ ਦਾ ਐਲਾਨ ਕਰਦਿਆਂ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ ਸੀ। ਉਧਰ ਇਰਾਕ ਦੇ ਨਿਆਂ ਮੰਤਰਾਲੇ ਨੇ 9 ਫੈਰੀ ਕੰਪਨੀਆਂ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿਤੇ ਅਤੇ ਦੇਸ਼ ਭਰ ਵਿਚ ਕਿਸ਼ਤੀਆਂ ਦੀ ਮਨੁੱਖੀ ਢੋਆ-ਢੁਆਈ ਲਈ ਵਰਤੋਂ 'ਤੇ ਰੋਕ ਲਾ ਦਿਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement